ਮਾਡਰਨ ਸਕੂਲ ਭੀਖੀ ਵਲੋਂ ਸਾਬਕਾ ਵਿਦਿਆਰਥੀ ਪਾਇਲਟ ਮਨਮੀਤ ਸਿੰਘ ਦਾ ਸਨਮਾਨ
ਭੀਖੀ, 7 ਅਕਤੂਬਰ (ਬਲਕਾਰ ਸਿੰਘ ਸਹੋਤਾ)- ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਵਲੋਂ ਸਾਬਕਾ ਵਿਦਿਆਰਥੀ ਫਲਾਈਟ ਲੈਫ਼ਟੀਨੈਂਟ ਮਨਮੀਤ ਸਿੰਘ ਪਾਇਲਟ ਭਾਰਤੀ ਹਵਾਈ ਸੈਨਾ ਦਾ ਫੈਲੀਸੀਟੇਸ਼ਨ ਸੈਰੇਮਨੀ ਕਰਵਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਅਮਨਦੀਪ ਦੋਦਰੀਆ ਨੇ ਕਿਹਾ ਕਿ ਮਨਮੀਤ ਸਿੰਘ ਦੀ ਸਫਲਤਾ ਨੇ ਸਕੂਲ, ਮਾਪਿਆਂ ਅਤੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ।
ਭੀਖੀ, 7 ਅਕਤੂਬਰ (ਬਲਕਾਰ ਸਿੰਘ ਸਹੋਤਾ)- ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਵਲੋਂ ਸਾਬਕਾ ਵਿਦਿਆਰਥੀ ਫਲਾਈਟ ਲੈਫ਼ਟੀਨੈਂਟ ਮਨਮੀਤ ਸਿੰਘ ਪਾਇਲਟ ਭਾਰਤੀ ਹਵਾਈ ਸੈਨਾ ਦਾ ਫੈਲੀਸੀਟੇਸ਼ਨ ਸੈਰੇਮਨੀ ਕਰਵਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਅਮਨਦੀਪ ਦੋਦਰੀਆ ਨੇ ਕਿਹਾ ਕਿ ਮਨਮੀਤ ਸਿੰਘ ਦੀ ਸਫਲਤਾ ਨੇ ਸਕੂਲ, ਮਾਪਿਆਂ ਅਤੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ। ਸਨਮਾਨ ਸਮਾਰੋਹ ਉਪਰੰਤ ਉਨ੍ਹਾਂ ਸਕੂਲ ਦਾ ਦੌਰਾ ਕਰਦਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਵਿਦਿਆਰਥੀਆਂ ਵਲੋਂ ਭਾਰਤੀ ਹਵਾਈ ਸੈਨਾ, ਪਾਇਲਟ ਦੀ ਨੌਕਰੀ ਅਤੇ ਏਅਰ ਫੋਰਸ ’ਚ ਕੈਰੀਅਰ ਬਣਾਉਣ ਸੰਬੰਧੀ ਸਵਾਲਾਂ ਦੇ ਜਵਾਬ ਦਿੰਦਿਆਂ ਏਅਰ ਫੋਰਸ ਜੁਆਇਨ ਕਰਨ ਲਈ ਯੋਗਤਾਵਾਂ, ਤਿਆਰੀ ਅਤੇ ਮੌਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮਨਮੀਤ ਸਿੰਘ ਨੇ ਕਿਹਾ ਕਿ ਸਕੂਲ ’ਚ ਵਾਪਸ ਆ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਮਾਂ ਬਿਤਾਉਣਾ ਉਨ੍ਹਾਂ ਲਈ ਭਾਵਨਾਤਮਕ ਤੇ ਯਾਦਗਾਰ ਪਲ ਹੈ। ਇਸ ਮੌਕੇ ਵਿਦਿਆਰਥੀ ਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।