26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਕੇਂਦਰ ਵਲੋਂ ਨੰਗਲ ’ਚ ਨਵੇਂ ਯੂਰੀਆ ਪਲਾਂਟ ਦੀ ਮਨਜ਼ੂਰੀ ਉਪਰੰਤ ਭਾਜਪਾ ਦੇ ਦੋ ਧੜਿਆਂ ਨੇ ਵੱਖੋ-ਵੱਖ ਵੰਡੇ ਲੱਡੂ

ਨੰਗਲ, 26 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਕੇਂਦਰੀ ਰਸਾਇਣ ਤੇ ਖਾਦ ਮੰਤਰਾਲੇ ਵਲੋਂ ਨੰਗਲ ਵਿਖੇ ਨਵੇਂ ਯੂਰੀਆ ਪਲਾਂਟ ਦੇ ਨਿਰਮਾਣ ਨੂੰ ਮਨਜ਼ੂਰੀ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਹੋਣ ਮਗਰੋਂ ਨੰਗਲ ਵਿਚ ਭਾਜਪਾਈਆਂ ਦੀਆਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨੂੰ ਇਲਾਕੇ ਲਈ ਵੱਡਾ ਤੋਹਫ਼ਾ ਮੰਨਦਿਆਂ ਭਾਜਪਾ ਦੇ ਦੋ ਧੜਿਆਂ ਵਲੋਂ ਸਥਾਨਕ ਐਨ.

ਅਜੀਤ ਡੈਸਕ 27-11-2026
ਨੰਗਲ, 26 ਨਵੰਬਰ (ਪ੍ਰੀਤਮ ਸਿੰਘ ਬਰਾਰੀ)-ਕੇਂਦਰੀ ਰਸਾਇਣ ਤੇ ਖਾਦ ਮੰਤਰਾਲੇ ਵਲੋਂ ਨੰਗਲ ਵਿਖੇ ਨਵੇਂ ਯੂਰੀਆ ਪਲਾਂਟ ਦੇ ਨਿਰਮਾਣ ਨੂੰ ਮਨਜ਼ੂਰੀ ਸੰਬੰਧੀ ਨੋਟੀਫ਼ਿਕੇਸ਼ਨ ਜਾਰੀ ਹੋਣ ਮਗਰੋਂ ਨੰਗਲ ਵਿਚ ਭਾਜਪਾਈਆਂ ਦੀਆਂ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨੂੰ ਇਲਾਕੇ ਲਈ ਵੱਡਾ ਤੋਹਫ਼ਾ ਮੰਨਦਿਆਂ ਭਾਜਪਾ ਦੇ ਦੋ ਧੜਿਆਂ ਵਲੋਂ ਸਥਾਨਕ ਐਨ. ਐਫ. ਐਲ. ਫ਼ੈਕਟਰੀ ਦੇ ਮੁੱਖ ਗੇਟ ਮੂਹਰੇ ਵੱਖੋ-ਵੱਖਰੇ ਸਮੇਂ ਲੱਡੂ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਸਵੇਰ ਸਮੇਂ ਭਾਜਪਾ ਦੇ ਇੰਡਸਟਰੀ ਸੈੱਲ ਦੇ ਕੋ-ਕਨਵੀਨਰ ਗੋਵਰਧਨ ਸੋਨੀ, ਮੰਡਲ ਪ੍ਰਧਾਨ ਰਣਜੀਤ ਲੱਕੀ, ਬਲਰਾਮ ਪ੍ਰਸ਼ਨ, ਸਾਬਕਾ ਮੁਲਾਜ਼ਮ ਆਗੂ ਰਕੇਸ਼ ਸ਼ਰਮਾ, ਪੰਮੀ, ਕਮਰ ਪੋਸਵਾਲ, ਡਾ. ਜੀਵਨ ਕੁਮਾਰ ਆਦਿ ਨੇ ਲੱਡੂ ਵੰਡੇ। ਦੂਜੇ ਪਾਸੇ:—ਇਸ ਤੋਂ ਬਾਅਦ ਸ਼ਾਮ ਸਮੇਂ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਵੀ ਉਸੇ ਸਥਾਨ ’ਤੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ ਗਈ। ਨਵੇਂ ਯੂਰੀਆ ਪਲਾਂਟ ਦੀ ਸਥਾਪਤੀ ਨਾਲ ਇਲਾਕੇ ਵਿਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਉਦਯੋਗਿਕ ਗਤੀਵਿਧੀਆਂ ਵਿਚ ਵਾਧਾ ਹੋਣ ਨਾਲ ਨੰਗਲ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ। ਇਸ ਨਾਲ ਸ਼ਹਿਰ ਦੇ ਵਪਾਰਕ ਅਦਾਰਿਆਂ, ਦੁਕਾਨਦਾਰਾਂ, ਟਰਾਂਸਪੋਰਟਰਾਂ ਤੇ ਹੋਰ ਕਾਰੋਬਾਰਾਂ ਨੂੰ ਵੀ ਲਾਭ ਮਿਲੇਗਾ ਅਤੇ ਬਾਜ਼ਾਰਾਂ ਵਿਚ ਮੁੜ ਰੌਣਕ ਪਰਤਣ ਦੇ ਆਸਾਰ ਬਣਨਗੇ। ਲੰਬੇ ਸਮੇਂ ਤੋਂ ਉਦਯੋਗਿਕ ਮੰਦਹਾਲੀ ਕਾਰਨ ਪ੍ਰਭਾਵਿਤ ਨੰਗਲ ਸ਼ਹਿਰ ਨੂੰ ਉੱਜੜਨ ਤੋਂ ਬਚਾਉਣ ਅਤੇ ਮੁੜ ਵਿਕਾਸ ਦੀ ਰਾਹ ’ਤੇ ਲਿਆਉਣ ਲਈ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਵੱਡੀ ਪ੍ਰਾਪਤੀ ਮੌਕੇ ਇਕੋ ਸਥਾਨ ’ਤੇ ਭਾਜਪਾ ਦੇ ਦੋ ਧੜਿਆਂ ਵਲੋਂ ਵੱਖੋ-ਵੱਖਰੇ ਸਮੇਂ ਖ਼ੁਸ਼ੀ ਮਨਾਉਣ ਕਾਰਨ ਪਾਰਟੀ ਦੀ ਅੰਦਰੂਨੀ ਫੁੱਟ ਵੀ ਇਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆ ਗਈ, ਜਦਕਿ ਕੇਂਦਰ ਦਾ ਇਹ ਫ਼ੈਸਲਾ ਸਮੁੱਚੇ ਨੰਗਲ ਤੇ ਇਲਾਕਾ ਵਾਸੀਆਂ ਲਈ ਖ਼ੁਸ਼ੀ ਦਾ ਵਿਸ਼ਾ ਬਣਿਆ ਹੋਇਆ ਹੈ।
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਦੇ ਮਾਮਲੇ ਵਿਚ ਦੋ ਨੌਜਵਾਨਾਂ ਖ਼ਿਲਾਫ਼ ਪਰਚਾ ਦਰਜ ਅਗਲੀ ਖ਼ਬਰ ਜਾਅਲੀ ਵਣ ਰੇਂਜ ਅਫ਼ਸਰ ਬਣ ਕੇ ਦਰੱਖ਼ਤਾਂ ਦੀ ਕਟਾਈ ਦਾ ਸੌਦਾ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।