22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸ੍ਰੀ ਅਨੰਦਪੁਰ ਸਾਹਿਬ ਦੇ ਤਿੰਨ ਸੀਨੀਅਰ ਭਾਜਪਾ ਆਗੂ ਪੰਜਾਬ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਨਿਯੁਕਤ ਟਕਸਾਲੀ ਵਰਕਰਾਂ ਦੇ ਮਾਣ - ਸਨਮਾਨ ਨੂੰ ਪਾਰਟੀ ਵਲੋਂ ਦਿੱਤੀ ਤਰਜ਼ੀਹ

ਸ੍ਰੀ ਅਨੰਦਪੁਰ ਸਾਹਿਬ, 19 ਅਕਤੂਬਰ (ਕਰਨੈਲ ਸਿੰਘ)-ਪੰਜਾਬ ਭਾਜਪਾ ਵਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਨਾਲ ਸਬੰਧਤ ਤਿੰਨ ਸੀਨੀਅਰ ਪਾਰਟੀ ਆਗੂਆਂ ਨੂੰ ਪੰਜਾਬ ਪ੍ਰਦੇਸ਼ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤੇ ਜਾਣ ’ਤੇ ਇਲਾਕੇ ਦੇ ਭਾਜਪਾ ਵਰਕਰਾਂ ’ਚ ਖ਼ੁਸ਼ੀ ਅਤੇ ਉਤਸ਼ਾਹ ਦੀ ਲਹਿਰ ਪਾਈ ਜਾ ਰਹੀ ਹੈ। ਇਨ੍ਹਾਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਟਕਸਾਲੀ ਭਾਜਪਾ ਆਗੂਆਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਆਪਣੇ ਪੁਰਾਣੇ ਅਤੇ ਸਮਰਪਿਤ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਦੀ ਕਦਰ ਕੀਤੀ ਹੈ।

ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਪੰਜਾਬ ਪ੍ਰਦੇਸ਼ ਭਾਜਪਾ ਕਾਰਜਕਾਰਨੀ ਦੇ ਮੈਂਬਰ ਚੁਣੇ ਗਏ ਐਡਵੋਕੇਟ ਅਰਵਿੰਦ ਮਿੱਤਲ, ਪ੍ਰਵੇਸ ਗੋਇਲ । 22-10-2026
ਸ੍ਰੀ ਅਨੰਦਪੁਰ ਸਾਹਿਬ, 19 ਅਕਤੂਬਰ (ਕਰਨੈਲ ਸਿੰਘ)-ਪੰਜਾਬ ਭਾਜਪਾ ਵਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਨਾਲ ਸਬੰਧਤ ਤਿੰਨ ਸੀਨੀਅਰ ਪਾਰਟੀ ਆਗੂਆਂ ਨੂੰ ਪੰਜਾਬ ਪ੍ਰਦੇਸ਼ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤੇ ਜਾਣ ’ਤੇ ਇਲਾਕੇ ਦੇ ਭਾਜਪਾ ਵਰਕਰਾਂ ’ਚ ਖ਼ੁਸ਼ੀ ਅਤੇ ਉਤਸ਼ਾਹ ਦੀ ਲਹਿਰ ਪਾਈ ਜਾ ਰਹੀ ਹੈ। ਇਨ੍ਹਾਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਟਕਸਾਲੀ ਭਾਜਪਾ ਆਗੂਆਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਆਪਣੇ ਪੁਰਾਣੇ ਅਤੇ ਸਮਰਪਿਤ ਵਰਕਰਾਂ ਨੂੰ ਬਣਦਾ ਮਾਣ-ਸਨਮਾਨ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਦੀ ਕਦਰ ਕੀਤੀ ਹੈ। ਪੰਜਾਬ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਨਿਯੁਕਤ ਕੀਤੇ ਗਏ ਆਗੂਆਂ ’ਚ ਪੰਜਾਬ ਭਾਜਪਾ ਦੇ ਸਾਬਕਾ ਬੁਲਾਰੇ ਅਤੇ ਸਾਬਕਾ ਸੂਬਾ ਸਕੱਤਰ ਐਡਵੋਕੇਟ ਅਰਵਿੰਦ ਮਿੱਤਲ, ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਵੇਸ਼ ਗੋਇਲ ਅਤੇ ਭਾਜਪਾ ਦੇ ਸੀਨੀਅਰ ਆਗੂ ਤੇ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਸੋਨੀ ਸ਼ਾਮਲ ਹਨ। ਇਨ੍ਹਾਂ ਆਗੂਆਂ ਦੀ ਨਿਯੁਕਤੀ ’ਤੇ ਭਾਜਪਾ ਵਰਕਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ । ਇਸ ਮੌਕੇ ਵਧਾਈ ਦੇਣ ਵਾਲਿਆਂ ’ਚ ਸਾਬਕਾ ਮੰਡਲ ਪ੍ਰਧਾਨ ਅਤੇ ਸੀਨੀਅਰ ਮੈਂਬਰ ਕੇ.ਕੇ. ਬੇਦੀ, ਰੂਪਨਗਰ ਜ਼ਿਲ੍ਹੇ ਦੇ ਟਕਸਾਲੀ ਵਰਕਰ ਗਿਰਜਾ ਸ਼ੰਕਰ ਦਿਵੇਦੀ, ਨੰਗਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਕੇਸ਼ ਸ਼ਰਮਾ ਪਿੰਕੀ, ਗਵਰਧਨ ਸੋਨੀ, ਬਲਰਾਮ ਪਰਾਸ਼ਰ, ਜ਼ਿਲ੍ਹਾ ਭਾਜਪਾ ਦੇ ਜਨਰਲ ਸਕੱਤਰ ਐਡਵੋਕੇਟ ਨਿਪੁੰਨ ਸੋਨੀ, ਮਨੀਸ਼ ਕੇਅਰਪਾਲ, ਸਾਬਕਾ ਚੇਅਰਮੈਨ ਤਿਲਕ ਰਾਜ ਪਚਰੰਡੇ, ਪ੍ਰਧਾਨ ਅਖਿਲ ਕੌਸ਼ਲ, ਆਸ਼ੂ ਧੀਮਾਨ, ਸੰਜੀਵ ਗੌਤਮ, ਰਾਕੇਸ਼ ਸੋਨੀ, ਸਾਬਕਾ ਮੰਡਲ ਜਨਰਲ ਸਕੱਤਰ ਦਵਿੰਦਰ ਵਰਮਾ, ਮਹਿੰਦਲੀ ਪਿੰਡ ਦੇ ਸਾਬਕਾ ਸਰਪੰਚ ਪਵਨ ਸ਼ਰਮਾ, ਅਜੇ ਮਹਿੰਦਲੀ, ਡਾ. ਲੋਕ ਬੰਧੂ ਗੌਤਮ, ਸੰਜੇ ਸ਼ਰਮਾ ਸਰਪੰਚ ਕੋਟਲਾ, ਸਨਾਤਨ ਧਰਮ ਸਭਾ ਕੀਰਤਪੁਰ ਸਾਹਿਬ ਦੇ ਪ੍ਰਧਾਨ ਸੁਨੀਲ ਦੱਤ ਦਿਵੇਦੀ, ਮਨੀਸ਼ ਗੌਤਮ, ਸਮਿਤ ਜੈਰਥ, ਰਾਮ ਕੁਮਾਰ ਸ਼ਰਮਾ, ਰਵਿੰਦਰ ਰਾਣਾ, ਪ੍ਰਿੰਸ ਸੋਨੀ, ਸਤਿੰਦਰ ਧਰਮਾਣੀ, ਪ੍ਰਮੋਦ ਜੋਸ਼ੀ, ਸਾਬਕਾ ਸਰਪੰਚ ਧਰਮਵੀਰ ਲਾਡੀ, ਹਰੀਸ਼ ਲਟਾਵਾ ਅਤੇ ਜਗਜੀਤ ਪੁਰੀ ਸਮੇਤ ਹੋਰ ਆਗੂਆਂ ਨੇ ਨਵ-ਨਿਯੁਕਤ ਮੈਂਬਰਾਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਪ੍ਰਿੰ: ਨਗੀਨ ਸਿੰਘ ਬੱਲ ਰਮੀਦੀ ਨੇ ਪ੍ਰੋਕੈਮ ਸਲੈਮ ਪੂਰਾ ਕਰਕੇ ਰਚਿਆ ਇਤਿਹਾਸ ਅਗਲੀ ਖ਼ਬਰ ਖ਼ਾਲਸਾ ਗਰਲਜ਼ ਕਾਲਜ ਮੋਰਿੰਡਾ ਦੀਆਂ ਵਿਦਿਆਰਥਣਾਂ ਨੇ ਖੇਤਰੀ ਯੁਵਕ ਮੇਲੇ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।