15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਟੁੱਟ ਸਕਦੀ ਹੈ ਲੱਖਾਂ ਦੀ ਲਾਗਤ ਨਾਲ ਬਣੀ ਸੜਕ

ਬਰਗਾੜੀ , 15 ਨਵੰਬਰ ( ਸੁਖਰਾਜ ਸਿੰਘ ਗੋਂਦਾਰਾ )- ਪਿਛਲੇ ਸਮੇਂ ਦੀਆਂ ਰਿਵਾਇਤੀ ਸਰਕਾਰਾਂ ਨੇ ਕਸਬਾ ਬਰਗਾੜੀ ਦੇ ਲਗਪਗ ਸਾਰੇ ਮੁੱਖ ਰਸਤਿਆਂ ਨੂੰ ਸੜਕਾਂ ’ ਚ ਤਬਦੀਲ ਕਰ ਦਿੱਤਾ ਗਿਆ ਸੀ ਪ੍ਰੰਤੂ ਗੰਦੇ ਪਾਣੀ ਦਾ ਨਿਕਾਸ ਠੀਕ ਨਾ ਹੋਣ ਕਰਕੇ ਇਨ੍ਹਾਂ ’ ਚੋਂ ਕੁਝ ਸੜਕਾਂ ਕਈ ਥਾਵਾਂ ਤੋਂ ਟੁੱਟ ਗਈਆਂ ਹਨ । ਗਲੀ ਨੰਬਰ 10 ’ ਚ ਬਣੀ ਸੜਕ ਦੇ ਦੋਹੀਂ ਪਾਸੀ ਨਿਕਾਸੀਆਂ ਨਾਲੀਆਂ ਤਾਂ ਬਣੀਆਂ ਹੋਈਆਂ ਹਨ ਪ੍ਰੰਤੂ ਇਨ੍ਹਾਂ ਦੀ ਸਫ਼ਾਈ ਨਾ ਹੋਣ ਕਰਕੇ ਅਤੇ ਇਸ ਉੱਪਰ ਬਣੀ ਪੁਲੀ ਦੇ ਨੀਵੀਂ ਹੋਣ ਕਾਰਨ ਗੰਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ।

ਅਜੀਤ ਡੈਸਕ 16-11-2026
ਬਰਗਾੜੀ , 15 ਨਵੰਬਰ ( ਸੁਖਰਾਜ ਸਿੰਘ ਗੋਂਦਾਰਾ )- ਪਿਛਲੇ ਸਮੇਂ ਦੀਆਂ ਰਿਵਾਇਤੀ ਸਰਕਾਰਾਂ ਨੇ ਕਸਬਾ ਬਰਗਾੜੀ ਦੇ ਲਗਪਗ ਸਾਰੇ ਮੁੱਖ ਰਸਤਿਆਂ ਨੂੰ ਸੜਕਾਂ ’ ਚ ਤਬਦੀਲ ਕਰ ਦਿੱਤਾ ਗਿਆ ਸੀ ਪ੍ਰੰਤੂ ਗੰਦੇ ਪਾਣੀ ਦਾ ਨਿਕਾਸ ਠੀਕ ਨਾ ਹੋਣ ਕਰਕੇ ਇਨ੍ਹਾਂ ’ ਚੋਂ ਕੁਝ ਸੜਕਾਂ ਕਈ ਥਾਵਾਂ ਤੋਂ ਟੁੱਟ ਗਈਆਂ ਹਨ । ਗਲੀ ਨੰਬਰ 10 ’ ਚ ਬਣੀ ਸੜਕ ਦੇ ਦੋਹੀਂ ਪਾਸੀ ਨਿਕਾਸੀਆਂ ਨਾਲੀਆਂ ਤਾਂ ਬਣੀਆਂ ਹੋਈਆਂ ਹਨ ਪ੍ਰੰਤੂ ਇਨ੍ਹਾਂ ਦੀ ਸਫ਼ਾਈ ਨਾ ਹੋਣ ਕਰਕੇ ਅਤੇ ਇਸ ਉੱਪਰ ਬਣੀ ਪੁਲੀ ਦੇ ਨੀਵੀਂ ਹੋਣ ਕਾਰਨ ਗੰਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ । ਇਹ ਪਾਣੀ ਪਿਛਲੇ ਕਈ ਮਹੀਨਿਆਂ ਤੋਂ ਇਸ ਸੜਕ ’ ਤੇ ਭਰਿਆ ਰਹਿੰਦਾ ਹੋਣ ਕਰਕੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜੇਕਰ ਲੋਕਾਂ ਦੀ ਇਸ ਮੁਸ਼ਕਿਲ ਦਾ ਹੱਲ ਨਾ ਹੋਇਆ ਤਾਂ ਇਹ ਸੜਕ ਆਉਣ ਵਾਲੇ ਦਿਨਾਂ ’ ਚ ਟੁੱਟ ਸਕਦੀ ਹੈ । ਜਿਸ ਕਰਕੇ ਰਾਹਗੀਰਾਂ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ । ਇਸ ਸੜਕ ਤੋਂ ਰੋਜ਼ਾਨਾ ਗੁਜਰਨ ਵਾਲੇ ਲੋਕਾਂ ਨੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਹ ਇਨ੍ਹਾਂ ਨਾਲੀਆਂ ਦੀ ਸਫ਼ਾਈ ਕਰਵਾਏ ਅਤੇ ਪੁੱਲੀ ਨੂੰ ਉੱਚੀ ਕਰਕੇ ਬਣਾਵੇ ਤਾਂ ਕਿ ਰਾਹਗੀਰਾਂ ਨੂੰ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ ।
ਪਿਛਲੀ ਖ਼ਬਰ ਡੀ.ਏ.ਵੀ ਐਡਵਰਡ ਗੰਜ ਪਬਲਿਕ ਸਕੂਲ ਵਿਖੇ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਚਰਨਜੀਤ ਸਿੰਘ ਚੰਨੀ ਅੱਜ ਕੋਟਕਪੂਰਾ ’ਚ ਪੁੱਜਣਗੇ- ਹੀਰਾ ਮਠਾੜੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।