ਸੁਦੇਸ਼ ਵਾਟਿਕਾ ਸਕੂਲ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।
ਪ੍ਰਾਇਮਰੀ ਪੱਧਰ ਦੀਆਂ ਸਕੂਲੀ ਖੇਡਾਂ ਵਿਚ ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ ਖੋ-ਖੋ ‘ਚੋਂ ਹਾਸਲ ਕੀਤਾ ਪਹਿਲਾ ਸਥਾਨ
ਤਲਵੰਡੀ ਸਾਬੋ, 4 ਨਵੰਬਰ (ਰਵਜੋਤ ਸਿੰਘ ਰਾਹੀ)- ਸਥਾਨਕ ਗੁਰੂ ਕਾਸ਼ੀ ਕਾਲਜ ਵਿਖੇ ਕਰਵਾਈਆਂ ਗਈਆਂ ਪ੍ਰਾਇਮਰੀ ਪੱਧਰ ਦੀਆਂ ਸਕੂਲੀ ਖੇਡਾਂ ਵਿਚ ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ । ਪ੍ਰਬੰਧਕਾਂ ਦੱਸਿਆ ਖੇਡ ਮੁਕਾਬਲੇ ਦੌਰਾਨ ਖੋ-ਖੋ ਖੇਡ ‘ਚ ਸਕੂਲ ਦੀ ਟੀਮ ਜਿਨ੍ਹਾਂ ‘ਚ ਸ਼ਿਵਜੋਤ, ਅਭਿਜੋਤ, ਹਰਮੀਤ ਸਿੰਘ, ਰਾਕੇਸ਼ ਕੁਮਾਰ, ਅਭਿਜੋਤ ਸਿੰਘ ਕਲਾਸ ਤੀਸਰੀ, ਬਵਨਦੀਪ ਸਿੰਘ, ਪਰਵਿੰਦਰ ਸਿੰਘ, ਸੁਖਮਨ ਸਿੰਘ ਕਲਾਸ ਪੰਜਵੀਂ, ਅਭਿਜੋਤ ਸਿੰਘ, ਅਰਮਾਨ, ਕ੍ਰਿਸ਼ਨਾ ਯਾਦਵ ਤੇ ਗੁਰਵੀਰ ਸਿੰਘ ਕਲਾਸ ਚੌਥੀ ਸ਼ਾਮਿਲ ਸਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ।
ਤਲਵੰਡੀ ਸਾਬੋ, 4 ਨਵੰਬਰ (ਰਵਜੋਤ ਸਿੰਘ ਰਾਹੀ)- ਸਥਾਨਕ ਗੁਰੂ ਕਾਸ਼ੀ ਕਾਲਜ ਵਿਖੇ ਕਰਵਾਈਆਂ ਗਈਆਂ ਪ੍ਰਾਇਮਰੀ ਪੱਧਰ ਦੀਆਂ ਸਕੂਲੀ ਖੇਡਾਂ ਵਿਚ ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਭਾਗੀਵਾਂਦਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ । ਪ੍ਰਬੰਧਕਾਂ ਦੱਸਿਆ ਖੇਡ ਮੁਕਾਬਲੇ ਦੌਰਾਨ ਖੋ-ਖੋ ਖੇਡ ‘ਚ ਸਕੂਲ ਦੀ ਟੀਮ ਜਿਨ੍ਹਾਂ ‘ਚ ਸ਼ਿਵਜੋਤ, ਅਭਿਜੋਤ, ਹਰਮੀਤ ਸਿੰਘ, ਰਾਕੇਸ਼ ਕੁਮਾਰ, ਅਭਿਜੋਤ ਸਿੰਘ ਕਲਾਸ ਤੀਸਰੀ, ਬਵਨਦੀਪ ਸਿੰਘ, ਪਰਵਿੰਦਰ ਸਿੰਘ, ਸੁਖਮਨ ਸਿੰਘ ਕਲਾਸ ਪੰਜਵੀਂ, ਅਭਿਜੋਤ ਸਿੰਘ, ਅਰਮਾਨ, ਕ੍ਰਿਸ਼ਨਾ ਯਾਦਵ ਤੇ ਗੁਰਵੀਰ ਸਿੰਘ ਕਲਾਸ ਚੌਥੀ ਸ਼ਾਮਿਲ ਸਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ। ਸਕੂਲ ਪ੍ਰਬੰਧਕਾਂ ਕਿਹਾ ਕਿ ਖੇਡ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਇਹ ਸਾਬਤ ਕਰ ਦਿੱਤਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਉਹ ਕਿਸੇ ਤੋਂ ਘੱਟ ਨਹੀਂ ਹਨ।ਸਕੂਲ ਦੇ ਚੇਅਰਮੈਨ ਵਿਨੋਦ ਖੁਰਾਣਾ, ਪ੍ਰਿੰਸੀਪਲ ਮੀਨੂੰ ਗਰਗ ਅਤੇ ਸੀਨੀਅਰ ਕੋਆਰਡੀਨੇਟਰ ਬੇਅੰਤ ਕੌਰ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਪ੍ਰਾਪਤੀ ‘ਤੇ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਭੇਟ ਕੀਤੀਆਂ।ਇਸ ਮੌਕੇ ਸਕੂਲ ਦੇ ਡੀ.ਪੀ. ਮਨਜੋਤ ਕੌਰ ਤੇ ਗੁਰਪ੍ਰੀਤ ਕੌਰ ਵੀ ਮੌਜੂਦ ਸਨ ।