ਧਾਰਮਿਕ ਸਮਾਗਮ ਲੋਕਾਂ ਨੂੰ ਆਪਣੀ ਆਸਥਾ ਤੇ ਧਾਰਮਿਕ ਵਿਰਸੇ ਨਾਲ ਜੋੜਦੇ ਹਨ–ਦਾਨੇਵਾਲੀਆ
ਭੀਖੀ, 14 ਨਵੰਬਰ (ਬਲਕਾਰ ਸਿੰਘ ਸਹੋਤਾ)- ਜੈ ਮਾਂ ਚਿੰਤਪੁਰਨੀ ਸੇਵਾ ਮੰਡਲ ਭੀਖੀ ਵਲੋਂ ਮਾਂ ਚਿੰਤਪੁਰਨੀ ਧਾਮ ਵਿਖੇ ਕਰਵਾਏ ਜਾ ਰਹੇ ਧਾਰਮਿਕ ਜਾਗਰਣ ਵਿਚ ਸ਼ਮੂਲੀਅਤ ਕਰਨ ਲਈ ਸ਼ਰਧਾਲੂਆਂ ਦੀਆਂ ਬੱਸਾਂ ਅੱਜ ਭੀਖੀ ਦੇ ਥਾਣਾ ਰੋਡ ਤੋਂ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਭਾਜਪਾ ਮੰਡਲ ਪ੍ਰਧਾਨ ਵਿਵੇਕ ਜੈਨ ਬੱਬੂ ਨੇ ਧਾਰਮਿਕ ਰਸਮਾਂ ਉਪਰੰਤ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਮਾਂ ਚਿੰਤਪੁਰਨੀ ਧਾਮ ਲਈ ਰਵਾਨਾ ਕੀਤਾ।
ਭੀਖੀ, 14 ਨਵੰਬਰ (ਬਲਕਾਰ ਸਿੰਘ ਸਹੋਤਾ)- ਜੈ ਮਾਂ ਚਿੰਤਪੁਰਨੀ ਸੇਵਾ ਮੰਡਲ ਭੀਖੀ ਵਲੋਂ ਮਾਂ ਚਿੰਤਪੁਰਨੀ ਧਾਮ ਵਿਖੇ ਕਰਵਾਏ ਜਾ ਰਹੇ ਧਾਰਮਿਕ ਜਾਗਰਣ ਵਿਚ ਸ਼ਮੂਲੀਅਤ ਕਰਨ ਲਈ ਸ਼ਰਧਾਲੂਆਂ ਦੀਆਂ ਬੱਸਾਂ ਅੱਜ ਭੀਖੀ ਦੇ ਥਾਣਾ ਰੋਡ ਤੋਂ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਅਤੇ ਭਾਜਪਾ ਮੰਡਲ ਪ੍ਰਧਾਨ ਵਿਵੇਕ ਜੈਨ ਬੱਬੂ ਨੇ ਧਾਰਮਿਕ ਰਸਮਾਂ ਉਪਰੰਤ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਮਾਂ ਚਿੰਤਪੁਰਨੀ ਧਾਮ ਲਈ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਲੋਂ ਅਜਿਹੇ ਉਪਰਾਲੇ ਕਰਨਾ ਸ਼ਲਾਘਾਯੋਗ ਹੈ। ਅਜਿਹੇ ਧਾਰਮਿਕ ਸਮਾਗਮ ਲੋਕਾਂ ਨੂੰ ਆਪਣੀ ਆਸਥਾ ਅਤੇ ਧਾਰਮਿਕ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਸ਼ਰਧਾਲੂਆਂ ਦੀ ਸੁਖਦ ਅਤੇ ਮੰਗਲਮਈ ਯਾਤਰਾ ਦੀ ਕਾਮਨਾ ਕਰਦਿਆਂ ਮਾਂ ਚਿੰਤਪੁਰਨੀ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਮੰਡਲ ਦੇ ਪ੍ਰਧਾਨ ਜੋਨੀ ਸ਼ੇਰਪੁਰੀਆ, ਸਕੱਤਰ ਨਰੇਸ਼ ਕੁਮਾਰ ਨਾਟੀ, ਪ੍ਰਸ਼ੋਤਮ ਗੋਇਲ ਬਿੱਲੂ, ਗੁਰਜੀਤ ਸਿੰਘ ਬਬਰੇ ਕਾ, ਬਲਰਾਮ ਮਿੱਤਲ, ਚਿੰਕੂ ਸਿੰਗਲਾ, ਰਵੀ ਮਿੱਤਲ, ਵਿਪਨ ਕੁਮਾਰ ਲੱਕੀ, ਸੋਨੂੰ ਜਿੰਦਲ, ਸ਼ਿਵ ਕੁਮਾਰ, ਹੇਮਰਾਜ ਦੀਪੂ, ਅਸ਼ੋਕ ਕੁਮਾਰ ਸ਼ਰਮਾ, ਅਮਨ ਸ਼ਾਰਦਾ, ਪੰਕਜ ਕਾਲੇ ਗੋਰੇ ਕੇ, ਪਰਮਿੰਦਰ ਗੋਰਾ, ਸੱਤਜੀਤ ਸੱਤੀ, ਰਾਜੀਵ ਰਾਜੂ, ਪ੍ਰਿੰਸ ਬਾਂਸਲ, ਸੋਨੂੰ ਮਿੱਤਲ, ਸੰਦੀਪ ਬਬਲੀ ਆਦਿ ਹਾਜ਼ਰ ਸਨ।