14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਚੋਣਾਂ ਵਿਚ ਰਮਨਦੀਪ ਕੌਰ ਗਿੱਲ ਪ੍ਰਧਾਨ ਤੇ ਸੁਖਚੈਨ ਸਿੰਘ ਸੈਣੀ ਜਨਰਲ ਸਕੱਤਰ ਚੁਣੇ ਗਏ

ਐੱਸ. ਏ.

ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਵੱਡੀ ਜਿੱਤ ਹਾਸਿਲ ਕਰਨ ਵਾਲੇ ਸਰਬ ਸਾਂਝਾ ਰਾਣੂੰ ਗਰੁੱਪ (ਨੀਲਾ ਰੰਗ) ਦੇ ਜੇਤੂ ਉਮੀਦਵਾਰ ਤਸਵੀਰ ਸਾਂਝੀ ਕਰਦੇ ਹੋਏ। ਅਜੀਤ ਤਸਵੀਰ 15-11-2026
ਐੱਸ. ਏ. ਐੱਸ. ਨਗਰ, 14 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਚੋਣਾਂ ਦੇ 3 ਗਰੁੱਪਾਂ ਦੇ ਫਸਵੇਂ ਮੁਕਾਬਲੇ ਵਿਚ ਸਰਬ ਸਾਂਝਾ ਰਾਣੂੰ ਗਰੁੱਪ (ਨੀਲਾ ਰੰਗ) ਨੂੰ ਵੱਡੀ ਜਿੱਤ ਪ੍ਰਾਪਤ ਹੋਈ। ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣਾਂ ਲਈ ਕੁਲ 786 ਵੋਟਾਂ ਵਿਚੋਂ 731 (93.00 ਫ਼ੀਸਦੀ) ਵੋਟਾਂ ਪੋਲ ਹੋਈਆਂ। ਚੋਣ ਕਮਿਸ਼ਨ ਵਲੋਂ ਸਰਬ-ਸਾਂਝਾ ਰਾਣੂੰ ਗਰੁੱਪ ਨੂੰ ਨੀਲਾ ਰੰਗ, ਖੰਗੂੜਾ ਸੋਢੀ ਗਰੁੱਪ ਨੂੰ ਹਰਾ ਰੰਗ ਅਤੇ ਮੁਲਾਜ਼ਮ ਭਲਾਈ ਗਰੁੱਪ ਨੂੰ ਲਾਲ ਰੰਗ ਅਲਾਟ ਕੀਤਾ ਗਿਆ ਸੀ। ਮੁੱਖ ਚੋਣ ਕਮਿਸ਼ਨ ਅਮਰਜੀਤ ਸਿੰਘ, ਗੁਰਦੀਪ ਸਿੰਘ, ਗੁਲਾਬ ਚੰਦ ਤੇ ਗੁਰਪ੍ਰੀਤ ਸਿੰਘ ਵਲੋਂ ਜਾਰੀ ਜਾਣਕਾਰੀ ਅਨੁਸਾਰ ਨੀਲੇ ਗਰੁੱਪ ਦੀ ਪ੍ਰਧਾਨ ਲਈ ਉਮੀਦਵਾਰ ਰਮਨਦੀਪ ਕੌਰ ਗਿੱਲ 243 ਵੋਟਾਂ ਲੈ ਕੇ ਜੇਤੂ ਰਹੀ, ਲਾਲ ਗਰੁੱਪ ਦੇ ਉਮੀਦਵਾਰ ਗੁਰਚਰਨ ਸਿੰਘ ਤਰਮਾਲਾ ਨੂੰ 232 ਵੋਟਾਂ ਅਤੇ ਹਰੇ ਗਰੁੱਪ ਦੇ ਉਮੀਦਵਾਰ ਹਰਦੀਪ ਸਿੰਘ ਗਿੱਲ ਨੂੰ 230 ਵੋਟਾਂ ਪ੍ਰਾਪਤ ਹੋਈਆਂ। ਸੀਨੀਅਰ ਮੀਤ ਪ੍ਰਧਾਨ ਲਈ ਹਰੇ ਗਰੁੱਪ ਦੇ ਉਮੀਦਵਾਰ ਪਰਵਿੰਦਰ ਸਿੰਘ ਖੰਗੂੜਾ 243 ਵੋਟਾਂ ਲੈ ਕੇ ਜੇਤੂ ਰਹੇ ਜਦੋਂ ਕਿ ਨੀਲੇ ਗਰੁੱਪ ਦੇ ਉਮੀਦਵਾਰ ਬਲਜਿੰਦਰ ਸਿੰਘ ਬਰਾੜ ਨੂੰ 241 ਵੋਟਾਂ ਅਤੇ ਲਾਲ ਗਰੁੱਪ ਦੇ ਉਮੀਦਵਾਰ ਮਨੋਜ ਰਾਣਾ ਨੂੰ 215 ਵੋਟਾਂ ਪ੍ਰਾਪਤ ਹੋਈਆਂ। ਮੀਤ ਪ੍ਰਧਾਨ 1 ਦੇ ਲਈ ਨੀਲੇ ਗਰੁੱਪ ਦੇ ਉਮੀਦਵਾਰ ਲਈ ਪ੍ਰਭਦੀਪ ਸਿੰਘ ਬੋਪਾਰਾਏ ਅਤੇ ਲਾਲ ਗਰੁੱਪ ਦੇ ਉਮੀਦਵਾਰ ਗੁਰਜੀਤ ਸਿੰਘ ਬੀਦੋਵਾਲੀ ਨੂੰ 246- 246 ਵੋਟਾਂ ਪ੍ਰਾਪਤ ਹੋਈਆਂ, ਚੋਣ ਕਮਿਸ਼ਨ ਵਲੋਂ ਦੋਹਾਂ ਨੂੰ ਜੇਤੂ ਕਰਾਰ ਦਿਤਾ ਗਿਆ। ਮੀਤ ਪ੍ਰਧਾਨ 2 ਦੇ ਲਈ ਨੀਲੇ ਗਰੁੱਪ ਦੇ ਉਮੀਦਵਾਰ ਜਸਵੀਰ ਸਿੰਘ ਚੋਟੀਆਂ 240 ਵੋਟਾਂ ਲੈ ਕੇ ਜੇਤੂ ਰਹੇ, ਲਾਲ ਗਰੁੱਪ ਦੇ ਅਵਿਨਾਸ਼ ਸੰਧੂ 239 ਵੋਟਾਂ ਅਤੇ ਹਰੇ ਗਰੁੱਪ ਦੇ ਉਮੀਦਵਾਰ ਰਾਜੀਵ ਕੁਮਾਰ ਨੂੰ 214 ਪ੍ਰਾਪਤ ਹੋਈਆਂ। ਜੂਨੀਅਰ ਮੀਤ ਪ੍ਰਧਾਨ ਲਈ ਨੀਲੇ ਗਰੁੱਪ ਦੇ ਉਮੀਦਵਾਰ ਜਸਕਰਨ ਸਿੰਘ ਸਿੱਧੂ 239 ਵੋਟਾਂ ਲੈ ਕੇ ਜੇਤੂ ਰਹੇ ਜਦੋਂ ਕਿ ਲਾਲ ਗਰੁੱਪ ਦੇ ਸੁਖਦੇਵ ਸਿੰਘ ਨੂੰ 235 ਵੋਟਾਂ ਅਤੇ ਹਰੇ ਗਰੁੱਪ ਦੇ ਰਜਨੀਸ਼ ਕੁਮਾਰ ਨੂੰ 213 ਵੋਟਾਂ ਪ੍ਰਾਪਤ ਹੋਈਆਂ। ਜਨਰਲ ਸਕੱਤਰ ਲਈ ਨੀਲੇ ਗਰੁੱਪ ਦੇ ਉਮੀਦਵਾਰ ਸੁਖਚੈਨ ਸਿੰਘ ਸੈਣੀ 243 ਵੋਟਾਂ ਲੈ ਕੇ ਜੇਤੂ ਰਹੇ, ਲਾਲ ਗਰੁੱਪ ਦੇ ਪਰਮਜੀਤ ਸਿੰਘ ਬੈਨੀਪਾਲ ਨੂੰ 238 ਵੋਟਾਂ ਅਤੇ ਹਰੇ ਗਰੁੱਪ ਦੇ ਗੁਰਇਕਬਾਲ ਸਿੰਘ ਨੂੰ 219 ਵੋਟਾਂ ਪ੍ਰਾਪਤ ਹੋਈਆਂ। ਸਕੱਤਰ ਲਈ ਨੀਲੇ ਗਰੁੱਪ ਦੇ ਉਮੀਦਵਾਰ ਬਲਜਿੰਦਰ ਸਿੰਘ ਮਾਂਗਟ 252 ਵੋਟਾਂ ਲੈ ਕੇ ਜੇਤੂ ਰਹੇ, ਲਾਲ ਗਰੁੱਪ ਦੇ ਲਖਵਿੰਦਰ ਸਿੰਘ ਘੰੜੂਆ ਨੂੰ 230 ਅਤੇ ਹਰੇ ਗਰੁੱਪ ਦੀ ਉਮੀਦਵਾਰ ਸੀਮਾ ਸੂਦ ਨੂੰ 218 ਵੋਟਾਂ ਪ੍ਰਾਪਤ ਹੋਈਆਂ। ਵਿੱਤ ਸਕੱਤਰ ਲਈ ਨੀਲੇ ਗਰੁੱਪ ਦੇ ਹਰਦੇਵ ਸਿੰਘ 245 ਵੋਟਾਂ ਲੈ ਕੇ ਜੇਤੂ ਰਹੇ ਜਦੋਂ ਕਿ ਲਾਲ ਗਰੁੱਪ ਦੇ ਮਲਕੀਤ ਸਿੰਘ ਗੱਗੜ ਨੂੰ 240 ਵੋਟਾਂ ਅਤੇ ਹਰੇ ਗਰੁੱਪ ਦੇ ਭੁਪਿੰਦਰ ਸਿੰਘ ਨੂੰ 211 ਵੋਟਾਂ ਪ੍ਰਾਪਤ ਹੋਈਆਂ। ਦਫ਼ਤਰ ਸਕੱਤਰ ਲਈ ਨੀਲੇ ਗਰੁੱਪ ਦੇ ਜਗਤਾਰ ਸਿੰਘ 248 ਵੋਟਾਂ ਲੈ ਕੇ ਜੇਤੂ ਰਹੇ ਜਦੋਂ ਕਿ ਲਾਲ ਗਰੁੱਪ ਦੇ ਸੁਖਵਿੰਦਰ ਸਿੰਘ ਨੂੰ 232 ਵੋਟਾਂ ਅਤੇ ਹਰੇ ਗਰੁੱਪ ਦੇ ਭੂਸ਼ਨ ਕੁਮਾਰ 219 ਵੋਟਾਂ ਪ੍ਰਾਪਤ ਹੋਈਆਂ। ਸੰਗਠਨ ਸਕੱਤਰ ਦੇ ਅਹੁਦੇ ਲਈ ਨੀਲੇ ਗਰੁੱਪ ਦੇ ਹਰਮਿੰਦਰ ਸਿੰਘ ਕਾਕਾ 251 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਲਾਲ ਗਰੁੱਪ ਦੇ ਹਰਮਨਦੀਪ ਸਿੰਘ ਨੂੰ 234 ਵੋਟਾਂ ਅਤੇ ਹਰੇ ਗਰੁੱਪ ਦੇ ਰਾਕੇਸ਼ ਕੁਮਾਰ ਨੂੰ 212 ਵੋਟਾਂ ਪ੍ਰਾਪਤ ਹੋਈਆਂ। ਪ੍ਰੈੱਸ ਸਕੱਤਰ ਲਈ ਨੀਲੇ ਗਰੁੱਪ ਦੇ ਗੌਰਵ ਸਾਂਪਲਾ 250 ਵੋਟਾਂ ਲੈ ਕੇ ਜੇਤੂ ਰਹੇ ਜਦੋਂ ਕਿ ਲਾਲ ਗਰੁੱਪ ਦੇ ਉਮੀਦਵਾਰ ਮਨਜਿੰਦਰ ਸਿੰਘ ਨੂੰ 232 ਵੋਟਾਂ ਅਤੇ ਹਰੇ ਗਰੁੱਪ ਦੇ ਪਰਮਿੰਦਰ ਸਿੰਘ ਨੂੰ 216 ਵੋਟਾਂ ਪ੍ਰਾਪਤ ਹੋਈਆਂ। ਇਸ ਤਰਾਂ ਹੀ ਕਾਰਜਕਾਰਨੀ ਦੇ ਮੈਂਬਰਾਂ ਲਈ ਨੀਲੇ ਗਰੁੱਪ ਦੇ ਉਮੀਦਵਾਰ ਗੁਰਪ੍ਰੀਤ ਸਿੰਘ 253, ਜਗਪ੍ਰੀਤ ਸਿੰਘ 252 , ਲਖਵੀਰ ਸਿੰਘ 251, ਬੂਟਾ ਸਿੰਘ ਅਤੇ ਕੰਵਰਦੀਪ ਸਿੰਘ ਬਾਗੜੀ ਨੂੰ 249 -249 ਵੋਟਾਂ, ਕੁਲਦੀਪ ਸਿੰਘ ਸਿੱਧੂ 248 ਵੋਟਾਂ, ਅਵਨਿੰਦਰਪਾਲ ਸਿੰਘ ਨੂੰ 246 ਵੋਟਾਂ, ਪਰਮਜੀਤ ਸਿੰਘ 245 ਵੋਟਾਂ, ਬਲਵਿੰਦਰ ਕੌਰ ਤੇ ਜਗਦੀਪ ਸਿੰਘ ਨੂੰ 244-244 ਵੋਟਾਂ, ਕੌਸੱਲਿਆ ਦੇਵੀ 243, ਅਵਤਾਰ ਸਿੰਘ ਗੁਡਾਣਾ ਅਤੇ ਰਣਜੀਤ ਸਿੰਘ ਵੜਿੰਗ 243-243 ਵੋਟਾਂ ਲੈ ਕੇ ਜੇਤੂ ਰਹੇ ਜਦਕਿ ਕਾਰਜਕਾਰਨੀ ਦੇ ਮੈਂਬਰਾਂ ਲਈ ਲਾਲ ਗਰੁੱਪ ਦੇ ਉਮੀਦਵਾਰ ਲਖਵਿੰਦਰ ਸਿੰਘ 248 ਵੋਟਾਂ, ਵੀਰਪਾਲ ਕੌਰ 247 ਵੋਟਾਂ, ਕਰਨੈਲ ਸਿੰਘ 244 ਵੋਟਾਂ, ਸੰਤੋਸ ਦੇਵੀ 243 ਵੋਟਾਂ, ਨਾਜਰ ਸਿੰਘ 243 ਲੈ ਕੇ ਜੇਤੂ ਰਹੇ।
ਪਿਛਲੀ ਖ਼ਬਰ ਝੋਨੇ ਦੀ ਖ਼ਰੀਦ ਬੰਦ ਕੀਤੇ ਜਾਣ ਨਾਲ ਸਰਕਾਰ ਦਾ ਕਿਸਾਨਾਂ ਪ੍ਰਤੀ ਚਿਹਰਾ ਹੋਇਆ ਨੰਗਾ-ਕਾਲੇਵਾਲ ਅਗਲੀ ਖ਼ਬਰ ਖ਼ਾਲਸਾ ਸਕੂਲ ਖਰੜ ਵਿਖੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।