20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪੱਤਰਕਾਰ ਅਵਤਾਰ ਸਿੰਘ ਕੰਬੋਜ ਦੇ ਮਾਤਾ ਦਾ ਭੋਗ ਅੱਜ

ਰੂਪਨਗਰ, 19 ਸਤੰਬਰ (ਯਸ਼ਵੰਤ ਬੱਸੀ)-ਸੀਨੀਅਰ ਪੱਤਰਕਾਰ ਅਵਤਾਰ ਸਿੰਘ ਕੰਬੋਜ ਦੇ ਮਾਤਾ ਸ੍ਰੀਮਤੀ ਲਾਜ ਕੌਰ, ਜੋ ਸੰਖੇਪ ਬਿਮਾਰੀ ਉਪਰੰਤ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਹੋਵੇਗੀ। ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਸਵੇਰੇ 11 ਵਜੇ ਉਨ੍ਹਾਂ ਦੇ ਗ੍ਰਹਿ ਵਿਖੇ ਪਾਇਆ ਜਾਵੇਗਾ, ਜਦਕਿ ਅੰਤਿਮ ਅਰਦਾਸ ਅਤੇ ਸ਼ਬਦ ਕੀਰਤਨ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਬੜੀ ਹਵੇਲੀ, ਰੂਪਨਗਰ ਵਿਖੇ ਹੋਵੇਗਾ।

ਅਜੀਤ ਡੈਸਕ 20-09-2026
ਰੂਪਨਗਰ, 19 ਸਤੰਬਰ (ਯਸ਼ਵੰਤ ਬੱਸੀ)-ਸੀਨੀਅਰ ਪੱਤਰਕਾਰ ਅਵਤਾਰ ਸਿੰਘ ਕੰਬੋਜ ਦੇ ਮਾਤਾ ਸ੍ਰੀਮਤੀ ਲਾਜ ਕੌਰ, ਜੋ ਸੰਖੇਪ ਬਿਮਾਰੀ ਉਪਰੰਤ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਹੋਵੇਗੀ। ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਸਵੇਰੇ 11 ਵਜੇ ਉਨ੍ਹਾਂ ਦੇ ਗ੍ਰਹਿ ਵਿਖੇ ਪਾਇਆ ਜਾਵੇਗਾ, ਜਦਕਿ ਅੰਤਿਮ ਅਰਦਾਸ ਅਤੇ ਸ਼ਬਦ ਕੀਰਤਨ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਬੜੀ ਹਵੇਲੀ, ਰੂਪਨਗਰ ਵਿਖੇ ਹੋਵੇਗਾ। ਮਾਤਾ ਲਾਜ ਕੌਰ ਦੇ ਅਕਾਲ ਚਲਾਣੇ ’ਤੇ ਅਵਤਾਰ ਸਿੰਘ ਕੰਬੋਜ ਅਤੇ ਪਰਿਵਾਰ ਨਾਲ ਸਾਬਕਾ ਸਿੱਖਿਆ ਮੰਤਰੀ ਡਾ. ਦਿਲਜੀਤ ਸਿੰਘ ਚੀਮਾ, ਜਥੇਦਾਰ ਹਰਜੀਤ ਸਿੰਘ ਡਾਂਗੀ, ਗੁਰਪ੍ਰਤਾਪ ਸਿੰਘ ਗਿੱਲ, ਸਾਬਕਾ ਐਮ.ਸੀ. ਵੇਦ ਪ੍ਰਕਾਸ਼, ਆਰ.ਪੀ. ਸਿੰਘ ਸੈਲੀ, ਪ੍ਰਸਿੱਧ ਲੇਖਕ, ਸਾਹਿੱਤਕਾਰ ਤੇ ਅਧਿਆਪਕ ਅਸ਼ੋਕ ਕੁਮਾਰ, ਜਰਨੈਲ ਸਿੰਘ ਭਾਓਵਾਲ, ਸੰਗਤ ਰਾਮ ਸੰਘਾ, ਰੂਪਨਗਰ ਪੈੱ੍ਰਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ, ਚੌਧਰੀ ਓਂਕਾਰ ਸਿੰਘ, ਸਰਪ੍ਰਸਤ ਬਹਾਦਰ ਜੀਤ ਸਿੰਘ, ਜਗਜੀਤ ਸਿੰਘ ਜੱਗੀ, ਸੁਰਜੀਤ ਸਿੰਘ ਗਾਂਧੀ, ਪੁਲਕਿਤ ਬੈਂਸ, ਗੁਰਪ੍ਰਤਾਪ ਸਿੰਘ ਲਾਡਲ, ਰਾਜੀਵ ਸ਼ਰਮਾ, ਐਸ.ਆਈ. ਬਹਾਦਰ ਸਿੰਘ, ਅਭੀਮੰਨਿਊ ਸਿੰਘ ਅਵੀ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕਰਨ ਮਹਿਤਾ, ਬਿਕਰਮਜੀਤ ਸਿੰਘ, ਰਾਕੇਸ਼ ਕੁਮਾਰ, ਸੁਖਵਿੰਦਰ ਸਿੰਘ, ਸੰਦੀਪ ਕੁਮਾਰ, ਖੇਤੀਬਾੜੀ ਅਫ਼ਸਰ ਗੁਰਮੇਲ ਸਿੰਘ, ਯੂਥ ਪ੍ਰਧਾਨ ਚੇਤਨ ਕਾਲੀਆ, ਸਾਬਕਾ ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ, ਆੜ੍ਹਤੀ ਅਰੁਣ ਚੌਧਰੀ, ਗੁਰਮੁਖ ਸਿੰਘ, ਕਿਰਪਾਲ ਸਿੰਘ, ਪਿਊਸ਼ ਜੈਨ, ਭੁਪਿੰਦਰ ਸਿੰਘ ਲੰਬੜਦਾਰ, ਸੰਨੀ ਸਿੱਧੂ, ਐਡਵੋਕੇਟ ਚੇਤਨ ਮਿੱਠੂ, ਗੁਰਵਿੰਦਰ ਲਾਲੀ, ਸਬ-ਇੰਸਪੈਕਟਰ ਸਤਨਾਮ ਸਿੰਘ, ਸੁਖਜੀਤ ਸਿੰਘ ਕੰਬੋਜ ਸਮੇਤ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮਾਤਾ ਲਾਜ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ।
ਪਿਛਲੀ ਖ਼ਬਰ ਨੰਗਲ ’ ਚ ਭਾਜਪਾ ਦੇ ਮੁੱਖ ਦਫ਼ਤਰ ਦਾ ਉਦਘਾਟਨ ਅੱਜ ਭਾਜਪਾ ਦੀ ਵਧੀ ਸਰਗਰਮੀ ਨਾਲ ਸਿਆਸੀ ਗਲਿਆਰਿਆਂ ’ਚ ਹਲਚਲ ਹੋਈ ਤੇਜ਼ ਅਗਲੀ ਖ਼ਬਰ ਕੈਬਨਿਟ ਮੰਤਰੀ ਬੈਂਸ ਵਲੋਂ ਪਿੰਡ ਅਗੰਮਪੁਰ ‘ ਮੁੱਖ ਮੰਤਰੀ ਤੀਰਥ ਯਾਤਰਾ ’ ਤਹਿਤ ਬੱਸ ਨੂੰ ਝੰਡੀ ਦੇ ਕੀਤਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।