08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਬਹੁਜਨ ਸਮਾਜ ਪਾਰਟੀ ਵਲੋਂ ਨਗਰ ਪੰਚਾਇਤ ਦਫ਼ਤਰ ਅੱਗੇ ਧਰਨਾ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਸਰਦੂਲਗੜ੍ਹ, 7 ਅਕਤੂਬਰ (ਜੀ. ਐਮ.

ਸਰਦੂਲਗੜ੍ਹ ਵਿਖੇ ਬਸਪਾ ਵਲੋਂ ਲਗਾਏ ਧਰਨੇ ਨੂੰ ਸੰਬੋਧਨ ਕਰਦੇ ਹੋਏ ਸੂਬਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ। ਤਸਵੀਰ : ਜੀ.ਐਮ.ਅਰੋੜਾ 08-10-2026
ਸਰਦੂਲਗੜ੍ਹ, 7 ਅਕਤੂਬਰ (ਜੀ.ਐਮ.ਅਰੋੜਾ)- ਬਹੁਜਨ ਸਮਾਜ ਪਾਰਟੀ ਵਲੋਂ ਸਰਦੂਲਗੜ੍ਹ ਵਿਖੇ ਡਾ.ਭੀਮ ਰਾਓ ਅੰਬੇਡਕਰ ਦਾ ਬੁੱਤ ਢੁਕਵੀਂ ਥਾਂ ’ਤੇ ਲਗਾਉਣ ਅਤੇ ਤਹਿਸੀਲ ਵਿਚ ਫੈਲੇ ਭ੍ਰਿਸ਼ਟਾਚਾਰ, ਨਸ਼ਿਆਂ ਵਿਚ ਹੋ ਰਹੇ ਵਾਧੇ ਅਤੇ ਹੋਰ ਮੰਗਾਂ ਨੂੰ ਲੈ ਕੇ ਸਥਾਨਕ ਨਗਰ ਪੰਚਾਇਤ ਦਫ਼ਤਰ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਲਗਾਉਣ ਲਈ ਗਰਾਂਟ ਆਈ ਹੋਈ ਹੈ ਪਰ ਪ੍ਰਸ਼ਾਸਨ ਵਲੋਂ ਬਾਬਾ ਸਾਹਿਬ ਦੇ ਬੁੱਤ ਨੂੰ ਢੁਕਵੀਂ ਜਗ੍ਹਾ ’ਤੇ ਲਾਉਣ ਤੋਂ ਪਿੱਛੇ ਹਟਿਆ ਜਾ ਰਿਹਾ ਹੈ, ਜਿਸ ਕਾਰਨ ਹਰ ਸਮਾਜ ਦੇ ਲੋਕਾਂ ’ਚ ਰੋਸ ਹੈ ਜਦਕਿ ਬੁੱਤ ਲਈ ਸਹੀ ਥਾਂ ਘੱਗਰ ਪੁਲ ਦੇ ਉੱਪਰ ਦੋਵਾਂ ਸੜਕਾਂ ਦੇ ਵਿਚਾਲੇ ਖਾਲੀ ਪਈ ਥਾਂ ’ਤੇ ਲਾਇਆ ਜਾ ਸਕਦਾ ਹੈ ਪਰ ਜਾਣਬੁੱਝ ਕੇ ਉੱਥੇ ਨਹੀਂ ਲਗਾਇਆ ਜਾ ਰਿਹਾ। ਉਨ੍ਹਾਂ ਸਰਦੂਲਗੜ੍ਹ ਦੀ ਤਹਿਸੀਲ ਵਿਚ ਰਜਿਸਟਰੀਆਂ ਕਰਵਾਉਣ ਸਮੇਂ ਧਾਂਦਲੀਆਂ ਤੇ ਰਿਸ਼ਵਤ ਦੇ ਬੋਲਬਾਲੇ ਦੇ ਦੋਸ਼ ਲਾਉਂਦਿਆਂ ਕਿਹਾ ਕਿ ਆਪ ਸਰਕਾਰ ਨੇ ਪਿਛਲੀਆਂ ਸਰਕਾਰਾਂ ਨੂੰ ਵੀ ਮਾਤ ਦੇ ਦਿੱਤੀ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਨਾਅਰੇ ਲਾਉਣ ਵਾਲਿਆਂ ਦੀ ਆਪ ਸਰਕਾਰ ਵਿਚ ਨਸ਼ਿਆਂ ਦਾ ਵਾਧਾ ਹੋਇਆ ਹੈ। ਸ਼ਹੀਦ ਭਗਤ ਸਿੰਘ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਨੇ ਸਰਦੂਲਗੜ੍ਹ ਵਿਚ ਭਗਤ ਸਿੰਘ ਦੇ ਬੁੱਤ ਦੇ ਪਿੱਛੇ ਪਖਾਨੇ ਬਣਾ ਕੇ ਨਿਰਾਦਰੀ ਕੀਤੀ ਹੈ, ਨੂੰ ਬਸਪਾ ਸਹਿਣ ਨਹੀਂ ਕਰੇਗੀ। ਉਨ੍ਹਾਂ ਮਗਨਰੇਗਾ ਦਾ ਕੰਮ ਚਲਾਉਣ, ਪੀ.ਐਮ. ਆਵਾਜ਼ ਯੋਜਨਾ ਤਹਿਤ ਮਕਾਨਾਂ ਦੀਆਂ ਕਿਸ਼ਤਾਂ ਦੇਣ, ਬੁਢਾਪਾ ਪੈਨਸ਼ਨਾਂ ਦੇਣ, ਰੇਹੜੀ ਫੜੀ ਵਾਲਿਆਂ ਲਈ ਹਾਦਸਾ ਹੋਣ ’ਤੇ 10 ਲੱਖ ਦੀ ਰਾਸ਼ੀ ਦੇਣ, ਮਜ਼ਦੂਰੀ ਵਿਚ ਵਾਧਾ, ਫੋਰਡ ਏਜੰਸੀਆਂ ਵਿਚ ਕੰਮ ਕਰਦੀ ਲੇਬਰ ਨੂੰ ਸਿੱਧੀ ਅਦਾਇਗੀ ਕਰਨ, ਸ਼ਹਿਰ ਦੀ ਸੀਵਰੇਜ ਸਮੱਸਿਆ ਹੱਲ, ਰੋਟੀਆਂ ਗਲੀਆਂ ਦੀ ਮੁਰੰਮਤ, ਸਟਰੀਟ ਲਾਈਟਾਂ ਲਗਾਉਣ ਤੋਂ ਇਲਾਵਾ ਨਸ਼ਿਆਂ ਸਬੰਧੀ ਹੋਏ ਪਰਚਿਆਂ ਦੀ ਜਾਂਚ ਕਰਨ ਦੀ ਮੰਗ ਕੀਤੀ। ਐਸ.ਡੀ.ਐਮ. ਸਰਦੂਲਗੜ੍ਹ ਵਲੋਂ ਧਰਨੇ ਵਾਲੀ ਜਗ੍ਹਾ ’ਤੇ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਰਸ਼ਪਾਲ ਸਿੰਘ ਸਿੰਗੋ ਮੁੱਖ ਜੋਨ ਇੰਚਾਰਜ ਪੰਜਾਬ, ਬਾਬੂ ਸਿੰਘ ਫ਼ਤਿਹਪੁਰ ਜ਼ਿਲ੍ਹਾ ਪ੍ਰਧਾਨ, ਰਸ਼ਪਾਲ ਸਿੰਘ ਹਲਕਾ ਪ੍ਰਧਾਨ, ਬੰਤ ਸਿੰਘ, ਜਸਵੀਰ ਸਿੰਘ, ਨਗਿੰਦਰ ਸਿੰਘ ਕੁਸਲਾ, ਸੌਦਾਗਰ ਸਿੰਘ, ਪਾਲੀ ਸਿੰਘ ਹਲਕਾ ਇੰਚਾਰਜ ਬੁਢਲਾਡਾ, ਗੱਗੀ ਸਿੰਘ, ਹਰਦੀਪ ਸਿੰਘ, ਪਿਆਰਾ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਹਾਇਕ ਧੰਦੇ ਅਪਣਾ ਕੇ ਕਿਸਾਨ ਆਮਦਨ ’ਚ ਕਰ ਸਕਦੇ ਚੋਖਾ ਵਾਧਾ- ਚਹਿਲ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਮਾਡਰਨ ਸਕੂਲ ਭੀਖੀ ਵਲੋਂ ਸਾਬਕਾ ਵਿਦਿਆਰਥੀ ਪਾਇਲਟ ਮਨਮੀਤ ਸਿੰਘ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।