ਧੋਬੀਆਂ ਵਾਲੀ ਗਲੀ ਦਾ 25 ਸਾਲਾਂ ਬਾਅਦ ਨਿਰਮਾਣ ਹੋਇਆ ਸ਼ੁਰੂ
ਬੁਢਲਾਡਾ, 26 ਨਵੰਬਰ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਨਗਰ ਕੌਂਸਲ ਵਲੋਂ ਵਿਕਾਸ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਗਏ ਹਨ ਜਿਸ ਅਧੀਨ ਬਰਫਾਨੀ ਆਸ਼ਰਮ ਰੋਡ, ਧੋਬੀਆਂ ਵਾਲੀ ਗਲੀ ’ਚ ਕੰਕਰੀਟ ਸੜਕਾਂ ਬਣਾਈਆਂ ਜਾ ਰਹੀਆਂ ਹਨ। ਸਥਾਨਕ ਧੋਬੀਆਂ ਵਾਲੀ ਗਲੀ ’ਚ ਸੜਕ ਨਿਰਮਾਣ ਦਾ ਕਾਰਜ ਨਗਰ ਕੌਂਸਲ ਪ੍ਰਧਾਨ ਸਤਨਾਮ ਸਿੰਘ ਖਨਾਲੀਆਂ ਦੀ ਅਗਵਾਈ ਹੇਠ ਕੌਂਸਲਰ ਵਨੀਤ ਜਿੰਦਲ ਵਲੋਂ ਸ਼ੁਰੂ ਕੀਤਾ ਗਿਆ।
ਬੁਢਲਾਡਾ, 26 ਨਵੰਬਰ (ਸੁਨੀਲ ਮਨਚੰਦਾ)- ਸਥਾਨਕ ਸ਼ਹਿਰ ਦੇ ਵਿਕਾਸ ਅਤੇ ਤਰੱਕੀ ਲਈ ਨਗਰ ਕੌਂਸਲ ਵਲੋਂ ਵਿਕਾਸ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਗਏ ਹਨ ਜਿਸ ਅਧੀਨ ਬਰਫਾਨੀ ਆਸ਼ਰਮ ਰੋਡ, ਧੋਬੀਆਂ ਵਾਲੀ ਗਲੀ ’ਚ ਕੰਕਰੀਟ ਸੜਕਾਂ ਬਣਾਈਆਂ ਜਾ ਰਹੀਆਂ ਹਨ। ਸਥਾਨਕ ਧੋਬੀਆਂ ਵਾਲੀ ਗਲੀ ’ਚ ਸੜਕ ਨਿਰਮਾਣ ਦਾ ਕਾਰਜ ਨਗਰ ਕੌਂਸਲ ਪ੍ਰਧਾਨ ਸਤਨਾਮ ਸਿੰਘ ਖਨਾਲੀਆਂ ਦੀ ਅਗਵਾਈ ਹੇਠ ਕੌਂਸਲਰ ਵਨੀਤ ਜਿੰਦਲ ਵਲੋਂ ਸ਼ੁਰੂ ਕੀਤਾ ਗਿਆ। ਇਸ ਦੌਰਾਨ ਮੁਹੱਲਾ ਵਾਸੀਆਂ ਵਲੋਂ ਜਿੱਥੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਉੱਥੇ ਵਸਨੀਕ ਰਾਮਕਰਨ ਨੇ ਦੱਸਿਆ ਕਿ ਕੌਂਸਲਰ ਵਨੀਤ ਜਿੰਦਲ ਦੇ ਯਤਨਾਂ ਸਦਕਾ ਇਸ ਰੋਡ ਦਾ 25 ਸਾਲਾਂ ਬਾਅਦ ਨਿਰਮਾਣ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦਾ ਕੁਝ ਹਿੱਸਾ ਨੀਵਾਂ ਹੋਣ ਕਰ ਕੇ ਬਰਸਾਤਾਂ ਦੇ ਮੌਸਮ ਦੌਰਾਨ ਇੱਥੇ ਪਾਣੀ ਭਰਨ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਜਾਂਦਾ ਸੀ। ਇਸ ਮੌਕੇ ਭੋਲਾ ਬੁਢਲਾਡੀਆ, ਜਨਕ ਰਾਜ ਬਾਂਸਲ, ਸਾਬਕਾ ਕੌਂਸਲਰ ਸੰਜੀਵ ਕੁਮਾਰ, ਚੰਦਰ ਕੁਮਾਰ, ਕਮਲਇੰਦਰ ਜੈਨ, ਰਘਵੀਰ ਚੰਦ ਆਦਿ ਹਾਜ਼ਰ ਸਨ।