ਹੀਰਲ ਕਾਲੜਾ ਨੇ ਆਸਟਰੇਲੀਆ ’ਚ ਰੂਪਨਗਰ ਦਾ ਨਾਂਅ ਕੀਤਾ ਰੌਸ਼ਨ
ਗਣਿਤਕ ਖੋਜ ਮੁਕਾਬਲੇ ਵਿਚ ਪੂਰੇ ਆਸਟਰੇਲੀਆ ਦੇ 11 ਵਿਦਿਆਰਥੀਆਂ ’ ਚ ਬਣਾਈ ਜਗ੍ਹਾ
ਰੂਪਨਗਰ, 21 ਅਕਤੂਬਰ (ਸਤਨਾਮ ਸਿੰਘ ਸੱਤੀ)- ਰੂਪਨਗਰ ਦੇ ਪ੍ਰਸਿੱਧ ਸਤਿਆਲ ਪਰਿਵਾਰ ਦੀ ਦੋਹਤੀ ਹੀਰਲ ਕਾਲੜਾ ਨੇ ਆਸਟਰੇਲੀਆ ’ਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਗਣਿਤਕ ਖੋਜ ਦੇ ਕੌਮੀ ਪੱਧਰ ਦੇ ਵੱਕਾਰੀ ਮੁਕਾਬਲੇ ਵਿਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਹੀਰਲ ਨੇ ਪੂਰੇ ਆਸਟਰੇਲੀਆ ਦੇ ਸਿਰਫ਼ 11 ਵਿਦਿਆਰਥੀਆਂ ਵਿਚ ਆਪਣੀ ਜਗ੍ਹਾ ਬਣਾਈ ਅਤੇ ਇਸ ਮੁਕਾਬਲੇ ਦਾ ਸਭ ਤੋਂ ਵੱਡਾ ਇਨਾਮ ਜਿੱਤ ਕੇ ਆਪਣੇ ਪਰਿਵਾਰ ਅਤੇ ਰੂਪਨਗਰ ਦਾ ਨਾਂ ਰੌਸ਼ਨ ਕੀਤਾ ਹੈ।
ਇ
ਇਨਾਮ ਪ੍ਰਾਪਤ ਕਰ ਰਹੀ ਹੀਰਲ ਕਾਲੜਾ ।
22-10-2026
ਰੂਪਨਗਰ, 21 ਅਕਤੂਬਰ (ਸਤਨਾਮ ਸਿੰਘ ਸੱਤੀ)- ਰੂਪਨਗਰ ਦੇ ਪ੍ਰਸਿੱਧ ਸਤਿਆਲ ਪਰਿਵਾਰ ਦੀ ਦੋਹਤੀ ਹੀਰਲ ਕਾਲੜਾ ਨੇ ਆਸਟਰੇਲੀਆ ’ਚ ਆਪਣੀ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਗਣਿਤਕ ਖੋਜ ਦੇ ਕੌਮੀ ਪੱਧਰ ਦੇ ਵੱਕਾਰੀ ਮੁਕਾਬਲੇ ਵਿਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਹੀਰਲ ਨੇ ਪੂਰੇ ਆਸਟਰੇਲੀਆ ਦੇ ਸਿਰਫ਼ 11 ਵਿਦਿਆਰਥੀਆਂ ਵਿਚ ਆਪਣੀ ਜਗ੍ਹਾ ਬਣਾਈ ਅਤੇ ਇਸ ਮੁਕਾਬਲੇ ਦਾ ਸਭ ਤੋਂ ਵੱਡਾ ਇਨਾਮ ਜਿੱਤ ਕੇ ਆਪਣੇ ਪਰਿਵਾਰ ਅਤੇ ਰੂਪਨਗਰ ਦਾ ਨਾਂ ਰੌਸ਼ਨ ਕੀਤਾ ਹੈ। ਮਰਹੂਮ ਅਮਰਜੀਤ ਸਿੰਘ ਸਤਿਆਲ ਦੀ ਦੋਹਤੀ ਤੇ ਅਮਨਪ੍ਰੀਤ ਕੌਰ ਸਤਿਆਲ ਤੇ ਸੁਰਿੰਦਰ ਪਾਲ ਸਿੰਘ ਦੀ ਪੁਤਰੀ ਹੀਰਲ ਕਾਲੜਾ ਐਡੀਲੇਡ, ਆਸਟਰੇਲੀਆ ਦੀ ਵਸਨੀਕ ਹੈ ਅਤੇ ਸੇਂਟ ਇਗਨੇਸ਼ੀਅਸ ਕਾਲਜ ਦੀ ਵਿਦਿਆਰਥਣ ਹੈ। ਉਸ ਨੇ ਵਿਸ਼ੇਸ਼ ਗਣਿਤਕ ਖੋਜ ਮੁਕਾਬਲੇ ਦੇ ਵਿਅਕਤੀਗਤ ਮਾਡਲ-ਨਿਰਮਾਣ ਵਰਗ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ। ਉਸ ਦੇ ਖੋਜ ਕਾਰਜਾਂ ਵਿਚ ਡੀ.ਜੇ.ਆਈ. ਐੱਮ-30ਟੀ ਡਰੋਨ ਦੇ ਉਡਾਣ ਮਾਰਗ ਅਤੇ ਹਿਮਾਲਿਆਈ ਖੇਤਰ ਨਾਲ ਸਬੰਧਤ ਵਿਸ਼ੇ ਸ਼ਾਮਲ ਸਨ। ਉਸ ਦੀ ਗਣਿਤਕ ਸਮਝ, ਖੋਜ-ਯੋਗਤਾ ਅਤੇ ਸਮੱਸਿਆਵਾਂ ਦੇ ਹੱਲ ਪੇਸ਼ ਕਰਨ ਦੀ ਵਿਧੀ ਦੀ ਜੱਜਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ। ਇਸ ਦੀ ਜਾਣਕਾਰੀ ਦਿੰਦਿਆਂ ਹੀਰਲ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਉਸ ਦੇ ਮਾਮਾ ਇੰਦਰਪਾਲ ਸਿੰਘ ਰਾਜੂ ਸਤਿਆਲ, ਪ੍ਰਧਾਨ ਨਗਰ ਕੌਂਸਲ ਰੂਪਨਗਰ, ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਹੀਰਲ, ਆਪੀ ਭੈਣ ਅਤੇ ਆਸਟਰੇਲੀਆ ਵਿਚ ਰਹਿੰਦੇ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਹੀਰਲ ਦੀ ਇਹ ਪ੍ਰਾਪਤੀ ਪੂਰੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਉਸ ਦੀ ਮਿਹਨਤ, ਲਗਨ ਅਤੇ ਪ੍ਰਤਿਭਾ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗੀ।