02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬਾਬਾ ਹਰਜੂ ਹਰਜੀਤ ਸਿੰਘ ਦੀ ਬਰਸੀ ਨੂੰ ਸਮਰਪਿਤ ਸੁਧਾਰਪੁਰੀ ਜੇਠੂਵਾਲ ’ ਚ ਸ਼ਹੀਦੀ ਸਮਾਗਮ ਕਰਵਾਇਆ ਬਾਬਾ ਅਮਰੀਕ ਸਿੰਘ ਸੁਧਾਰਪੁਰੀ ਵਾਲਿਆਂ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ

ਜੇਠੂਵਾਲ, 1 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)- ਸੱਚਖੰਡ ਵਾਸੀ ਬਾਬਾ ਹਰਜੂ ਹਰਜੀਤ ਸਿੰਘ ਸੁਧਾਰ ਪੁਰੀ ਜੇਠੂਵਾਲ ਵਾਲਿਆਂ ਦੀ ਸਾਲਾਨਾ 57ਵੀਂ ਬਰਸੀ ਗੁਰਦੁਆਰਾ ਸੁਧਾਰਪੁਰੀ ਵਿਖੇ ਸ਼ਰਧਾ ਸਹਿਤ ਮਨਾਈ ਗਈ। ਰਖਾਏ 7 ਸ੍ਰੀ ਅਖੰਡ ਪਾਠ ਸਾਹਿਬ ਦੇ ਲੜੀ ਦੇ ਭੋਗ ਪੈਣ ਉਪਰੰਤ ਬਾਬਾ ਹਰਜੂ ਹਰਜੀਤ ਸਿੰਘ ਸੁਧਾਰਪੁਰੀ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਕਰਵਾਏ ਸ਼ਹੀਦੀ ਸਮਾਗਮ ਦੌਰਾਨ ਕੀਰਤਨੀ ਜਥਾ ਭਾਈ ਭੁਪਿੰਦਰ ਸਿੰਘ ਸੁਧਾਰਪੁਰੀ ਵਲੋਂ ਕੀਰਤਨ ਕੀਤਾ ਗਿਆ ਅਤੇ ਢਾਡੀ ਮਨਜੀਤ ਸਿੰਘ ਕਪੂਰਥਲਾ, ਢਾਡੀ ਰੂਪ ਸਿੰਘ ਸੋਹਲ, ਕਵੀਸ਼ਰ ਭਾਈ ਬਲਵੰਤ ਸਿੰਘ ਢੱਡੇ, ਕਵੀਸ਼ਰ ਭਾਈ ਅਮਰਜੀਤ ਸਿੰਘ ਕੋਮਲ ਢੱਡੇ ਸਮੇਤ ਹੋਰ ਜਥਿਆਂ ਵਲੋਂ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਬਾਬਾ ਜੀ ਦੀ ਜੀਵਨੀ ’ਤੇ ਚਾਨਣਾ ਪਾ ਕੇ ਨਿਹਾਲ ਕੀਤਾ ਗਿਆ ।

ਅਜੀਤ ਡੈਸਕ 02-09-2026
ਜੇਠੂਵਾਲ, 1 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)- ਸੱਚਖੰਡ ਵਾਸੀ ਬਾਬਾ ਹਰਜੂ ਹਰਜੀਤ ਸਿੰਘ ਸੁਧਾਰ ਪੁਰੀ ਜੇਠੂਵਾਲ ਵਾਲਿਆਂ ਦੀ ਸਾਲਾਨਾ 57ਵੀਂ ਬਰਸੀ ਗੁਰਦੁਆਰਾ ਸੁਧਾਰਪੁਰੀ ਵਿਖੇ ਸ਼ਰਧਾ ਸਹਿਤ ਮਨਾਈ ਗਈ। ਰਖਾਏ 7 ਸ੍ਰੀ ਅਖੰਡ ਪਾਠ ਸਾਹਿਬ ਦੇ ਲੜੀ ਦੇ ਭੋਗ ਪੈਣ ਉਪਰੰਤ ਬਾਬਾ ਹਰਜੂ ਹਰਜੀਤ ਸਿੰਘ ਸੁਧਾਰਪੁਰੀ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਕਰਵਾਏ ਸ਼ਹੀਦੀ ਸਮਾਗਮ ਦੌਰਾਨ ਕੀਰਤਨੀ ਜਥਾ ਭਾਈ ਭੁਪਿੰਦਰ ਸਿੰਘ ਸੁਧਾਰਪੁਰੀ ਵਲੋਂ ਕੀਰਤਨ ਕੀਤਾ ਗਿਆ ਅਤੇ ਢਾਡੀ ਮਨਜੀਤ ਸਿੰਘ ਕਪੂਰਥਲਾ, ਢਾਡੀ ਰੂਪ ਸਿੰਘ ਸੋਹਲ, ਕਵੀਸ਼ਰ ਭਾਈ ਬਲਵੰਤ ਸਿੰਘ ਢੱਡੇ, ਕਵੀਸ਼ਰ ਭਾਈ ਅਮਰਜੀਤ ਸਿੰਘ ਕੋਮਲ ਢੱਡੇ ਸਮੇਤ ਹੋਰ ਜਥਿਆਂ ਵਲੋਂ ਗੁਰ ਇਤਿਹਾਸ ਰਾਹੀਂ ਸੰਗਤਾਂ ਨੂੰ ਬਾਬਾ ਜੀ ਦੀ ਜੀਵਨੀ ’ਤੇ ਚਾਨਣਾ ਪਾ ਕੇ ਨਿਹਾਲ ਕੀਤਾ ਗਿਆ । ਸਮਾਗਮ ’ਚ ਪੁੱਜੀਆਂ ਸ਼ਖ਼ਸੀਅਤਾਂ ਦਾ ਬਾਬਾ ਅਮਰੀਕ ਸਿੰਘ ਸੁਧਾਰਪੁਰੀ ਵਾਲਿਆਂ ਵਲੋਂ ਸਿਰਪਾਓ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਸਮਾਗਮ ’ਚ ਬਲਰਾਜ ਸਿੰਘ ਹੈਪੀ ਸੁਧਾਰਪੁਰੀ, ਹਲਕਾ ਅਟਾਰੀ ਦੇ ਸੀਨੀਅਰ ਕਾਂਗਰਸੀ ਡਾ. ਲਖਬੀਰ ਸਿੰਘ ਰੰਧਾਵਾ, ਤਹਿਸੀਲਦਾਰ ਇੰਦਰਜੀਤ ਕੌਰ, ਚੇਅਰਮੈਨ ਅਮਰੀਕ ਸਿੰਘ ਸੋਢੀ ਦੇਵੀਦਾਸਪੁਰਾ, ਐੱਸ. ਆਈ. ਹਰਜਿੰਦਰ ਸਿੰਘ ਬੱਲ ਚੌਕੀ ਇੰਚਾਰਜ ਸੋਹੀਆ ਖੁਰਦ, ਸਰਪੰਚ ਤਰਸੇਮ ਸਿੰਘ ਸਹੋਤਾ ਜੇਠੂਵਾਲ, ਕੌਂਸਲਰ ਨਰਿੰਦਰ ਸਿੰਘ ਨੂਰ ਮਾਛੀਵਾੜਾ, ਨੰਬਰਦਾਰ ਬਿਕਰਮ ਸਿੰਘ ਸੁਧਾਰਪੁਰੀ, ਪ੍ਰਧਾਨ ਗੁਰਮੇਸ਼ ਸਿੰਘ ਜੇਠੂਵਾਲ, ਜਥੇਦਾਰ ਕਰਮ ਸਿੰਘ ਅਟਾਰੀ, ਸਾਬਕਾ ਪੰਚ ਮਲਕੀਤ ਸਿੰਘ ਜੇਠੂਵਾਲ, ਦਲਬੀਰ ਸਿੰਘ ਮਾਛੀਵਾੜਾ, ਅਵਤਾਰ ਸਿੰਘ, ਜਰਨੈਲ ਸਿੰਘ ਕੋਟ ਮਹਿਤਾਬ, ਪੰਚ ਨਵਜੋਤ ਸਿੰਘ, ਮਨਜੀਤ ਸਿੰਘ ਰਮਾਣਾ ਚੱਕ, ਜਸਵੀਰ ਸਿੰਘ ਔਲਖ, ਪ੍ਰਧਾਨ ਕਰਮ ਸਿੰਘ ਗਿੱਲ ਜੇਠੂਵਾਲ, ਜਥੇਦਾਰ ਦਲਬੀਰ ਸਿੰਘ ਸੋਢੀ, ਹਰਬੰਸ ਸਿੰਘ ਅਦਲੀਵਾਲ, ਕਾਬਲ ਸਿੰਘ, ਮਨਜੀਤ ਸਿੰਘ, ਸਹਿਲਦੀਪ ਸਿੰਘ, ਗੁਰਵਿੰਦਰ ਸਿੰਘ, ਲਖਬੀਰ ਸਿੰਘ ਲੱਖਾ, ਗੁਰਦੇਵ ਸਿੰਘ, ਕੁਲਬੀਰ ਸਿੰਘ ਸਮੇਤ ਵੱਖ-ਵੱਖ ਸਿਆਸੀ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ਸੰਗਤਾਂ ਸ਼ਾਮਿਲ ਸਨ ।
ਪਿਛਲੀ ਖ਼ਬਰ ਡੈਨੀ ਬੰਡਾਲਾ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਫੂਕਿਆ ਮੋਦੀ ਦਾ ਪੁਤਲਾ ਅਗਲੀ ਖ਼ਬਰ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਅਹੁਦੇਦਾਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।