ਸਕੂਲ ਕਾਂਗੜ ਵਿਖੇ ਈ-ਵੇਸਟ ਜਾਗਰੂਕਤਾ ਤਹਿਤ ਕੁਇਜ਼ ਮੁਕਾਬਲਾ ਕਰਵਾਇਆ
ਨੂਰਪੁਰ ਬੇਦੀ, 3 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕਾਂਗੜ ਵਿਖੇ ਪ੍ਰਿੰ. ਪਾਖਰ ਸਿੰਘ ਦੀ ਰਹਿਨੁਮਾਈ ਤੇ ਕੰਪਿਊਟਰ ਅਧਿਆਪਕ ਅਰਪਣ ਕੁਮਾਰ ਤੇ ਨਵਨੀਤ ਕੁਮਾਰ ਦੀ ਅਗਵਾਈ ਵਿਚ ਈ-ਵੇਸਟ (ਇਲੈੱਕਟ੍ਰਾਨਿਕ ਕੂੜਾ) ਪ੍ਰਬੰਧਨ ਸੰਬੰਧੀ ਕੁਇਜ਼ ਮੁਕਾਬਲਾ ਕਰਵਾਇਆ।
ਨੂਰਪੁਰ ਬੇਦੀ, 3 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕਾਂਗੜ ਵਿਖੇ ਪ੍ਰਿੰ. ਪਾਖਰ ਸਿੰਘ ਦੀ ਰਹਿਨੁਮਾਈ ਤੇ ਕੰਪਿਊਟਰ ਅਧਿਆਪਕ ਅਰਪਣ ਕੁਮਾਰ ਤੇ ਨਵਨੀਤ ਕੁਮਾਰ ਦੀ ਅਗਵਾਈ ਵਿਚ ਈ-ਵੇਸਟ (ਇਲੈੱਕਟ੍ਰਾਨਿਕ ਕੂੜਾ) ਪ੍ਰਬੰਧਨ ਸੰਬੰਧੀ ਕੁਇਜ਼ ਮੁਕਾਬਲਾ ਕਰਵਾਇਆ। ਇਹ ਮੁਕਾਬਲਾ ਸਿੱਖਿਆ ਵਿਭਾਗ ਪੰਜਾਬ ਵਲੋਂ ਚਲਾਈ ਜਾ ਰਹੀ ‘ਈ-ਵੇਸਟ ਮੁਕਤ ਪੰਜਾਬ’ ਮੁਹਿੰਮ ਤਹਿਤ ਕਰਵਾਇਆ। ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਚਾਰ ਹਾਊਸਾਂ ਸ਼ਹੀਦੀ ਭਗਤ ਸਿੰਘ ਹਾਊਸ, ਸ਼ਹੀਦ ਊਧਮ ਸਿੰਘ ਹਾਊਸ, ਡਾਕਟਰ ਭੀਮ ਰਾਓ ਅੰਬੇਦਕਰ ਹਾਊਸ ਤੇ ਮਹਾਤਮਾ ਗਾਂਧੀ ਹਾਊਸ ਨੇ ਭਾਗ ਲਿਆ। ਵਿਦਿਆਰਥੀਆਂ ਤੋਂ ਈ-ਵੇਸਟ ਸੰਬੰਧੀ ਸਵਾਲ ਪੁੱਛੇ ਗਏ। ਮੁਕਾਬਲੇ ਵਿਚ ਡਾਕਟਰ ਭੀਮ ਰਾਓ ਅੰਬੇਦਕਰ ਹਾਊਸ ਨੇ ਪਹਿਲਾਂ, ਸ਼ਹੀਦ ਭਗਤ ਸਿੰਘ ਹਾਊਸ ਨੇ ਦੂਜਾ ਅਤੇ ਮਹਾਤਮਾ ਗਾਂਧੀ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦੂਜੇ ਮੁਕਾਬਲੇ ਵਿਚ ਅੱਠਵੀਂ ਜਮਾਤ ਨੇ ਪਹਿਲਾਂ, ਛੇਵੀਂ ਜਮਾਤ ਨੇ ਦੂਜਾ ਤੇ ਸੱਤਵੀਂ ਜਮਾਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੱਜ ਸਵੇਰ ਦੀ ਸਭਾ ਵਿਚ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰ. ਪਾਖਰ ਸਿੰਘ ਨੇ ਸਾਰਿਆਂ ਨੂੰ ਈ-ਵੇਸਟ ਨੂੰ ਸਹੀ ਢੰਗ ਨਾਲ ਰੀਸਾਈਕਲ ਕਰਨ ਦੀ ਸਹੁੰ ਚੁਕਾਈ। ਇਸ ਮੌਕੇ ਦਿਪੰਕਰ ਕੌਸ਼ਲ, ਸੁਖਦੇਵ ਸਿੰਘ ਰੰਧਾਵਾ, ਅਰਪਣ ਕੁਮਾਰ, ਨਵਨੀਤ ਕੁਮਾਰ, ਦਵਿੰਦਰ ਕਲਰਕ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਰਾਮ ਪਾਲ, ਭੁਵਨੇਸ਼ ਰਾਣਾ, ਮੈਡਮ ਮਮਤਾ ਰਾਣੀ, ਮੈਡਮ ਸੁਮਨ ਦੇਵੀ, ਮੈਡਮ ਹਿਨਾ, ਬਲਵੰਤ ਸਿੰਘ ਕੈਂਪਸ ਮੈਨੇਜਰ, ਮਾ ਦਵਿੰਦਰ ਬਾਲੇਵਾਲ, ਮੈਡਮ ਆਰਤੀ, ਮੈਡਮ ਮਨੀਸ਼ਾ, ਮੈਡਮ ਹਰਦੀਪ, ਕਮਲੇਸ਼ ਰਾਣੀ, ਸਿਮਰਨ ਤੇ ਜੋਨੀ ਰਾਣਾ ਆਦਿ ਹਾਜ਼ਰ ਸਨ।