ਜਾਅਲੀ ਵਣ ਰੇਂਜ ਅਫ਼ਸਰ ਬਣ ਕੇ ਦਰੱਖ਼ਤਾਂ ਦੀ ਕਟਾਈ ਦਾ ਸੌਦਾ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਕਾਬੂ
ਰੂਪਨਗਰ, 26 ਨਵੰਬਰ (ਸਤਨਾਮ ਸਿੰਘ ਸੱਤੀ)-ਵਣ ਰੇਂਜ ਅਫ਼ਸਰ ਰੂਪਨਗਰ ਦੇ ਨਾਂਅ ’ਤੇ ਜਾਅਲੀ ਸਰਕਾਰੀ ਪ੍ਰਵਾਨਗੀ ਪੱਤਰ, ਮੋਹਰ, ਦਸਤਖ਼ਤ ਤੇ ਡਿਸਪੈਚ ਨੰਬਰ ਤਿਆਰ ਕਰਕੇ ਦਰੱਖਤਾਂ ਦੀ ਕਟਾਈ ਦਾ ਸੌਦਾ ਕਰਨ ਤੇ ਲੋਕਾਂ ਨਾਲ ਕਥਿਤ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਅਸੀਮ ਕੁਮਾਰ ਸ਼ਰਮਾ ਵਾਸੀ ਊਨਾ (ਹਿਮਾਚਲ ਪ੍ਰਦੇਸ਼) ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਅਰੁਣ ਕੁਮਾਰ ਵਿਰੁੱਧ ਥਾਣਾ ਸਿਟੀ ਰੂਪਨਗਰ ਵਿਖੇ ਐਫ.
ਕ
ਕਾਬੂ ਕੀਤੇ ਗਏ ਜਾਅਲੀ ਵਣ ਰੇਂਜ ਅਫ਼ਸਰ ਦੀ ਜਾਰੀ ਕੀਤੀ ਤਸਵੀਰ।
27-11-2026
ਰੂਪਨਗਰ, 26 ਨਵੰਬਰ (ਸਤਨਾਮ ਸਿੰਘ ਸੱਤੀ)-ਵਣ ਰੇਂਜ ਅਫ਼ਸਰ ਰੂਪਨਗਰ ਦੇ ਨਾਂਅ ’ਤੇ ਜਾਅਲੀ ਸਰਕਾਰੀ ਪ੍ਰਵਾਨਗੀ ਪੱਤਰ, ਮੋਹਰ, ਦਸਤਖ਼ਤ ਤੇ ਡਿਸਪੈਚ ਨੰਬਰ ਤਿਆਰ ਕਰਕੇ ਦਰੱਖਤਾਂ ਦੀ ਕਟਾਈ ਦਾ ਸੌਦਾ ਕਰਨ ਤੇ ਲੋਕਾਂ ਨਾਲ ਕਥਿਤ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਅਸੀਮ ਕੁਮਾਰ ਸ਼ਰਮਾ ਵਾਸੀ ਊਨਾ (ਹਿਮਾਚਲ ਪ੍ਰਦੇਸ਼) ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਅਰੁਣ ਕੁਮਾਰ ਵਿਰੁੱਧ ਥਾਣਾ ਸਿਟੀ ਰੂਪਨਗਰ ਵਿਖੇ ਐਫ. ਆਈ. ਆਰ. ਨੰਬਰ 289 ਦਰਜ ਕੀਤੀ ਗਈ ਹੈ। ਮਾਮਲੇ ਵਿਚ ਵਣ ਰੇਂਜ ਅਫ਼ਸਰ ਰੂਪਨਗਰ ਕੁਲਵਿੰਦਰ ਸਿੰਘ ਨੇ ਆਪਣੀ ਟੀਮ ਸਮੇਤ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ। ਮੌਜੂਦਾ ਵਣ ਰੇਂਜ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਜਾਅਲੀ ਵਣ ਰੇਂਜ ਅਫ਼ਸਰ ਬਣ ਕੇ ਅਜਿਹੀਆਂ ਕਾਰਵਾਈਆਂ ਕਰ ਰਿਹਾ ਸੀ। ਉਨ੍ਹਾਂ ਦੀ ਟੀਮ ਵਲੋਂ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ। ਐਫ. ਆਈ. ਆਰ. ਵਿਚ ਮੁਲਜ਼ਮ ਵਿਰੁੱਧ ਬੀ. ਐਨ. ਐਸ. 2023 ਦੀਆਂ ਧਾਰਾਵਾਂ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ ਮੁਲਜ਼ਮ ਨੇ ਗਗਨ ਜੈਨ ਦੇ ਨਾਂਅ ’ਤੇ ਵਣ ਰੇਂਜ ਅਫ਼ਸਰ ਰੂਪਨਗਰ ਦੀ ਜਾਅਲੀ ਮੋਹਰ ਤੇ ਦਸਤਖ਼ਤਾਂ ਵਾਲਾ ਪ੍ਰਵਾਨਗੀ ਪੱਤਰ ਤਿਆਰ ਕੀਤਾ ਸੀ, ਜਦਕਿ ਵਿਭਾਗ ਨੇ ਅਜਿਹਾ ਕੋਈ ਪੱਤਰ ਜਾਰੀ ਕਰਨ ਤੋਂ ਇਨਕਾਰ ਕੀਤਾ ਹੈ। ਦੋਸ਼ ਹੈ ਕਿ ਇਸ ਜਾਅਲੀ ਪੱਤਰ ਦੇ ਆਧਾਰ ’ਤੇ ਭਰਤਗੜ੍ਹ ਵਿਖੇ ਇੰਡੀਅਨ ਆਇਲ ਪੈਟਰੋਲ ਪੰਪ ਨੇੜੇ ਸਥਿਤ ਜ਼ਮੀਨ ਵਿਚੋਂ ਖ਼ੈਰ ਤੇ ਹੋਰ ਦਰੱਖ਼ਤ ਕੱਟਣ ਦਾ ਢਾਈ ਲੱਖ ਰੁਪਏ ਵਿਚ ਸੌਦਾ ਕੀਤਾ ਤੇ ਸ਼ਿਕਾਇਤਕਰਤਾ ਤੋਂ ਦੋ ਲੱਖ ਰੁਪਏ ਪੇਸ਼ਗੀ ਵਜੋਂ ਵਸੂਲ ਕੀਤੇ ਗਏ। ਸ਼ਿਕਾਇਤ ਵਿਚ ਜਾਅਲੀ ਡਿਸਪੈਚ ਨੰਬਰ 626/11/2026 ਦੀ ਵਰਤੋਂ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਸ਼ਿਕਾਇਤਕਰਤਾ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੁਲਜ਼ਮ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਤੇ ਐਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਸੀ। ਇਸ ਸੰਬੰਧੀ ਥਾਣਾ ਸਿਟੀ ਦੇ ਐਸ. ਐੱਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਰੁਣ ਕੁਮਾਰ ਵਿਰੁੱਧ ਐਫ. ਆਈ. ਆਰ. ਨੰਬਰ 289 ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਦੀ ਹੋਰ ਜਾਂਚ ਕਰਕੇ ਤੱਥ ਇਕੱਠੇ ਕੀਤੇ ਜਾਣਗੇ।