23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਜਾਬ ਪ੍ਰਧਾਨ ਕਮਲ ਚੌਹਾਨ ਟੇਡੇਵਾਲ ਨੇ ਪਿੰਡ ਚੰਦਪੁਰ ਅਸਮਾਨੀ ਵਿਖੇ ਨੌਜਵਾਨਾਂ ਨੂੰ ਜਰਸੀਆਂ ਸਮੇਤ ਖੇਡ ਕਿੱਟਾਂ ਵੰਡੀਆਂ

ਨੂਰਪੁਰ ਬੇਦੀ, 22 ਸਤੰਬਰ (ਵਿੰਦਰਪਾਲ ਝਾਂਡੀਆਂ)-ਅਖਿਲ ਭਾਰਤੀਯ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਅਤੇ ਨਾਮਵਰ ਸਮਾਜ ਸੇਵੀ ਆਗੂ ਕਮਲ ਚੌਹਾਨ ਟੇਡੇਵਾਲ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਨ੍ਹਾਂ ਨੂੰ ਖੇਡਾਂ ਦਾ ਸਮਾਨ ਵੰਡਣ ਲਈ ਵੱਡਾ ਉਪਰਾਲਾ ਕਰ ਰਹੇ ਹਨ। ਜਿਸ ਤਹਿਤ ਕਮਲ ਚੌਹਾਨ ਟੇਡੇਵਾਲ ਵਲੋਂ ਪਿੰਡਾਂ ਵਿਚ ਨੌਜਵਾਨਾਂ ਨੂੰ ਨਿਰੰਤਰ ਖੇਡਾਂ ਦਾ ਸਮਾਨ ਵੰਡਿਆ ਜਾ ਰਿਹਾ ਹੈ।

ਅਜੀਤ ਡੈਸਕ 23-09-2026
ਨੂਰਪੁਰ ਬੇਦੀ, 22 ਸਤੰਬਰ (ਵਿੰਦਰਪਾਲ ਝਾਂਡੀਆਂ)-ਅਖਿਲ ਭਾਰਤੀਯ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਅਤੇ ਨਾਮਵਰ ਸਮਾਜ ਸੇਵੀ ਆਗੂ ਕਮਲ ਚੌਹਾਨ ਟੇਡੇਵਾਲ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਉਨ੍ਹਾਂ ਨੂੰ ਖੇਡਾਂ ਦਾ ਸਮਾਨ ਵੰਡਣ ਲਈ ਵੱਡਾ ਉਪਰਾਲਾ ਕਰ ਰਹੇ ਹਨ। ਜਿਸ ਤਹਿਤ ਕਮਲ ਚੌਹਾਨ ਟੇਡੇਵਾਲ ਵਲੋਂ ਪਿੰਡਾਂ ਵਿਚ ਨੌਜਵਾਨਾਂ ਨੂੰ ਨਿਰੰਤਰ ਖੇਡਾਂ ਦਾ ਸਮਾਨ ਵੰਡਿਆ ਜਾ ਰਿਹਾ ਹੈ। ਜਿਸ ਤਹਿਤ ਪਿੰਡ ਚੰਦਪੁਰ ਅਸਮਾਨੀ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਖਿਡਾਰੀਆਂ ਨੂੰ ਜਰਸੀਆਂ, ਬੈਟ ਅਤੇ ਗੇਂਦਾ ਦੇ ਨਾਲ ਹੋਰ ਲੋੜੀਂਦੀ ਖੇਡ ਸਮਗਰੀ ਵੰਡੀ । ਇਸ ਮੌਕੇ ਸੰਬੋਧਨ ਕਰਦਿਆਂ ਕਮਲ ਚੌਹਾਨ ਨੇ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਤੇਜ਼ੀ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵ ਹੇਠ ਆ ਰਹੀ ਹੈ, ਜੋ ਕਿ ਪੰਜਾਬ ਦੇ ਭਵਿੱਖ ਲਈ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸੇ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਵਲੋਂ ਖਿਡਾਰੀਆਂ ਨੂੰ ਜਰਸੀਆਂ, ਬੈਟ ਅਤੇ ਗੇਂਦਾ ਦੇ ਨਾਲ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾਉਣ ਦੀ ਇਹ ਪਹਿਲ ਕੀਤੀ ਗਈ ਹੈ, ਤਾਂ ਜੋ ਕੋਈ ਵੀ ਪ੍ਰਤਿਭਾਸ਼ਾਲੀ ਨੌਜਵਾਨ ਸਾਧਨਾਂ ਦੀ ਕਮੀ ਕਾਰਨ ਪਿੱਛੇ ਨਾ ਰਹਿ ਜਾਵੇ। ਇਸ ਮੌਕੇ ਓਂਕਾਰ ਚੌਹਾਨ ਟੇਡੇਵਾਲ ਸਮੇਤ ਪਿੰਡ ਪਤਵੰਤੇ ਅਤੇ ਨੌਜਵਾਨ ਹਾਜ਼ਰ ਸਨ।
ਪਿਛਲੀ ਖ਼ਬਰ ਲੋਕਲ ਉਮੀਦਵਾਰ ਵਜੋਂ ਕਾਂਗਰਸ ਦੀ ਟਿਕਟ ਲਈ ਦਾਅਵੇਦਾਰੀ ਪੇਸ਼ ਅਗਲੀ ਖ਼ਬਰ ਮਾਜਰੀ ਗੁੱਜਰਾਂ ਦੇ 36 ਵੇਂ ਛਿੰਝ ਮੇਲੇ ’ ਚ ਪਟਕੇ ਦਾ ਘੋਲ ਸਾਹਿਲ ਕੋਹਾਲੀ ਦੇ ਨਾਂਅ ਪੰਜਾਬ ਦੀਆਂ ਵਿਰਾਸਤੀ ਖੇਡਾਂ, ਛਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।