ਫ਼ਤਿਹ ਕਾਲਜ ਵਿਖੇ ਅਧਿਆਪਕਾਂ ਲਈ (ਏ ਆਈ) ਬਾਰੇ ਵਿਸ਼ੇਸ਼ ਸਿਖਲਾਈ ਵਰਕਸ਼ਾਪ ਕਰਵਾਈ
ਰਾਮਪੁਰਾ ਫੂਲ, 28 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)-ਆਧੁਨਿਕ ਸਿੱਖਿਆ ਪ੍ਰਣਾਲੀ ਵਿਚ ਆ ਰਹੇ ਤਕਨੀਕੀ ਬਦਲਾਵਾਂ ਦੇ ਮੱਦੇਨਜ਼ਰ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਵਿਖੇ ਫੈਕਲਟੀ ਅਤੇ ਅਕਾਦਮਿਕ ਸਟਾਫ਼ ਲਈ ਇਕ ਰੋਜ਼ਾ ਵਿਸ਼ੇਸ਼ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ‘ਹੈਂਡਲਿੰਗ ਆਫ਼ ਏਆਈ ਟੂਲਜ਼’ ਵਿਸ਼ੇ ਤਹਿਤ ਕਰਵਾਈ ਗਈ ਇਸ ਵਰਕਸ਼ਾਪ ਦਾ ਮੁੱਖ ਮਕਸਦ ਅਧਿਆਪਕਾਂ ਨੂੰ ਆਧੁਨਿਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਸਾਧਨਾਂ ਦੀ ਵਰਤੋਂ ਸਿਖਾਕੇ ਅਧਿਆਪਨ, ਅਕਾਦਮਿਕ ਖੋਜ ਅਤੇ ਪ੍ਰਬੰਧਕੀ ਕਾਰਜਾਂ ਨੂੰ ਹੋਰ ਵਧੇਰੇ ਨਿਪੁੰਨ ਅਤੇ ਗੁਣਵੱਤਾ ਭਰਪੂਰ ਬਣਾਉਣਾ ਸੀ।
ਰਾਮਪੁਰਾ ਫੂਲ, 28 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)-ਆਧੁਨਿਕ ਸਿੱਖਿਆ ਪ੍ਰਣਾਲੀ ਵਿਚ ਆ ਰਹੇ ਤਕਨੀਕੀ ਬਦਲਾਵਾਂ ਦੇ ਮੱਦੇਨਜ਼ਰ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਰਾਮਪੁਰਾ ਫੂਲ ਵਿਖੇ ਫੈਕਲਟੀ ਅਤੇ ਅਕਾਦਮਿਕ ਸਟਾਫ਼ ਲਈ ਇਕ ਰੋਜ਼ਾ ਵਿਸ਼ੇਸ਼ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ‘ਹੈਂਡਲਿੰਗ ਆਫ਼ ਏਆਈ ਟੂਲਜ਼’ ਵਿਸ਼ੇ ਤਹਿਤ ਕਰਵਾਈ ਗਈ ਇਸ ਵਰਕਸ਼ਾਪ ਦਾ ਮੁੱਖ ਮਕਸਦ ਅਧਿਆਪਕਾਂ ਨੂੰ ਆਧੁਨਿਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਸਾਧਨਾਂ ਦੀ ਵਰਤੋਂ ਸਿਖਾਕੇ ਅਧਿਆਪਨ, ਅਕਾਦਮਿਕ ਖੋਜ ਅਤੇ ਪ੍ਰਬੰਧਕੀ ਕਾਰਜਾਂ ਨੂੰ ਹੋਰ ਵਧੇਰੇ ਨਿਪੁੰਨ ਅਤੇ ਗੁਣਵੱਤਾ ਭਰਪੂਰ ਬਣਾਉਣਾ ਸੀ। ਇਸ ਦੌਰਾਨ ਮੁੱਖ ਵਕਤਾ ਗੁਰਪ੍ਰੀਤ ਆਰਟਿਸਟ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏ ਆਈ ਅਧਿਆਪਕ ਦਾ ਬਦਲ ਨਹੀਂ, ਸਗੋਂ ਉਨ੍ਹਾਂ ਦੇ ਸਮੇਂ ਦੀ ਬੱਚਤ ਕਰਕੇ ਅਧਿਆਪਨ ਨੂੰ ਹੋਰ ਰਚਨਾਤਮਕ ਅਤੇ ਨਵੀਨ ਬਣਾਉਣ ਦਾ ਸਭ ਤੋਂ ਵੱਡਾ ਸਾਧਨ ਹੈ। ਉਨ੍ਹਾਂ ਗੂਗਲ ਜੈਮਿਨੀ ਵਰਗੇ ਪ੍ਰਮੁੱਖ ਏ ਆਈ ਮਾਡਲਾਂ ਦੀ ਮਦਦ ਨਾਲ ਸਮਾਰਟ ਪਾਠ ਯੋਜਨਾਵਾਂ, ਦੋਭਾਸ਼ੀ ਨੋਟਿਸ, ਵਿਦਿਆਰਥੀਆਂ ਦੀ ਸਮਰੱਥਾ ਅਨੁਸਾਰ ਪ੍ਰਸ਼ਨ ਬੈਂਕ ਅਤੇ ਮੁਲਾਂਕਣ ਸਮੱਗਰੀ ਤਿਆਰ ਕਰਨ ਦੀ ਵਿਧੀ ਸਾਂਝੀ ਕੀਤੀ। ਇਸ ਤੋਂ ਇਲਾਵਾ ਇੰਟਰਨੈੱਟ ਆਰਚੀਵ ਰਾਹੀਂ ਦੁਰਲੱਭ ਪੁਸਤਕਾਂ, ਇਤਿਹਾਸਕ ਸਰੋਤਾਂ ਅਤੇ ਅੰਤਰਰਾਸ਼ਟਰੀ ਖੋਜ ਪੱਤਰਾਂ ਦੀ ਖੋਜ ਕਰਨ, ਵੱਡੇ ਖੋਜ ਪੱਤਰਾਂ ਦਾ ਸਾਰ ਕੱਢਣ ਅਤੇ ਅਧਿਆਪਨ ਪੇਸ਼ਕਾਰੀਆਂ ਮਿੰਟਾਂ ਵਿਚ ਤਿਆਰ ਕਰਨ ਬਾਰੇ ਅਹਿਮ ਨੁਕਤੇ ਸਾਂਝੇ ਕੀਤੇ। ਸੰਸਥਾ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਅਜੋਕਾ ਦੌਰ ਸੂਚਨਾ ਤਕਨੀਕ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦਾ ਹੈ। ਸਿੱਖਿਆ ਦੇ ਖੇਤਰ ਵਿਚ ਆ ਰਹੇ ਵੱਡੇ ਬਦਲਾਵਾਂ ਨਾਲ ਕਦਮ ਮਿਲਾਉਣ ਲਈ ਅਧਿਆਪਕਾਂ ਦਾ ਨਵੀਂਆਂ ਤਕਨੀਕਾ ਨਾਲ ਲੈਸ ਹੋਣਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਡੀਨ ਅਕਾਦਮਿਕ ਡਾ: ਜਗਵਿੰਦਰ ਸਿੰਘ, ਪ੍ਰਿੰਸੀਪਲ ਬਘੇਲ ਸਿੰਘ ਅਤੇ ਸਹਾਇਕ ਡਾਇਰੈਕਟਰ ਤੇ ਪੀ ਆਰ ਓ ਹਰਪ੍ਰੀਤ ਸ਼ਰਮਾ, ਆਈ ਟੀ ਸੈੱਲ ਮੁਖੀ ਪ੍ਰੋ: ਸੋਨਵਿੰਦਰ ਸਿੰਘ, ਪ੍ਰੋ: ਕੁਮਾਰੀ ਸ਼ੈਲਜਾ, ਪ੍ਰੋ: ਸੰਦੀਪ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਰਿਹਾ। ਅੰਤ ਵਿਚ ਕਾਲਜ ਪ੍ਰਬੰਧਕੀ ਕਮੇਟੀ ਵਲੋਂ ਗੁਰਪ੍ਰੀਤ ਆਰਟਿਸਟ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ।