24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਬੱਚੇ ਵਲੋਂ ਚਲਾਏ ਪਟਾਕੇ ਨਾਲ ਪਰੋਜਪੁਰ ਦੇ ਗੁਰਦੁਆਰਾ ਸਾਹਿਬ ਵਿਚ ਲੱਗੀ ਅੱਗ

ਬੇਲਾ, 23 ਸਤੰਬਰ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਪਰੋਜਪੁਰ ਵਿਖੇ ਬੱਚੇ ਵਲੋਂ ਪਟਾਕੇ ਚਲਾਉਣ ਨਾਲ ਅੱਗ ਲੱਗ ਗਈ, ਜਿਸ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਫ਼ਰਸ਼, ਦਰੀਆਂ ਵਗ਼ੈਰਾ ਸੜ ਗਏ ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਸੰਬੰਧੀ ਸਰਪੰਚ ਜਤਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ ਬਾਅਦ ਇੱਕ ਛੋਟਾ ਬੱਚਾ ਉਮਰ ਤਕਰੀਬਨ ਚਾਰ ਪੰਜ ਸਾਲ ਗੁਰਦੁਆਰਾ ਸਾਹਿਬ ਅੰਦਰ ਆਇਆ ਅਤੇ ਖੂੰਜੇ ਵਿਚ ਬੈਠ ਕੇ ਪਟਾਕੇ ਚਲਾਉਣ ਲੱਗਾ, ਜਿਸ ਨਾਲ ਫ਼ਰਸ਼ ਤੇ ਵਿਛੀਆਂ ਦਰੀਆਂ ਨੂੰ ਅੱਗ ਲੱਗ ਗਈ ਧੂੰਆਂ ਨਿਕਲਦਾ ਦੇਖ ਪਿੰਡ ਵਾਸੀਆਂ ਨੇ ਅੱਗ ਉੱਤੇ ਕਾਬੂ ਪਾਇਆ ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਅਜੀਤ ਡੈਸਕ 24-09-2026
ਬੇਲਾ, 23 ਸਤੰਬਰ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਪਰੋਜਪੁਰ ਵਿਖੇ ਬੱਚੇ ਵਲੋਂ ਪਟਾਕੇ ਚਲਾਉਣ ਨਾਲ ਅੱਗ ਲੱਗ ਗਈ, ਜਿਸ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਫ਼ਰਸ਼, ਦਰੀਆਂ ਵਗ਼ੈਰਾ ਸੜ ਗਏ ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਸੰਬੰਧੀ ਸਰਪੰਚ ਜਤਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ ਬਾਅਦ ਇੱਕ ਛੋਟਾ ਬੱਚਾ ਉਮਰ ਤਕਰੀਬਨ ਚਾਰ ਪੰਜ ਸਾਲ ਗੁਰਦੁਆਰਾ ਸਾਹਿਬ ਅੰਦਰ ਆਇਆ ਅਤੇ ਖੂੰਜੇ ਵਿਚ ਬੈਠ ਕੇ ਪਟਾਕੇ ਚਲਾਉਣ ਲੱਗਾ, ਜਿਸ ਨਾਲ ਫ਼ਰਸ਼ ਤੇ ਵਿਛੀਆਂ ਦਰੀਆਂ ਨੂੰ ਅੱਗ ਲੱਗ ਗਈ ਧੂੰਆਂ ਨਿਕਲਦਾ ਦੇਖ ਪਿੰਡ ਵਾਸੀਆਂ ਨੇ ਅੱਗ ਉੱਤੇ ਕਾਬੂ ਪਾਇਆ ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸਰਪੰਚ ਜਤਿੰਦਰ ਸਿੰਘ ਨੇ ਦੱਸਿਆ ਕਿ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਉਨ੍ਹਾਂ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਇਮਾਰਤ ਨਵੀਂ ਬਣਾਈ ਗਈ ਸੀ। ਅੱਗ ਦੇ ਧੂਏਂ ਨਾਲ ਅੰਦਰੋਂ ਇਮਾਰਤ ਕਾਲੀ ਹੋ ਗਈ ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ ।
ਪਿਛਲੀ ਖ਼ਬਰ ਸੜਕਾਂ ’ਤੇ ਮਵੇਸ਼ੀ ਚਰਾਉਣ ਦੇ ਵਿਰੋਧ ’ਚ ਕਿਸਾਨਾਂ ਵਲੋਂ ਰੋਸ ਧਰਨਾ ਰੋਪੜ - ਸ੍ਰੀ ਚਮਕੌਰ ਸਾਹਿਬ ਮਾਰਗ ਕੀਤਾ ਜਾਮ , ਪ੍ਰ... ਅਗਲੀ ਖ਼ਬਰ ‘ ਆਪ’ ਸਰਕਾਰ ਦੇ ‘ਹਵਾਈ ਕਿਲ੍ਹਿਆਂ’ ਦੇ ਮੁਕਾਬਲੇ ਕੇਂਦਰ ਨੇ ਹਲਕੇ ਲਈ ਦਿੱਤੇ ਵੱਡੇ ਪ੍ਰਾਜੈਕਟ- ਡਾ. ਸੁਭਾਸ਼ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।