ਕਮਲ ਘਈ ਨੂੰ ਭਾਜਪਾ ਦੇ ਸੂਬਾਈ ਸੋਸ਼ਲ ਮੀਡੀਆ ਮੋਰਚੇ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਪਾਰਟੀ ਦੀਆਂ ਨੀਤੀਆਂ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਰਾਂਗਾ ਯਤਨ
ਨੰਗਲ, 22 ਅਕਤੂਬਰ (ਪ੍ਰੀਤਮ ਸਿੰਘ ਬਰਾਰੀ)-ਭਾਰਤੀ ਜਨਤਾ ਪਾਰਟੀ ਵਲੋਂ ਨੰਗਲ ਦੇ ਨੌਜਵਾਨ ਆਗੂ ਕਮਲ ਘਈ ਨੂੰ ਪਾਰਟੀ ਦੇ ਸੂਬਾਈ ਸੋਸ਼ਲ ਮੀਡੀਆ ਮੋਰਚੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਨੰਗਲ ਖੇਤਰ ਵਿਚ ਭਾਜਪਾ ਦੇ ਵਰਕਰਾਂ ਅਤੇ ਸਮਰਥਕਾਂ ਵਿਚ ਖ਼ੁਸ਼ੀ ਦਾ ਮਾਹੌਲ ਹੈ।
ਅਜੀਤ ਡੈਸਕ
23-10-2026