23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਜਾਬ ਮੋਰਚੇ ਨੇ ਕੀਤਾ ਸਖ਼ਤ ਵਿਰੋਧ , ਕਨਵੀਨਰ ਗੌਰਵ ਰਾਣਾ ਨੇ ਚੁੱਕੇ ਸਵਾਲ

ਨੂਰਪੁਰ ਬੇਦੀ, 22 ਸਤੰਬਰ (ਵਿੰਦਰਪਾਲ ਝਾਂਡੀਆਂ)-ਟੈਕਸੀ ਚਾਲਕਾਂ ਦੇ ਵਾਹਨਾਂ ’ਚ ਐਪੈਕਸ ਪ੍ਰਣਾਲੀ ਦੇ ਨਾਂਅ ’ਤੇ ਜੀ. ਪੀ.

ਨੂਰਪੁਰ ਬੇਦੀ ਵਿਖੇ ਟੈਕਸੀ ਚਾਲਕਾਂ ਤੋਂ ਵਸੂਲੀ ਦੇ ਮਾਮਲੇ ਸਬੰਧੀ ਦੱਸਦੇ ਹੋਏ ਪੰਜਾਬ ਮੋਰਚਾ ਦੇ ਕਨਵੀਨਰ ਕੁਮਾਰ ਗੌਰਵ ਰਾਣਾ, ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਤੇ ਹੋਰ। ਤਸਵੀਰ: ਵਿੰਦਰਪਾਲ ਝਾਂਡੀਆਂ। 23-09-2026
ਨੂਰਪੁਰ ਬੇਦੀ, 22 ਸਤੰਬਰ (ਵਿੰਦਰਪਾਲ ਝਾਂਡੀਆਂ)-ਟੈਕਸੀ ਚਾਲਕਾਂ ਦੇ ਵਾਹਨਾਂ ’ਚ ਐਪੈਕਸ ਪ੍ਰਣਾਲੀ ਦੇ ਨਾਂਅ ’ਤੇ ਜੀ.ਪੀ.ਐੱਸ./ਵਾਹਨ ਸਥਿਤੀ ਨਿਗਰਾਨੀ ਪ੍ਰਣਾਲੀ ਲਗਾਉਣ ਲਈ ਪ੍ਰਤੀ ਟੈਕਸੀ ਕਰੀਬ ਰ: 5 ਹਜ਼ਾਰ ਵਸੂਲੇ ਜਾਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਮੋਰਚਾ ਨੇ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਹਨ। ਨੂਰਪੁਰ ਬੇਦੀ ਵਿਖੇ ਪੰਜਾਬ ਮੋਰਚਾ ਦੇ ਕਨਵੀਨਰ ਕੁਮਾਰ ਗੌਰਵ ਰਾਣਾ, ਟੈਕਸੀ ਚਾਲਕ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਅਤੇ ਹੋਰ ਆਗੂਆਂ ਨੇ ਇਸ ਨੀਤੀ ਦਾ ਸਖ਼ਤ ਵਿਰੋਧ ਕਰਦਿਆਂ ਸਰਕਾਰ ਤੋਂ ਵਸੂਲੀ ਅਤੇ ਪ੍ਰਣਾਲੀ ਦੀ ਕਾਰਗੁਜ਼ਾਰੀ ਬਾਰੇ ਸਪਸ਼ਟੀਕਰਨ ਦੀ ਮੰਗ ਕੀਤੀ। ਕੁਮਾਰ ਗੌਰਵ ਰਾਣਾ ਨੇ ਕਿਹਾ ਕਿ ਟੈਕਸੀ ਚਾਲਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕੱਲੇ ਰੂਪਨਗਰ ਜ਼ਿਲ੍ਹੇ ਦੇ ਅੰਦਰ ਹਜ਼ਾਰਾਂ ਟੈਕਸੀਆਂ ਹਨ। ਜੇਕਰ ਪ੍ਰਤੀ ਟੈਕਸੀ ਰ: 5 ਹਜ਼ਾਰ ਵਸੂਲੇ ਜਾਣ ਤਾਂ ਇਹ ਵਸੂਲੀ ਦੀ ਰਕਮ ਕਰੋੜਾਂ ਵਿਚ ਬਣਦੀ ਹੈ। ਉਨ੍ਹਾਂ ਨੇ ਸਰਕਾਰ ਤੋਂ ਇਸ ਯੋਜਨਾ ਅਧੀਨ ਆਉਂਦੇ ਵਾਹਨਾਂ ਦੀ ਅਧਿਕਾਰਤ ਗਿਣਤੀ ਅਤੇ ਵਸੂਲੀ ਦਾ ਪੂਰਾ ਵੇਰਵਾ ਜਨਤਕ ਕਰਨ ਦੀ ਮੰਗ ਕੀਤੀ। ਕਨਵੀਨਰ ਗੌਰਵ ਰਾਣਾ ਨੇ ਸਵਾਲ ਕੀਤਾ ਕਿ ਜਦੋਂ ਕਈ ਵਾਹਨਾਂ ’ਚ ਪਹਿਲਾਂ ਹੀ ਜੀ.ਪੀ.ਐਸ. ਪ੍ਰਣਾਲੀ ਮੌਜੂਦ ਹੈ ਤਾਂ ਦੁਬਾਰਾ ਨਵੀਂ ਪ੍ਰਣਾਲੀ ਲਗਾਉਣ ਦੀ ਲੋੜ ਕਿਉਂ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਟੈਕਸੀ ਚਾਲਕਾਂ ਤੋਂ ਇਕੱਠੀ ਕੀਤੀ ਜਾਣ ਵਾਲੀ ਰਕਮ ਕਿੱਥੇ ਅਤੇ ਕਿਸ ਮਕਸਦ ਲਈ ਖਰਚ ਕੀਤੀ ਜਾ ਰਹੀ ਹੈ। ਇਸ ਮੌਕੇ ਉਨਾਂ ਨੇ ਟੈਕਸੀ ਚਾਲਕਾਂ ਪੈਨਿਕ ਬਟਨ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ। ਚਾਲਕਾਂ ਨੇ ਦੱਸਿਆ ਕਿ ਪਹਿਲਾਂ ਪੈਨਿਕ ਬਟਨ ਦਬਾਉਣ ’ਤੇ ਪੁਲਿਸ ਜਾਂ ਸਬੰਧਤ ਕੇਂਦਰ ਤੋਂ ਫੋਨ ਆ ਜਾਂਦਾ ਸੀ ਅਤੇ ਸਥਿਤੀ ਬਾਰੇ ਪੁੱਛਿਆ ਜਾਂਦਾ ਸੀ, ਪਰ ਹੁਣ ਕਈ ਵਾਰ ਬਟਨ ਦਬਾਉਣ ਦੇ ਬਾਵਜੂਦ ਕੋਈ ਪ੍ਰਤੀਕਿਰਿਆ ਨਹੀਂ ਮਿਲਦੀ। ਚਾਲਕਾਂ ਨੇ ਇਸ ਪ੍ਰਣਾਲੀ ਨੂੰ ਉਨ੍ਹਾਂ ’ਤੇ ਵਾਧੂ ਆਰਥਿਕ ਬੋਝ ਦੱਸਿਆ। ਰਾਣਾ ਨੇ ਕਿਹਾ ਕਿ ਜੇਕਰ ਸਰਕਾਰ ਸੁਰੱਖਿਆ ਦੇ ਨਾਂਅ ’ਤੇ ਕੋਈ ਪ੍ਰਣਾਲੀ ਲਾਜ਼ਮੀ ਕਰਦੀ ਹੈ ਤਾਂ ਉਸ ਦੀ ਕਾਰਗੁਜ਼ਾਰੀ ਵੀ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਤੋਂ ਪ੍ਰਣਾਲੀ ਦੀ ਲਾਗਤ, ਠੇਕਾ, ਵਸੂਲ ਕੀਤੀ ਰਕਮ ਅਤੇ ਪੈਨਿਕ ਬਟਨ ਦੀ ਕਾਰਗੁਜ਼ਾਰੀ ਬਾਰੇ ਪੂਰਾ ਵੇਰਵਾ ਜਨਤਕ ਕਰਨ ਦੀ ਮੰਗ ਕੀਤੀ। ਗੌਰਵ ਰਾਣਾ ਨੇ ਕਿਹਾ ਕਿ ਜੇਕਰ ਸਰਕਾਰ ਦੀਆਂ ਮਾਰੂ ਗਲਤ ਨੀਤੀਆਂ ਤੇ ਨੱਥ ਨਾ ਪਾਈ ਗਈ ਤਾਂ ਆਉਣ ਵਾਲੇ ਸਮੇਂ ’ਚ ਇਹ ਬਾਕੀ ਵਾਹਨਾਂ ਨੂੰ ਵੀ ਨਹੀਂ ਬਖਸ਼ਣਗੇ। ਇਸ ਮੌਕੇ ’ਤੇ ਬਿੰਦਰ ਸਿੰਘ ਭੱਗਲ, ਪੰਮੂ ਲੈਹੜੀਆਂ, ਹਰਪ੍ਰੀਤ ਸਿੰਘ ਕਾਲਾ, ਸੂਬੇਦਾਰ ਰੌਸ਼ਨ ਲਾਲ, ਦਰਸ਼ਨ ਸਿੰਘ, ਮਿੰਟੂ ਹਰੀਪੁਰ, ਸੋਢੀ ਝੱਜ, ਅਸ਼ਵਨੀ ਰਾਣਾ ਸਮੇਤ ਟੈਕਸੀ ਚਾਲਕ ਅਤੇ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ 8 ਫ਼ੀਸਦੀ ਡੀ . ਏ . ’ ਤੇ ਸਹਿਮਤੀ ਵਿਰੁੱਧ ਪੈਨਸ਼ਨਰ ਆਗੂਆਂ ਦਾ ਰੋਸ ‘18 ਫ਼ੀਸਦੀ ਡੀ.ਏ. ਦੀ ਬਜਾਏ 8 ਫ਼ੀਸਦੀ ਮੰਨਣਾ ਸਰਕਾਰ... ਅਗਲੀ ਖ਼ਬਰ ਪੁਰਖਾਲੀ ਬੱਸ ਸਟਾਪ ’ ਤੇ ਦੋ ਧਿਰਾਂ ਵਿਚਕਾਰ ਜ਼ਬਰਦਸਤ ਝੜਪ , ਇੱਕ ਨੌਜਵਾਨ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।