17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕੇਵਟ ਪ੍ਰਸੰਗ ਤੇ ਭਰਤ ਮਿਲਾਪ ਨੇ ਦਰਸ਼ਕਾਂ ਨੂੰ ਕੀਤਾ ਭਾਵੁਕ

ਰੂਪਨਗਰ, 16 ਅਕਤੂਬਰ (ਸਤਨਾਮ ਸਿੰਘ ਸੱਤੀ)-ਜੈ ਜਗਦੰਬੇ ਰਾਮ ਲੀਲ੍ਹਾ ਐਂਡ ਵੈੱਲਫੇਅਰ ਸੋਸਾਇਟੀ, ਗਿਆਨੀ ਜ਼ੈਲ ਸਿੰਘ ਨਗਰ, ਰੂਪਨਗਰ ਵਲੋਂ ਕਰਵਾਈ ਜਾ ਰਹੀ ਰਾਮ-ਲੀਲ੍ਹਾ ਦੌਰਾਨ ਬੀਤੀ ਰਾਤ ਕੇਵਟ ਪ੍ਰਸੰਗ ਅਤੇ ਭਰਤ ਮਿਲਾਪ ਦਾ ਭਾਵਪੂਰਨ ਮੰਚਨ ਕੀਤਾ ਗਿਆ। ਕਲਾਕਾਰਾਂ ਵਲੋਂ ਇਨ੍ਹਾਂ ਪ੍ਰਸੰਗਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ, ਜਿਸ ਨੂੰ ਵੇਖ ਕੇ ਦਰਸ਼ਕ ਭਾਵੁਕ ਹੋ ਉੱਠੇ।

ਅਜੀਤ ਡੈਸਕ 17-10-2026
ਰੂਪਨਗਰ, 16 ਅਕਤੂਬਰ (ਸਤਨਾਮ ਸਿੰਘ ਸੱਤੀ)-ਜੈ ਜਗਦੰਬੇ ਰਾਮ ਲੀਲ੍ਹਾ ਐਂਡ ਵੈੱਲਫੇਅਰ ਸੋਸਾਇਟੀ, ਗਿਆਨੀ ਜ਼ੈਲ ਸਿੰਘ ਨਗਰ, ਰੂਪਨਗਰ ਵਲੋਂ ਕਰਵਾਈ ਜਾ ਰਹੀ ਰਾਮ-ਲੀਲ੍ਹਾ ਦੌਰਾਨ ਬੀਤੀ ਰਾਤ ਕੇਵਟ ਪ੍ਰਸੰਗ ਅਤੇ ਭਰਤ ਮਿਲਾਪ ਦਾ ਭਾਵਪੂਰਨ ਮੰਚਨ ਕੀਤਾ ਗਿਆ। ਕਲਾਕਾਰਾਂ ਵਲੋਂ ਇਨ੍ਹਾਂ ਪ੍ਰਸੰਗਾਂ ਨੂੰ ਬਾਖੂਬੀ ਪੇਸ਼ ਕੀਤਾ ਗਿਆ, ਜਿਸ ਨੂੰ ਵੇਖ ਕੇ ਦਰਸ਼ਕ ਭਾਵੁਕ ਹੋ ਉੱਠੇ। ਇਸ ਮੌਕੇ ਸੰਜੇ ਵਰਮਾ ਬੇਲੇ ਵਾਲਾ, ਸਾਬਕਾ ਪ੍ਰਧਾਨ ਨਗਰ ਕੌਂਸਲ ਰੂਪਨਗਰ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਰਾਜੇਸ਼ ਸਹਿਗਲ, ਵਿਕਰਮ ਸੋਢੀ ਅਤੇ ਗੁਰਮੈਲ ਸਿੰਘ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮਾਗਮ ਵਿੱਚ ਰਾਜ ਕੁਮਾਰ ਰਾਣਾ, ਡਾ. ਤੇਜਿੰਦਰ ਸਿੰਘ, ਡਾ. ਆਸ਼ੀਸ਼ ਕੁਮਾਰ ਰਾਣਾ ਅਤੇ ਐੱਚ.ਡੀ.ਐੱਫ.ਸੀ. ਬੈਂਕ ਦੇ ਸੀਨੀਅਰ ਜ਼ੋਨਲ ਮੈਨੇਜਰ ਅਭਿਸ਼ੇਕ ਖੰਨਾ ਨੇ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੋਸਾਇਟੀ ਦੇ ਚੇਅਰਮੈਨ ਸੀ.ਏ. ਰਾਜੀਵ ਗੁਪਤਾ, ਪ੍ਰਧਾਨ ਉਦੇ ਵਰਮਾ, ਜਨਰਲ ਸਕੱਤਰ ਅੰਕੁਰ ਗਰਗ, ਲੋਕੇਸ਼ ਗੁਪਤਾ, ਮੀਤ ਪ੍ਰਧਾਨ ਸ਼ਕਤੀ ਤ੍ਰਿਪਾਠੀ, ਜੈ ਸੂਦ, ਰਾਜੇਸ਼ ਵਰਮਾ ਅਤੇ ਹਰਵਿੰਦਰ ਸਿੰਘ ਸੰਨੀ ਸਮੇਤ ਹੋਰ ਮੈਂਬਰਾਂ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਰਾਮ-ਲੀਲ੍ਹਾ ਦੇ ਸਫਲ ਆਯੋਜਨ ਵਿਚ ਅਹਿਮ ਭੂਮਿਕਾ ਨਿਭਾਈ। ਰਾਮ-ਲੀਲ੍ਹਾ ਦੇਖਣ ਲਈ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚੇ। ਦਰਸ਼ਕਾਂ ਨੇ ਕਲਾਕਾਰਾਂ ਦੇ ਅਭਿਨੈ ਅਤੇ ਭਾਵਪੂਰਨ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਨਾਲ ਸੰਬੰਧਿਤ ਡਾ. ਸ਼ੈਲਜਾ ਗੌਤਮ ਡੀ.ਐੱਮ.ਸੀ. ਲੁਧਿਆਣਾ ਵਿਖੇ ਨਿਯੁਕਤ ਹੋਈ ਸੀਨੀਅਰ ਮੈਡੀਕਲ ਅਫ਼ਸਰ ਅਗਲੀ ਖ਼ਬਰ ਪੰਜਾਬ ਵਿਚ ਕਾਨੂੰਨ-ਵਿਵਸਥਾ ਦਮ ਤੋੜ ਰਹੀ ਹੈ, ਲੋਕ ਦਹਿਸ਼ਤ ’ਚ-ਡਾ. ਸੁਭਾਸ਼ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।