06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ਼ਿਵ ਸ਼ਕਤੀ ਸਥਲ ਮੰਦਰ ਤਰਸਿੱਕਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਤਰਸਿੱਕਾ, 5 ਸਤੰਬਰ (ਅਤਰ ਸਿੰਘ ਤਰਸਿੱਕਾ)- ਸ਼ਿਵ ਸ਼ਕਤੀ ਸਥਲ ਮੰਦਰ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਅਸ਼ਟਮੀ ਦਾ ਤਿਉਹਾਰ ਮੰਦਰ ਦੀ ਮੁਖ ਸੇਵਾਦਾਰ ਅਨੰਦ ਵਾਨੀ ਨੰਦਾ ਦੀ ਰਹਿਨੁਮਾਈ ਹੇਠ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਿੱਟੂ ਤਰਸਿੱਕਾ, ਜਗਜੀਤ ਸਹੋਤਾ ਤੇ ਗੁਰਦਿਆਲ ਰੁਮਾਣਾ ਚੱਕ ਆਦਿ ਭਜਨ ਮੰਡਲੀਆਂ ਨੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ ।

ਅਜੀਤ ਡੈਸਕ 06-09-2026
ਤਰਸਿੱਕਾ, 5 ਸਤੰਬਰ (ਅਤਰ ਸਿੰਘ ਤਰਸਿੱਕਾ)- ਸ਼ਿਵ ਸ਼ਕਤੀ ਸਥਲ ਮੰਦਰ ਕਸਬਾ ਪੁਲ ਨਹਿਰ ਤਰਸਿੱਕਾ ਵਿਖੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਅਸ਼ਟਮੀ ਦਾ ਤਿਉਹਾਰ ਮੰਦਰ ਦੀ ਮੁਖ ਸੇਵਾਦਾਰ ਅਨੰਦ ਵਾਨੀ ਨੰਦਾ ਦੀ ਰਹਿਨੁਮਾਈ ਹੇਠ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਿੱਟੂ ਤਰਸਿੱਕਾ, ਜਗਜੀਤ ਸਹੋਤਾ ਤੇ ਗੁਰਦਿਆਲ ਰੁਮਾਣਾ ਚੱਕ ਆਦਿ ਭਜਨ ਮੰਡਲੀਆਂ ਨੇ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਮਹਿਮਾ ਦਾ ਗੁਣਗਾਨ ਕੀਤਾ । ਇਸ ਜਨਮ ਅਸ਼ਟਮੀ ਤਿਉਹਾਰ ਮੌਕੇ ਗੀਤਾ ਰਾਣੀ, ਸੀਮਾ ਰਾਣੀ, ਸਵਿੰਦਰ ਕੌਰ, ਸੁਰਜੀਤ ਕੌਰ, ਦਰਸ਼ਨਾ ਰਾਣੀ, ਵਿਸ਼ਾਲ ਸ਼ਰਮਾ, ਰਮੇਸ਼ ਅਵਸਥੀ, ਆਸੂ ਤਰਸਿੱਕਾ, ਸੁਰਿੰਦਰ ਕੁਮਾਰ, ਰਮਨ ਕੁਮਾਰ, ਲਵਪ੍ਰੀਤ ਤੇ ਕ੍ਰਿਸ਼ਨ ਕੁਮਾਰ ਆਦਿ ਸੇਵਕਾਂ ਨੇ ਹਾਜ਼ਰੀਆਂ ਭਰੀਆਂ। ਛੋਲੇ, ਪੂਰੀਆਂ ਤੇ ਕੜਾਹ ਦਾ ਲੰਗਰ ਅਤੁੱਟ ਵਰਤਿਆ ।
ਪਿਛਲੀ ਖ਼ਬਰ ਬਚਪਨ ਤੇ ਅਕੈਡਮਿਕ ਹਾਈਟਸ ਪਬਲਿਕ ਸਕੂਲ ਅਜਨਾਲਾ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਿੱਕੇ ਬੱਚਿ... ਅਗਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸੰਬੰਧੀ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।