23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਮਾਜਰੀ ਗੁੱਜਰਾਂ ਦੇ 36 ਵੇਂ ਛਿੰਝ ਮੇਲੇ ’ ਚ ਪਟਕੇ ਦਾ ਘੋਲ ਸਾਹਿਲ ਕੋਹਾਲੀ ਦੇ ਨਾਂਅ ਪੰਜਾਬ ਦੀਆਂ ਵਿਰਾਸਤੀ ਖੇਡਾਂ, ਛਿੰਝ ਅਤੇ ਕਬੱਡੀ ਨੂੰ ਸੰਭਾਲਣ ਲਈ ਨੌਜਵਾਨ ਅੱਗੇ ਆਉਣ- ਬੈਂਸ

ਭਰਤਗੜ੍ਹ, 22 ਸਤੰਬਰ (ਜਸਬੀਰ ਸਿੰਘ ਬਾਵਾ)-ਮਾਜਰੀ ਗੁੱਜਰਾਂ ’ਚ ਛਿੰਝ ਪ੍ਰਬੰਧਕਾਂ ਵਲੋਂ ਸਥਾਨਕ ਵਸਨੀਕਾਂ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਦੇ ਸਹਿਯੋਗ ਨਾਲ ਕਰਵਾਇਆ 36ਵਾਂ ਛਿੰਝ ਮੇਲਾ ਸਾਮੀ ਸਾਢੇ ਸੱਤ ਵਜੇ ਸਮਾਪਤ ਹੋ ਗਿਆ। ਬੱਚਿਆਂ ਦੇ ਘੋਲਾਂ ਨਾਲ ਸ਼ੁਰੂਆਤ ਹੋਣ ਤੋਂ ਬਾਅਦ ਨਾਮੀ ਪਹਿਲਵਾਨਾਂ ਦੇ ਘੋਲ ਖੇਡ ਪ੍ਰੇਮੀਆਂ ਨੇ ਦੇਖੇ।

ਅਜੀਤ ਡੈਸਕ 23-09-2026
ਭਰਤਗੜ੍ਹ, 22 ਸਤੰਬਰ (ਜਸਬੀਰ ਸਿੰਘ ਬਾਵਾ)-ਮਾਜਰੀ ਗੁੱਜਰਾਂ ’ਚ ਛਿੰਝ ਪ੍ਰਬੰਧਕਾਂ ਵਲੋਂ ਸਥਾਨਕ ਵਸਨੀਕਾਂ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਦੇ ਸਹਿਯੋਗ ਨਾਲ ਕਰਵਾਇਆ 36ਵਾਂ ਛਿੰਝ ਮੇਲਾ ਸਾਮੀ ਸਾਢੇ ਸੱਤ ਵਜੇ ਸਮਾਪਤ ਹੋ ਗਿਆ। ਬੱਚਿਆਂ ਦੇ ਘੋਲਾਂ ਨਾਲ ਸ਼ੁਰੂਆਤ ਹੋਣ ਤੋਂ ਬਾਅਦ ਨਾਮੀ ਪਹਿਲਵਾਨਾਂ ਦੇ ਘੋਲ ਖੇਡ ਪ੍ਰੇਮੀਆਂ ਨੇ ਦੇਖੇ। ਪਟਕੇ ਦੇ ਘੋਲ ਦੀ ਸ਼ੁਰੂਆਤ ਮੁਸਤਫ਼ਾ ਈਰਾਨ ਅਤੇ ਸਾਹਿਲ ਕੋਹਾਲੀ ਦਰਮਿਆਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਕੋਲੋਂ ਪ੍ਰਬੰਧਕਾਂ ਨੇ ਕਰਵਾਈ, ਕਰੀਬ ਵੀਹ ਮਿੰਟ ਦੇ ਮੁਕਾਬਲੇ ਮਗਰੋਂ ਸਾਹਿਲ ਕੋਹਾਲੀ ਜੇਤੂ ਹੋ ਨਿੱਬੜਿਆ, ਛੋਟੇ ਪਟਕੇ ਦੇ ਘੋਲ ਦੀ ਸ਼ੁਰੂਆਤ ਬੰਟੀ ਨੈਣਾਂ ਦੇਵੀ ਅਤੇ ਵਿਕਾਸ ਵਾਲਮੀਕੀ ਨਾਲ ਦਰਮਿਆਨ ਹੋਈ, ਇਸ ਦੌਰਾਨ ਬੰਟੀ ਨੈਣਾਂ ਦੇਵੀ ਜੇਤੂ ਐਲਾਨਿਆ ਗਿਆ। ਵਿਸ਼ੇਸ਼ ਤੌਰ ’ਤੇ ਪੁੱਜੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਜਿਹੇ ਮੇਲੇ ਸਾਡੇ ਪੁਰਾਤਨ ਸਭਿਆਚਾਰ, ਰਵਾਇਤੀ ਖੇਡਾਂ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ, ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਖੇਡਾਂ ਦੇ ਖੇਤਰ ’ਚ ਦੇਸ਼ ਅਤੇ ਦੁਨੀਆ ਨੂੰ ਨਾਮਵਰ ਖਿਡਾਰੀ ਦਿੱਤੇ ਹਨ। ਛਿੰਝ ਪੰਜਾਬ ਦੀ ਪੁਰਾਤਨ ਅਤੇ ਵਿਰਾਸਤੀ ਖੇਡ ਹੈ, ਜਿਸ ਨਾਲ ਪੰਜਾਬੀਆਂ ਦੀ ਮਿਹਨਤ, ਜਜ਼ਬੇ ਅਤੇ ਤੰਦਰੁਸਤੀ ਦੀ ਭਾਵਨਾ ਪ੍ਰਤੀ ਨੌਜਵਾਨਾਂ ਨੂੰ ਖੇਡਾਂ ਲਈ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਪ੍ਰਧਾਨ ਸੁਖਵਿੰਦਰ ਸਿੰਘ, ਸਰਪੰਚ ਦਿਲਬਾਗ ਸਿੰਘ ਮਾਜਰੀ ਸਮੇਤ ਸਮੂਹ ਪ੍ਰਬੰਧਕਾਂ ਨੂੰ 36ਵੇਂ ਛਿੰਝ ਦੀ ਸਫਲਤਾ ’ਤੇ ਮੁਬਾਰਕਬਾਦ ਦਿੱਤੀ ਅਤੇ ਨਿੱਜੀ ਤੌਰ ’ਤੇ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਕੀਤੀ। ਪ੍ਰਬੰਧਕਾਂ ਨੇ ਪਟਕੇ ਦੇ ਘੋਲ ਦੇ ਜੇਤੂ, ਉਪ ਜੇਤੂ ਪਹਿਲਵਾਨ ਨੂੰ 1,61,000/- ਰੁਪਏ ਅਤੇ ਛੋਟੇ ਪਟਕੇ ਦੇ ਘੋਲ ’ਚ ਜੇਤੂ ਅਤੇ ਉਪ ਜੇਤੂ ਪਹਿਲਵਾਨ ਨੂੰ 51,000/- ਰੁਪਏ ਦੀ ਇਨਾਮੀ ਰਾਸ਼ੀ ਸੌਂਪੀ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ, ਸਰਪੰਚ ਦਿਲਬਾਗ ਸਿੰਘ, ਸੈਣੀ ਭਲਾਈ ਬੋਰਡ ਪੰਜਾਬ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ, ਬਾਬਾ ਸੱਜਣ ਸਿੰਘ, ਅਮਨਦੀਪ ਸਿੰਘ ਮਾਜਰੀ, ਹਰਦੀਪ ਸਿੰਘ ਅਵਾਨਕੋਟ, ਜਗਤਾਰ ਸਿੰਘ ਪਾਬਲਾ, ਜਰਨੈਲ ਸਿੰਘ ਕੋਟਬਾਲਾ, ਗੁਰਦੇਵ ਸਿੰਘ ਮਾਜਰੀ, ਬਲਵੀਰ ਸਿੰਘ ਕੋਟਬਾਲਾ, ਸੁਦਾਗਰ ਸਿੰਘ, ਧੰਨਾ ਸਿੰਘ ਬਾਠ, ਰਾਮ ਕਿਸ਼ਨ ਮਾਜਰੀ, ਅਵਤਾਰ ਆਲੋਵਾਲੀਆ, ਅਮਨ ਬੇਲੀ, ਗੁਰਮੀਤ ਸਿੰਘ ਆਸਪੁਰ, ਮੋਹਣ ਸਿੰਘ ਚੇਚੀ, ਰਣਵੀਰ ਸਿੰਘ ਸੈਣੀ, ਸੀਤਾ ਰਾਮ ਅਵਾਨਕੋਟ, ਚੌਧਰੀ ਸੁੱਚਾ ਸਿੰਘ, ਦਿਲਬਾਗ ਸਿੰਘ ਸਰਸਾ ਨੰਗਲ, ਸਰਪੰਚ ਸੋਹਣ ਮੁਹੰਮਦ, ਸਰਪੰਚ ਕੁਲਵੰਤ ਸਿੰਘ ਖਰੋਟਾ, ਸਾਬਕਾ ਸਰਪੰਚ ਤੇਜਾ ਸਿੰਘ, ਰਜਿੰਦਰ ਸਿੰਘ ਮਾਜਰੀ, ਚੌਧਰੀ ਲਖਵੀਰ ਸਿੰਘ ਲੱਕੀ, ਨੰਬਰਦਾਰ ਭੁਪਿੰਦਰ ਸਿੰਘ, ਚੌਧਰੀ ਚਰਨਜੀਤ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਪ੍ਰਧਾਨ ਕਮਲ ਚੌਹਾਨ ਟੇਡੇਵਾਲ ਨੇ ਪਿੰਡ ਚੰਦਪੁਰ ਅਸਮਾਨੀ ਵਿਖੇ ਨੌਜਵਾਨਾਂ ਨੂੰ ਜਰਸੀਆਂ ਸਮੇਤ ਖੇਡ ਕਿੱਟਾਂ ਵੰਡੀਆਂ ਅਗਲੀ ਖ਼ਬਰ ਬਾਬਾ ਕਰੋਲਗੜ੍ਹ ਮੰਦਰ ਲਈ ਵਿਧਾਇਕ ਚੱਢਾ ਵਲੋਂ 5 ਲੱਖ ਦੀ ਰਾਸ਼ੀ ਦਾ ਚੈੱਕ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।