03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸੀ . ਪੀ . ਆਈ . ਐਮ . ਨੇ ਵਧ ਰਹੀ ਮਹਿੰਗਾਈ ਖ਼ਿਲਾਫ਼ ਉਪ ਮੰਡਲ ਮੈਜਿਸਟ੍ਰੇਟ ਨੂੰ ਦਿੱਤਾ ਮੰਗ ਪੱਤਰ

ਸ੍ਰੀ ਅਨੰਦਪੁਰ ਸਾਹਿਬ, 2 ਸਤੰਬਰ (ਕਰਨੈਲ ਸਿੰਘ)- ਸੀ. ਪੀ.

ਅਜੀਤ ਡੈਸਕ 03-09-2026
ਸ੍ਰੀ ਅਨੰਦਪੁਰ ਸਾਹਿਬ, 2 ਸਤੰਬਰ (ਕਰਨੈਲ ਸਿੰਘ)- ਸੀ. ਪੀ. ਆਈ. ਐਮ. ਤਹਿਸੀਲ ਕਮੇਟੀ ਸ੍ਰੀ ਅਨੰਦਪੁਰ ਵਲੋਂ ਕੇਂਦਰੀ ਕਮੇਟੀ ਦੇ ਸੱਦੇ ‘ਤੇ ਅੱਜ ਇੱਥੇ ਦੇਸ਼ ਅੰਦਰ ਵਧ ਰਹੀ ਮਹਿੰਗਾਈ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਉਪਰੰਤ ਸਥਾਨਕ ਉਪ ਮੰਡਲ ਮੈਜਿਸਟ੍ਰੇਟ ਰਾਹੀਂ ਗਵਰਨਰ ਪੰਜਾਬ ਨੂੰ ਮੰਗ ਪੱਤਰ ਪੇਸ਼ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਤਹਿਸੀਲ ਸਕੱਤਰ ਕਾਮਰੇਡ ਜਸਵਿੰਦਰ ਸਿੰਘ ਢੇਰ, ਕਾਮਰੇਡ ਸੋਮ ਸਿੰਘ ਕਰਤਾਰਪੁਰ, ਕਾਮਰੇਡ ਰਜਿੰਦਰ ਸਿੰਘ ਡੋਡ, ਕਾਮਰੇਡ ਜਗੀਰ ਸਿੰਘ ਰੋਲ਼ੀ ਨੇ ਕੀਤੀ। ਜਿਸ ‘ਚ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ ਨੇ ਵੀ ਸ਼ਿਰਕਤ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕੇਂਦਰ ‘ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦੀ ਸਮੁੱਚੀ ਦੌਲਤ ਨੂੰ ਚੰਦ ਪੂੰਜੀਪਤੀਆਂ ਦੀਆ ਤਿਜੌਰੀਆਂ ‘ਚ ਭਰਨ ਲਈ ਤਰਲੋਮੱਛੀ ਹੋਈ ਫਿਰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਹੀ ਦਿਨਾਂ ‘ਚ ਖੰਡ, ਪਿਆਜ਼, ਗੈਸ ਸਿਲੰਡਰ ਤੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਛਾਲਾਂ ਮਾਰਦੀਆਂ ਵਧੀਆਂ ਹਨ। ਜਿਸ ਨਾਲ ਗ਼ਰੀਬ ਅਤੇ ਮੱਧ ਵਰਗ ਦਾ ਸ਼ੋਸ਼ਣ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਕੀਮਤਾਂ ‘ਚ ਕੀਤਾ ਵਾਧਾ ਵਾਪਸ ਲਿਆ ਜਾਏ ਜਾਂ ਸਰਕਾਰ ਜ਼ਬਰਦਸਤ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਪ੍ਰੇਮ ਸਿੰਘ ਅਟਵਾਲ, ਤੇਲੂ ਰਾਮ ਸਜਮੌਰ, ਚਾਨਣ ਰਾਮ ਢੇਰ, ਕਾਮਰੇਡ ਅਮਰਜੀਤ ਸਿੰਘ ਚੱਕ, ਬਲਰਾਮ, ਕ੍ਰਿਸ਼ਨ ਸਿੰਘ ਲਾਂਬਾ ਤੇ ਗੁਰਮੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਾਇਲਿਟ ਯੂਨੀਵਰਸਿਟੀ ਵਲੋਂ 12 ਕੈਂਪਸਾਂ ਦੇ 1500 ਤੋਂ ਵੱਧ ਨਵੇਂ ਵਿਦਿਆਰਥੀਆਂ ਦਾ ਸਵਾਗਤ ਅਗਲੀ ਖ਼ਬਰ ਬਾਬਾ ਸਤਨਾਮ ਸਿੰਘ ਗੁਰਦੁਆਰਾ ਸੁਹੇਲਾ ਘੋੜਾ ਵਾਲੇ ਨਹੀਂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।