15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਵਿਧਾਇਕ ਨੇ ਲਾਲ ਲਕੀਰ ਹੇਠ ਆਉਂਦੇ ਲਾਭਪਾਤਰੀਆਂ ਨੂੰ ਰਜਿਸਟਰੀ ਪੱਤਰ ਵੰਡੇ

ਬੁਢਲਾਡਾ, 14 ਨਵੰਬਰ (ਸੁਨੀਲ ਮਨਚੰਦਾ)- ਵਿਧਾਇਕ ਬੁੱਧ ਰਾਮ ਨੇ ਹਲਕੇ ਦੇ ਪਿੰਡ ਮੱਲ ਸਿੰਘ ਵਾਲਾ, ਦਰੀਆਪੁਰ ਕਲਾਂ ਅਤੇ ਮੰਢਾਲੀ ਵਿਖੇ ਲਾਲ ਲਕੀਰ ਅੰਦਰ ਆਉਂਦੇ 642 ਲਾਭਪਾਤਰੀਆਂ ਨੂੰ ਰਜਿਸਟਰੀ ਪੱਤਰ ਵੰਡੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਲੋਕ ਹਿੱਤ ’ਚ ਬਹੁਤ ਸਾਰੇ ਕਾਰਜ ਕੀਤੇ ਹਨ, ਜਿਸ ਕਰ ਕੇ ਲੋਕ ‘ਆਪ’ ਸਰਕਾਰ ਦੇ ਕਾਰਜਾਂ ਤੋਂ ਬਹੁਤ ਸੰਤੁਸ਼ਟ ਹਨ।

ਅਜੀਤ ਡੈਸਕ 15-11-2026
ਬੁਢਲਾਡਾ, 14 ਨਵੰਬਰ (ਸੁਨੀਲ ਮਨਚੰਦਾ)- ਵਿਧਾਇਕ ਬੁੱਧ ਰਾਮ ਨੇ ਹਲਕੇ ਦੇ ਪਿੰਡ ਮੱਲ ਸਿੰਘ ਵਾਲਾ, ਦਰੀਆਪੁਰ ਕਲਾਂ ਅਤੇ ਮੰਢਾਲੀ ਵਿਖੇ ਲਾਲ ਲਕੀਰ ਅੰਦਰ ਆਉਂਦੇ 642 ਲਾਭਪਾਤਰੀਆਂ ਨੂੰ ਰਜਿਸਟਰੀ ਪੱਤਰ ਵੰਡੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਲੋਕ ਹਿੱਤ ’ਚ ਬਹੁਤ ਸਾਰੇ ਕਾਰਜ ਕੀਤੇ ਹਨ, ਜਿਸ ਕਰ ਕੇ ਲੋਕ ‘ਆਪ’ ਸਰਕਾਰ ਦੇ ਕਾਰਜਾਂ ਤੋਂ ਬਹੁਤ ਸੰਤੁਸ਼ਟ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਬਿਜਲੀ ਬਿੱਲਾਂ ਦੇ ਮਾਰਚ 2026 ਤੱਕ ਲੱਗੇ ਜੁਰਮਾਨੇ ਮੁਆਫ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ, ਜਿਸ ਦੀ ਮਿਆਦ 45 ਦਿਨ ਰੱਖੀ ਗਈ ਹੈ। ਵਿਧਾਇਕ ਨੇ ਦੱਸਿਆ ਕਿ ਪਿੰਡ ਮੱਲ ਸਿੰਘ ਵਾਲਾ ਵਿਖੇ ਲਾਲ ਲਕੀਲ ਅੰਦਰ ਆਉਂਦੇ 200, ਮੰਢਾਲੀ ਵਿਖੇ 292 ਅਤੇ ਦਰੀਆਪੁਰ ਕਲਾਂ ਵਿਖੇ 150 ਲਾਭਪਾਤਰੀਆਂ ਨੂੰ ਰਜਿਸਟਰੀ ਦੇ ਪੱਤਰ ਵੰਡੇ ਗਏ ਹਨ। ਇਸ ਮੌਕੇ ਸਰਪੰਚ ਜਸਪਾਲ ਸਿੰਘ, ਪ੍ਰਧਾਨ ਸੁਖਦਰਸ਼ਨ ਸਿੰਘ ਦਰੀਆਪੁਰ ਕਲਾਂ, ਸਰਪੰਚ ਜਰਨੈਲ ਸਿੰਘ, ਹਰਬੰਸ ਸਿੰਘ ਭੰਗੂ, ਕੈਪਟਨ ਬਾਬੂ ਸਿੰਘ ਮੰਢਾਲੀ, ਸਰਪੰਚ ਜਸਪਾਲ ਸਿੰਘ, ਸਾਬਕਾ ਸਰਪੰਚ ਸਵਰਨ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਆਊਟਸੋਰਸ ਮੁਲਾਜ਼ਮਾਂ ਵਲੋਂ ਮੰਗਾਂ ਨੂੰ ਲੈ ਕੇ ਧਰਨਾ ਕੱਲ੍ਹ ਤੋਂ ਅਗਲੀ ਖ਼ਬਰ ਸਿਲਵਰ ਵਾਟਿਕਾ ਪਬਲਿਕ ਸਕੂਲ ’ ਚ ਬਾਲ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।