ਸੂਬੇਦਾਰ ਹਰਜੀਤ ਸਿੰਘ ਨੇ ਬਾਬਾ ਬਕਾਲਾ ਸਾਹਿਬ ਵਿਚ ਲੋਕ ਮਿਲਣੀ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
ਬਾਬਾ ਬਕਾਲਾ ਸਾਹਿਬ, 1 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਦੀ ਯੋਗ ਅਗਵਾਈ ਹੇਠ ਇਕ ਲੋਕ ਮਿਲਣੀ ਕੀਤੀ ਗਈ ਜਿਸ ਵਿਚ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਮਿਲਣੀ ਦੌਰਾਨ ਲੋਕਾਂ ਨੇ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਮੋਬਾਈਲ ਫੋਨ ’ਤੇ ਭੇਜੇ ਗਏ ਝੂਠੇ ਸੁਨੇਹੇ ਦਾ ਰੋਸ ਪ੍ਰਗਟ ਕਰਦਿਆਂ ਕਿਹਾ ਸਾਨੂੰ ਇਕ ਲੱਖ ਰੁਪਏ ਬੈਂਕ ਖਾਤਿਆਂ ਵਿਚ ਜਮ੍ਹਾਂ ਹੋ ਜਾਣ ਦਾ ਮੈਸੇਜ ਆਇਆ, ਪਰ ਜਦੋਂ ਬੈਂਕ ਵਿਚ ਜਾ ਕੇ ਪਤਾ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਸੁਨੇਹਾ ਝੂਠਾ ਹੈ ਕਰੀਬ 6-7 ਮਹੀਨਿਆਂ ਤੋਂ ਲੋਕਾਂ ਦੇ ਕੱਚੇ ਮਕਾਨ ਵੀ ਢੁਆ ਦਿੱਤੇ ਹਨ ।
ਬਾਬਾ ਬਕਾਲਾ ਸਾਹਿਬ, 1 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇੱਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਦੀ ਯੋਗ ਅਗਵਾਈ ਹੇਠ ਇਕ ਲੋਕ ਮਿਲਣੀ ਕੀਤੀ ਗਈ ਜਿਸ ਵਿਚ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਮਿਲਣੀ ਦੌਰਾਨ ਲੋਕਾਂ ਨੇ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਤਹਿਤ ਮੋਬਾਈਲ ਫੋਨ ’ਤੇ ਭੇਜੇ ਗਏ ਝੂਠੇ ਸੁਨੇਹੇ ਦਾ ਰੋਸ ਪ੍ਰਗਟ ਕਰਦਿਆਂ ਕਿਹਾ ਸਾਨੂੰ ਇਕ ਲੱਖ ਰੁਪਏ ਬੈਂਕ ਖਾਤਿਆਂ ਵਿਚ ਜਮ੍ਹਾਂ ਹੋ ਜਾਣ ਦਾ ਮੈਸੇਜ ਆਇਆ, ਪਰ ਜਦੋਂ ਬੈਂਕ ਵਿਚ ਜਾ ਕੇ ਪਤਾ ਕਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਇਹ ਸੁਨੇਹਾ ਝੂਠਾ ਹੈ ਕਰੀਬ 6-7 ਮਹੀਨਿਆਂ ਤੋਂ ਲੋਕਾਂ ਦੇ ਕੱਚੇ ਮਕਾਨ ਵੀ ਢੁਆ ਦਿੱਤੇ ਹਨ । ਇਸ ਮਸਲੇ ਨੂੰ ਹੱਲ ਕਰਨ ਲਈ ਸੂਬੇਦਾਰ ਹਰਜੀਤ ਸਿੰਘ ਨੇ ਵਿਸ਼ਵਾਸ ਦਿੱਤਾ ਕਿ ਜਲਦੀ ਹੀ ਪ੍ਰਸ਼ਾਸਨਿਕ ਅਧਿਕਾਰੀ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਕਾਰਜ ਸਾਧਕ ਅਫਸਰ ਨੂੰ ਮਿਲ ਕੇ ਸਾਰਥਿਕ ਹੱਲ ਕੀਤਾ ਜਾਵੇਗਾ । ਇਸ ਮੌਕੇ ਐਮ.ਸੀ. ਰਵੀ ਸਿੰਘ, ਸੂਬੇਦਾਰ ਮੇਜਰ ਬਿਕਰ ਸਿੰਘ ਲੋਹਗੜ੍ਹ, ਮਲਕੀਤ ਸਿੰਘ ਖਾਲਸਾ ਸਰਲੀ, ਬਿਕਰਮਜੀਤ ਸਿੰਘ ਸਰਲੀ ਜਗਜੀਤ ਸਿੰਘ ਲੱਖੂਵਾਲ਼, ਮਨੋਹਰ ਸਿੰਘ ਬਾਬਾ ਬਕਾਲਾ, ਸੂਬੇਦਾਰ ਸੰਤੋਖ ਸਿੰਘ ਸਰਲੀ, ਠੇਕੇਦਾਰ ਪ੍ਰੇਮ ਸਿੰਘ ਅਤੇ ਜਗਤਾਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਠੇਕੇਦਾਰ ਪਾਲ ਸਿੰਘ, ਫੋਰਮੈਨ ਦਲਬੀਰ ਸਿੰਘ ਆਦਿ ਹਾਜ਼ਰ ਰਹੇ ।