20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਜਨਗਣਨਾ -2027 ਸੰਬੰਧੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਦੋ ਰੋਜ਼ਾ ਸਿਖਲਾਈ ਕਰਵਾਈ

ਰੂਪਨਗਰ, 19 ਸਤੰਬਰ (ਯਸ਼ਵੰਤ ਬੱਸੀ)-ਜਨਗਣਨਾ-2027 ਦੇ ਕਾਰਜ ਨੂੰ ਸੁਚਾਰੂ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਦੇ ਮੱਦੇਨਜ਼ਰ ਜ਼ਿਲ੍ਹਾ ਰੂਪਨਗਰ ਵਿਚ 17 ਅਤੇ 18 ਸਤੰਬਰ 2026 ਨੂੰ ਦੋ ਰੋਜ਼ਾ ਫੇਜ਼-2 ਸਿਖਲਾਈ ਕਰਵਾਈ ਗਈ। ਇਹ ਸਿਖਲਾਈ ਡਾਇਰੈਕਟਰ ਜਨਗਣਨਾ ਕਾਰਜ, ਪੰਜਾਬ ਵਲੋਂ ਜ਼ਿਲ੍ਹਾ ਰੂਪਨਗਰ ਲਈ ਨਿਯੁਕਤ ਕੋਆਰਡੀਨੇਟਰ ਸ੍ਰੀ ਸੱਤਿਆ ਨਰਾਇਣ, ਸੀਨੀਅਰ ਖੋਜ ਅਧਿਕਾਰੀ ਸ੍ਰੀ ਰਾਧੇ ਰਮਨ ਅਤੇ ਮਾਸਟਰ ਟਰੇਨਰ ਸਤਨਾਮ ਸਿੰਘ ਵਲੋਂ ਦਿੱਤੀ ਗਈ।

ਅਜੀਤ ਡੈਸਕ 20-09-2026
ਰੂਪਨਗਰ, 19 ਸਤੰਬਰ (ਯਸ਼ਵੰਤ ਬੱਸੀ)-ਜਨਗਣਨਾ-2027 ਦੇ ਕਾਰਜ ਨੂੰ ਸੁਚਾਰੂ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਨ ਦੇ ਮੱਦੇਨਜ਼ਰ ਜ਼ਿਲ੍ਹਾ ਰੂਪਨਗਰ ਵਿਚ 17 ਅਤੇ 18 ਸਤੰਬਰ 2026 ਨੂੰ ਦੋ ਰੋਜ਼ਾ ਫੇਜ਼-2 ਸਿਖਲਾਈ ਕਰਵਾਈ ਗਈ। ਇਹ ਸਿਖਲਾਈ ਡਾਇਰੈਕਟਰ ਜਨਗਣਨਾ ਕਾਰਜ, ਪੰਜਾਬ ਵਲੋਂ ਜ਼ਿਲ੍ਹਾ ਰੂਪਨਗਰ ਲਈ ਨਿਯੁਕਤ ਕੋਆਰਡੀਨੇਟਰ ਸ੍ਰੀ ਸੱਤਿਆ ਨਰਾਇਣ, ਸੀਨੀਅਰ ਖੋਜ ਅਧਿਕਾਰੀ ਸ੍ਰੀ ਰਾਧੇ ਰਮਨ ਅਤੇ ਮਾਸਟਰ ਟਰੇਨਰ ਸਤਨਾਮ ਸਿੰਘ ਵਲੋਂ ਦਿੱਤੀ ਗਈ। ਇਸ ਸਿਖਲਾਈ ਵਿਚ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟ (ਐੱਸ.ਡੀ.ਐੱਮ.), ਉਪ ਅਰਥ ਅਤੇ ਅੰਕੜਾ ਸਲਾਹਕਾਰ-ਕਮ-ਵਧੀਕ ਜਨਗਣਨਾ ਅਧਿਕਾਰੀ ਅਰੁਣ ਕੁਮਾਰ, ਸਮੂਹ ਤਹਿਸੀਲਦਾਰ-ਕਮ-ਜਨਗਣਨਾ ਚਾਰਜ ਅਫ਼ਸਰ, ਕਾਰਜ ਸਾਧਕ ਅਫ਼ਸਰ-ਕਮ-ਜਨਗਣਨਾ ਚਾਰਜ ਅਫਸਰ ਨਗਰ ਕੌਂਸਲਾਂ/ਨਗਰ ਪੰਚਾਇਤਾਂ, ਜਨਗਣਨਾ-2027 ਦੇ ਕਾਰਜ ਲਈ ਨਿਯੁਕਤ ਤਕਨੀਕੀ ਸਹਾਇਕਾਂ ਅਤੇ ਜਨਗਣਨਾ ਕਲਰਕਾਂ ਨੇ ਭਾਗ ਲਿਆ। ਸਿਖਲਾਈ ਦੌਰਾਨ ਜਨਗਣਨਾ-2027 ਦੇ ਫੇਜ਼-2 ਨਾਲ ਸਬੰਧਤ ਵੱਖ-ਵੱਖ ਕਾਰਜਾਂ, ਪ੍ਰਕਿਰਿਆਵਾਂ ਅਤੇ ਤਕਨੀਕੀ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਨਗਣਨਾ ਦੇ ਕਾਰਜ ਨੂੰ ਨਿਰਧਾਰਤ ਹਦਾਇਤਾਂ ਅਤੇ ਮਾਪਦੰਡਾਂ ਅਨੁਸਾਰ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ। ਸਿਖਲਾਈ ਦੀ ਪ੍ਰਧਾਨਗੀ ਪ੍ਰਿੰਸੀਪਲ ਜਨਗਣਨਾ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਅਦਿੱਤਿਆ ਡੇਚਲਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਡਾ. ਅਕਸ਼ਿਤਾ ਗੁਪਤਾ ਵਲੋਂ ਕੀਤੀ ਗਈ। ਉਨ੍ਹਾਂ ਵਲੋਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਨਗਣਨਾ-2027 ਦੇ ਮਹੱਤਵਪੂਰਨ ਕਾਰਜ ਨੂੰ ਪੂਰੀ ਜ਼ਿੰਮੇਵਾਰੀ, ਤਾਲਮੇਲ ਅਤੇ ਗੰਭੀਰਤਾ ਨਾਲ ਨੇਪਰੇ ਚਾੜ੍ਹਨ ਲਈ ਨਿਰਦੇਸ਼ ਦਿੱਤੇ ਗਏ।
ਪਿਛਲੀ ਖ਼ਬਰ ਕਿਸਾਨ ਭਲਾਈ ਵਿਭਾਗ ਵਲੋਂ ਸਾਥੀ ਪੋਰਟਲ ਰਾਹੀਂ ਬੀਜ ਵਿਕਰੀ ਵਿਚ ਪਾਰਦਰਸ਼ਤਾ ਸੰਬੰਧੀ ਦਿੱਤੀ ਸਿਖਲਾਈ ਅਗਲੀ ਖ਼ਬਰ ਪਿੰਡ ਰਾਏਪੁਰ ਵਿਖੇ ਲੋਕ ਮਿਲਣੀ ਦੌਰਾਨ ਵਿਧਾਇਕ ਦਿਨੇਸ਼ ਚੱਢਾ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਵਿਕਾਸ ਲਈ 5 ਲੱਖ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।