20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਬਲਕਾਰ ਸਿੰਘ ਸਹੋਤਾ ਭਾਜਪਾ ਐਸ.ਸੀ. ਮੋਰਚਾ ਦੇ ਸੂਬਾ ਸਕੱਤਰ ਨਿਯੁਕਤ

ਭੀਖੀ, 19 ਅਕਤੂਬਰ (ਪੱਤਰ ਪ੍ਰੇਰਕ)- ਭਾਜਪਾ ਅਨੁਸੂਚਿਤ ਜਾਤੀ ਦੇ ਸੂਬਾ ਪ੍ਰਧਾਨ ਸ਼ੀਤਲ ਅੰਗੁਰਾਲ ਵਲੋਂ ਸੀਨੀਅਰ ਭਾਜਪਾ ਆਗੂ ਬਲਕਾਰ ਸਿੰਘ ਸਹੋਤਾ ਨੂੰ ਮੋਰਚੇ ਦਾ ਸੂਬਾਈ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਬਲਕਾਰ ਸਿੰਘ ਸਹੋਤਾ 6 ਸਾਲ ਲਗਾਤਾਰ ਮੋਰਚੇ ਦੇ ਉਪ ਪ੍ਰਧਾਨ ਅਤੇ 3 ਸਾਲ ਸੂਬਾ ਕਾਰਜਕਾਰੀ ਮੈਂਬਰ ਵੀ ਰਹੇ ਹਨ।

ਅਜੀਤ ਡੈਸਕ 20-10-2026
ਭੀਖੀ, 19 ਅਕਤੂਬਰ (ਪੱਤਰ ਪ੍ਰੇਰਕ)- ਭਾਜਪਾ ਅਨੁਸੂਚਿਤ ਜਾਤੀ ਦੇ ਸੂਬਾ ਪ੍ਰਧਾਨ ਸ਼ੀਤਲ ਅੰਗੁਰਾਲ ਵਲੋਂ ਸੀਨੀਅਰ ਭਾਜਪਾ ਆਗੂ ਬਲਕਾਰ ਸਿੰਘ ਸਹੋਤਾ ਨੂੰ ਮੋਰਚੇ ਦਾ ਸੂਬਾਈ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਬਲਕਾਰ ਸਿੰਘ ਸਹੋਤਾ 6 ਸਾਲ ਲਗਾਤਾਰ ਮੋਰਚੇ ਦੇ ਉਪ ਪ੍ਰਧਾਨ ਅਤੇ 3 ਸਾਲ ਸੂਬਾ ਕਾਰਜਕਾਰੀ ਮੈਂਬਰ ਵੀ ਰਹੇ ਹਨ। ਕਰੀਬ 2 ਦਹਾਕੇ ਪਹਿਲਾਂ ਤੋਂ ਭਾਜਪਾ ’ਚ ਕੰਮ ਕਰ ਰਹੇ ਬਲਕਾਰ ਸਿੰਘ ਸਹੋਤਾ ਨੇ ਆਪਣਾ ਰਾਜਸੀ ਸਫ਼ਰ ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਾਲ ਸ਼ੁਰੂ ਕੀਤਾ ਅਤੇ ਨਾਲ ਹੀ ਉਹ ਜ਼ਿਲ੍ਹਾ ਮੀਡੀਆ ਕਨਵੀਨਰ ਤੋਂ ਇਲਾਵਾ ਭਾਜਪਾ ਜ਼ਿਲ੍ਹਾ ਮਾਨਸਾ ਦੇ ਸਕੱਤਰ, ਜ਼ਿਲ੍ਹਾ ਮੈਂਬਰਸ਼ਿਪ ਇੰਚਾਰਜ ਅਤੇ ਬੂਥ ਕੋਆਰਡੀਨੇਟਰ ਵੀ ਰਹੇ। ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਭਾਜਪਾ ਹਾਈਕਮਾਨ ਨੇ ਮੁੜ ਮੋਰਚੇ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਹੈ। ਆਪਣੀ ਇਸ ਨਿਯੁਕਤੀ ’ਤੇ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸੰਗਠਨ ਮਹਾਂ ਮੰਤਰੀ ਮੰਥਰੀ ਸ੍ਰੀ ਨਿਵਾਸਲੂ, ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਹਰਜੀਤ ਸਿੰਘ ਗਰੇਵਾਲ, ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਭਾਜਪਾ ਪ੍ਰਦੇਸ਼ ਪ੍ਰਧਾਨ ਵਿਜੈ ਸਾਂਪਲਾ, ਸੂਬਾ ਸਕੱਤਰ ਮੰਗਤ ਰਾਮ ਬਾਂਸਲ ਅਤੇ ਸੂਬਾ ਕਾਰਜਕਾਰੀ ਮੈਂਬਰ ਸੁਖਦੇਵ ਸਿੰਘ ਫਰਵਾਹੀ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਦੀ ਇਸ ਨਿਯੁਕਤੀ ਦਾ ਭਾਜਪਾ ਆਗੂ ਰਜਿੰਦਰ ਰਾਜੀ, ਗੁਰਤੇਜ ਸਿੰਘ ਚਹਿਲ, ਵਿਵੇਕ ਜੈਨ ਬੱਬੂ, ਦੇਵ ਭੂਸ਼ਣ ਮਾਲੀ, ਵਿਜੈ ਕੁਮਾਰ ਪੰਸਾਰੀ, ਜਾਗਰ ਸਿੰਘ, ਨਛੱਤਰ ਸਿੰਘ, ਸੁਰੇਸ਼ ਬਿੰਦਲ, ਅਮਨ ਬਿੰਦਲ, ਰੋਹਤਾਸ਼ ਕੁਮਾਰ ਸਿੰਗਲਾ, ਚਿੰਕੂ ਸਿੰਗਲਾ ਆਦਿ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸਵਾਗਤ ਕੀਤਾ ।
ਪਿਛਲੀ ਖ਼ਬਰ –ਝੋਟਾ ਹੱਤਿਆ ਮਾਮਲਾ- ਬੁਢਲਾਡਾ ’ਚ ਵਿਧਾਇਕ ਦੇ ਘਰ ਅੱਗੇ ਜਥੇਬੰਦੀਆਂ ਨੇ ਰੋਸ ਧਰਨੇ ਉਪਰੰਤ ਰੋਸ ਪੱਤਰ ਦਿੱਤਾ ਅਗਲੀ ਖ਼ਬਰ ਜਨਗਣਨਾ 2027 ਦੇ ਦੂਜੇ ਪੜਾਅ ਲਈ 3 ਰੋਜ਼ਾ ਸਿਖਲਾਈ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।