23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਲੋਕਲ ਉਮੀਦਵਾਰ ਵਜੋਂ ਕਾਂਗਰਸ ਦੀ ਟਿਕਟ ਲਈ ਦਾਅਵੇਦਾਰੀ ਪੇਸ਼

ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰੋਪੜ ਹਲਕੇ ਵਿਚ ਕਾਂਗਰਸ ਦੀ ਟਿਕਟ ਲਈ ਦਾਅਵੇਦਾਰੀਆਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਵਲੋਂ ਆਪਣੇ ਆਪ ਨੂੰ ਲੋਕਲ ਉਮੀਦਵਾਰ ਵਜੋਂ ਪੇਸ਼ ਕਰਦਿਆਂ ਟਿਕਟ ਲਈ ਦਾਅਵਾ ਪੇਸ਼ ਕਰਨ ਦੇ ਨਾਲ ਹੀ ਪਿਛਲੀ ਕਾਂਗਰਸ ਸਰਕਾਰ ਸਮੇਂ ਰੂਪਨਗਰ ਸ਼ਹਿਰ ਦੇ ਵਿਕਾਸ ਲਈ ਫੰਡ ਪ੍ਰਾਪਤ ਕਰਨ ਨਾਲ ਜੁੜਿਆ ਮਾਮਲਾ ਵੀ ਉਠਾਇਆ ਗਿਆ ਹੈ।

ਸੰਜੇ ਵਰਮਾ, ਸਾਬਕਾ ਪ੍ਰਧਾਨ ਨਗਰ ਕੌਂਸਲ ਰੂਪਨਗਰ। ‘ ਚੰਨੀ ਤੋਂ ਕਰੋੜਾਂ ਦੇ ਫੰਡ ਲੈਣ ਜਾ ਰਹੇ ਸਾਂ , ਰਸਤੇ ’ ਚ ਹੀ ਰੋਕ ਕੇ ਮੋੜ ਦਿੱਤਾ ’- ਸੰਜੇ ਵਰਮਾ ਕਿਹਾ, ਫੰਡ ਮਿਲ ਜਾਂਦੇ ਤਾਂ ਰੋਪੜ ਦੇ ਵਿਕਾਸ ਦੀ ਤਸਵੀਰ ਹੋਰ ਹੁੰਦੀ 23-09-2026
ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰੋਪੜ ਹਲਕੇ ਵਿਚ ਕਾਂਗਰਸ ਦੀ ਟਿਕਟ ਲਈ ਦਾਅਵੇਦਾਰੀਆਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਵਲੋਂ ਆਪਣੇ ਆਪ ਨੂੰ ਲੋਕਲ ਉਮੀਦਵਾਰ ਵਜੋਂ ਪੇਸ਼ ਕਰਦਿਆਂ ਟਿਕਟ ਲਈ ਦਾਅਵਾ ਪੇਸ਼ ਕਰਨ ਦੇ ਨਾਲ ਹੀ ਪਿਛਲੀ ਕਾਂਗਰਸ ਸਰਕਾਰ ਸਮੇਂ ਰੂਪਨਗਰ ਸ਼ਹਿਰ ਦੇ ਵਿਕਾਸ ਲਈ ਫੰਡ ਪ੍ਰਾਪਤ ਕਰਨ ਨਾਲ ਜੁੜਿਆ ਮਾਮਲਾ ਵੀ ਉਠਾਇਆ ਗਿਆ ਹੈ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਸੰਜੇ ਵਰਮਾ ਨੇ ਕਿਹਾ ਕਿ ਜਦੋਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸਨ, ਉਸ ਸਮੇਂ ਉਹ ਕੁਝ ਨਗਰ ਕੌਂਸਲ ਮੈਂਬਰਾਂ ਸਮੇਤ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਰੂਪਨਗਰ ਨਗਰ ਕੌਂਸਲ ਲਈ ਕਰੋੜਾਂ ਰੁਪਏ ਦੇ ਫੰਡ ਪ੍ਰਾਪਤ ਕਰਨ ਲਈ ਪੁਰਖਾਲੀ ਵਿਖੇ ਹੋ ਰਹੇ ਇੱਕ ਸਮਾਗਮ ਵਿਚ ਜਾ ਰਹੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਰਸਤੇ ਵਿਚ ਹੀ ਉਨ੍ਹਾਂ ਨੂੰ ਉਨ੍ਹਾਂ ਦੇ ਉਸ ਵੇਲੇ ਦੇ ਆਗੂ ਵਲੋਂ ਰੋਕ ਕੇ ਵਾਪਸ ਮੋੜ ਦਿੱਤਾ ਗਿਆ। ਸੰਜੇ ਵਰਮਾ ਨੇ ਦਾਅਵਾ ਕੀਤਾ ਕਿ ਉਸ ਸਮੇਂ ਸਬੰਧਿਤ ਆਗੂ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਅਣਬਣ ਚੱਲ ਰਹੀ ਸੀ, ਜਿਸ ਦਾ ਨੁਕਸਾਨ ਰੂਪਨਗਰ ਸ਼ਹਿਰ ਅਤੇ ਪੂਰੇ ਵਿਧਾਨ ਸਭਾ ਹਲਕੇ ਨੂੰ ਹੋਇਆ। ਉਨ੍ਹਾਂ ਕਿਹਾ ਕਿ “ਚੰਨੀ ਤੋਂ ਕਰੋੜਾਂ ਰੁਪਏ ਦੇ ਫੰਡ ਮਿਲਣੇ ਸਨ, ਪਰ ਸਾਨੂੰ ਰਸਤੇ ’ਚੋਂ ਹੀ ਵਾਪਸ ਮੋੜ ਦਿੱਤਾ ਗਿਆ।” ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਨਗਰ ਕੌਂਸਲ ਨੂੰ ਪ੍ਰਸਤਾਵਿਤ ਫੰਡ ਮਿਲ ਜਾਂਦੇ ਤਾਂ ਰੂਪਨਗਰ ਸ਼ਹਿਰ ਵਿਚ ਕਈ ਵਿਕਾਸ ਕਾਰਜ ਕਰਵਾਏ ਜਾ ਸਕਦੇ ਸਨ। ਉਨ੍ਹਾਂ ਅਨੁਸਾਰ, ਫੰਡ ਨਾ ਮਿਲਣ ਕਾਰਨ ਸ਼ਹਿਰ ਦੇ ਵਿਕਾਸ ਨੂੰ ਨੁਕਸਾਨ ਹੋਇਆ ਅਤੇ ਇਸ ਦਾ ਖਮਿਆਜ਼ਾ ਸ਼ਹਿਰ ਵਾਸੀਆਂ ਅਤੇ ਪੂਰੇ ਹਲਕੇ ਦੇ ਲੋਕਾਂ ਨੂੰ ਲੰਬੇ ਸਮੇਂ ਤੱਕ ਭੁਗਤਣਾ ਪਿਆ। ਮੇਰੇ ਸਿਰ ਸਾਰਾ ਠੀਕਰਾ ਭੰਨ੍ਹ ਕੇ ਆਪਣੀ ਚਮੜੀ ਬਚਾਈ ਸੰਜੇ ਵਰਮਾ ਨੇ ਆਪਣੀ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਤੋਂ ਹਟਾਏ ਜਾਣ ਨੂੰ ਵੀ ਇਸੇ ਸਿਆਸੀ ਘਟਨਾਕ੍ਰਮ ਨਾਲ ਜੋੜਦਿਆਂ ਦਾਅਵਾ ਕੀਤਾ ਕਿ ‘‘ਮੇਰੇ ਸਿਰ ਸਾਰਾ ਠੀਕਰਾ ਭੰਨ ਕੇ ਆਪਣੀ ਚਮੜੀ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਮੈਨੂੰ ਸਾਜ਼ਿਸ਼ ਤਹਿਤ ਆਪਣਿਆਂ ਨੇ ਹੀ ਕੁਰਸੀ ਤੋਂ ਲਾਂਭੇ ਕੀਤਾ।’’ ਉਨ੍ਹਾਂ ਕਿਹਾ ਕਿ ਫੰਡਾਂ ਅਤੇ ਵਿਕਾਸ ਕਾਰਜਾਂ ਸਬੰਧੀ ਉਸ ਸਮੇਂ ਪੈਦਾ ਹੋਈ ਸਥਿਤੀ ਦਾ ਸਿੱਧਾ ਅਸਰ ਨਗਰ ਕੌਂਸਲ ਅਤੇ ਸ਼ਹਿਰ ਦੇ ਵਿਕਾਸ ’ਤੇ ਪਿਆ। ਲੋਕਲ ਉਮੀਦਵਾਰ ਨੂੰ ਤਰਜ਼ੀਹ ਦੇਣ ਦੀ ਦਲੀਲ ਇਸੇ ਦੌਰਾਨ ਸੰਜੇ ਵਰਮਾ ਬੇਲੇ ਵਾਲੇ ਨੇ ਰੋਪੜ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕਰਦਿਆਂ ਲੋਕਲ ਉਮੀਦਵਾਰ ਨੂੰ ਤਰਜੀਹ ਦੇਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਰੋਪੜ ਹਲਕੇ ਲਈ ਅਜਿਹੇ ਉਮੀਦਵਾਰ ਦੀ ਲੋੜ ਹੈ ਜੋ ਇੱਥੋਂ ਦਾ ਵਸਨੀਕ ਹੋਵੇ, ਲੋਕਾਂ ਵਿਚ ਵਿਚਰਦਾ ਹੋਵੇ, ਸਥਾਨਕ ਸਮੱਸਿਆਵਾਂ ਤੋਂ ਜਾਣੂ ਹੋਵੇ ਅਤੇ ਆਪਣੀ ਹਉਮੈ ਦੀ ਬਜਾਏ ਲੋਕਾਂ ਦੇ ਹਿੱਤਾਂ ਨੂੰ ਪਹਿਲ ਦੇਵੇ। ਸੰਜੇ ਵਰਮਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਹੈ।
ਪਿਛਲੀ ਖ਼ਬਰ ਰਾਜ ਸਰਕਾਰ ਵਲੋਂ ਮਾਜਰੀ ਗੁੱਜਰਾਂ ਤੋਂ ‘ ਮਾਨ ਦੀ ਮੁਨਾਫ਼ਾ ਮੁਹਿੰਮ ’ ਦੀ ਸ਼ੁਰੂਆਤ ਹਰ ਪਰਿਵਾਰ ਨੂੰ ਕੋਈ ਨਾ ਕੋਈ ਲਾਭ ਦੇ... ਅਗਲੀ ਖ਼ਬਰ ਪੰਜਾਬ ਪ੍ਰਧਾਨ ਕਮਲ ਚੌਹਾਨ ਟੇਡੇਵਾਲ ਨੇ ਪਿੰਡ ਚੰਦਪੁਰ ਅਸਮਾਨੀ ਵਿਖੇ ਨੌਜਵਾਨਾਂ ਨੂੰ ਜਰਸੀਆਂ ਸਮੇਤ ਖੇਡ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।