06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

‘ਭਾਰਤ ਕੋ ਜਾਨੋ’ ਮੁਕਾਬਲੇ ’ਚ ਡੀ.ਏ. ਵੀ. ਸਕੂਲ ਦੇ ਵਿਦਿਆਰਥੀ ਜੇਤੂ

ਮਾਨਸਾ, 5 ਅਕਤੂਬਰ (ਸੱਭਿ. ਪ੍ਰਤੀ)- ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕਰਵਾਏ ਜਾ ਰਹੇ ‘ਭਾਰਤ ਕੋ ਜਾਣੋ’ ਮੁਕਾਬਲੇ ਦੇ ਬਰਾਂਚ ਪੱਧਰੀ ਮੁਕਾਬਲੇ ’ਚ ਸਥਾਨਕ ਡੀ.

ਅਜੀਤ ਡੈਸਕ 06-10-2026
ਮਾਨਸਾ, 5 ਅਕਤੂਬਰ (ਸੱਭਿ.ਪ੍ਰਤੀ)- ਭਾਰਤ ਵਿਕਾਸ ਪ੍ਰੀਸ਼ਦ ਵਲੋਂ ਕਰਵਾਏ ਜਾ ਰਹੇ ‘ਭਾਰਤ ਕੋ ਜਾਣੋ’ ਮੁਕਾਬਲੇ ਦੇ ਬਰਾਂਚ ਪੱਧਰੀ ਮੁਕਾਬਲੇ ’ਚ ਸਥਾਨਕ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਪ੍ਰਿੰਸੀਪਲ ਵਿਨੋਦ ਰਾਣਾ ਨੇ ਦੱਸਿਆ ਕਿ ਜੂਨੀਅਰ ਵਰਗ ’ਚ 16 ਅਤੇ ਸੀਨੀਅਰ ਵਰਗ ’ਚ 14 ਵਿਦਿਆਰਥੀਆਂ ਨੇ ਭਾਗ ਲਿਆ ਸੀ, ਜਿਸ ’ਚ ਸੀਨੀਅਰ ਵਰਗ ਦੇ ਆਰਵ ਮਿੱਤਲ ਤੇ ਆਰਵ ਗੁਪਤਾ ਨੇ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਜਿੱਤ ਦਰਜ ਕਰਨ ਤੋਂ ਬਾਅਦ ਆਰਵ ਮਿੱਤਲ ਤੇ ਆਰਵ ਗੁਪਤਾ ਹੁਣ 15 ਨਵੰਬਰ ਨੂੰ ਫ਼ਿਰੋਜ਼ਪੁਰ ਵਿਖੇ ਹੋਣ ਵਾਲੇ ਰਾਜ ਪੱਧਰੀ ‘ਭਾਰਤ ਕੋ ਜਾਣੋ’ ਮੁਕਾਬਲੇ ’ਚ ਸਕੂਲ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਰਾਜ ਪੱਧਰੀ ਮੁਕਾਬਲੇ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਸਰਕਾਰ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਿਖਲਾਈ ਦੇਣ ਦਾ ਵਾਅਦਾ ਪੂਰਾ ਕਰੇ - ਸੂਬਾ ਆਗੂ ਅਗਲੀ ਖ਼ਬਰ - ਮਾਮਲਾ ਪਿੰਡ ਕਿਸ਼ਨਗੜ੍ਹ ਵਿਖੇ ਹਮਲੇ ਦਾ- ਬਿਜਲੀ ਕਾਮਿਆਂ ਵਲੋਂ ਅੱਜ ਕੰਮ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।