ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਰੇਲਵੇ ਰੋਡ ’ਤੇ ਸੜਕਾਂ ਦੇ ਖੱਡੇ ਭਰਨ ਦੀ ਸੇਵਾ
ਬੁਢਲਾਡਾ, 30 ਅਕਤੂਬਰ (ਸੁਨੀਲ ਮਨਚੰਦਾ)- ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਨਗਰ ਕੌਂਸਲ ਦੇ ਪ੍ਰਧਾਨ ਤੇ ਮੈਂਬਰਾਂ ਦੇ ਸਹਿਯੋਗ ਨਾਲ ਰੇਲਵੇ ਰੋਡ ’ਤੇ ਸੜਕਾਂ ਵਿਚ ਪਏ ਖੱਡਿਆਂ ਨੂੰ ਭਰਨ ਦੀ ਸੇਵਾ ਕੀਤੀ ਗਈ। ਇਸ ਸੰਬੰਧੀ ਸੰਸਥਾ ਦੇ ਸੜਕ ਮੁਰੰਮਤ ਪ੍ਰੋਜੈਕਟ ਇੰਚਾਰਜ ਮਿਸਤਰੀ ਮਿੱਠੂ ਸਿੰਘ ਤੇ ਈ.
ਬੁਢਲਾਡਾ, 30 ਅਕਤੂਬਰ (ਸੁਨੀਲ ਮਨਚੰਦਾ)- ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਨਗਰ ਕੌਂਸਲ ਦੇ ਪ੍ਰਧਾਨ ਤੇ ਮੈਂਬਰਾਂ ਦੇ ਸਹਿਯੋਗ ਨਾਲ ਰੇਲਵੇ ਰੋਡ ’ਤੇ ਸੜਕਾਂ ਵਿਚ ਪਏ ਖੱਡਿਆਂ ਨੂੰ ਭਰਨ ਦੀ ਸੇਵਾ ਕੀਤੀ ਗਈ। ਇਸ ਸੰਬੰਧੀ ਸੰਸਥਾ ਦੇ ਸੜਕ ਮੁਰੰਮਤ ਪ੍ਰੋਜੈਕਟ ਇੰਚਾਰਜ ਮਿਸਤਰੀ ਮਿੱਠੂ ਸਿੰਘ ਤੇ ਈ.ਓ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੜਕਾਂ ’ਚ ਪਏ ਖੱਡਿਆਂ ਕਾਰਨ ਰਾਹਗੀਰਾਂ ਤੇ ਦੁਕਾਨਦਾਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੁਕਾਨਦਾਰਾਂ ਵਲੋਂ ਵਾਰ-ਵਾਰ ਬੇਨਤੀ ਕਰਨ ’ਤੇ ਸੰਸਥਾ ਨੇ ਨਗਰ ਕੌਂਸਲ ਦੇ ਸਹਿਯੋਗ ਨਾਲ ਇਹ ਕੰਮ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਛੋਟੇ ਖੱਡਿਆਂ ਵਿਚ ਲੁੱਕ-ਬਜਰੀ ਦਾ ਮਿਕਸਚਰ ਭਰਿਆ ਗਿਆ ਹੈ, ਜਿਸ ਲਈ ਵਿਸ਼ੇਸ਼ ਤੌਰ ’ਤੇ ਅੰਬਾਲਾ ਤੋਂ ਮਿਕਸਚਰ ਮੰਗਵਾਇਆ ਗਿਆ ਜਦਕਿ ਵੱਡੇ ਖੱਡਿਆਂ ਨੂੰ ਨਗਰ ਕੌਂਸਲ ਵਲੋਂ ਇੰਟਰਲਾਕ ਟਾਈਲਾਂ ਲਗਾ ਕੇ ਭਰਿਆ ਜਾ ਰਿਹਾ ਹੈ। ਸੰਸਥਾ ਦੇ ਮੈਂਬਰ ਵਿਜੇ ਕੁਮਾਰ ਗੋਇਲ ਤੇ ਬਲਬੀਰ ਸਿੰਘ ਕੈਂਥ ਨੇ ਦੱਸਿਆ ਕਿ ਸੜਕਾਂ ਦੇ ਖੱਡਿਆਂ ਕਾਰਨ ਵਾਹਨਾਂ ਦੇ ਅਚਾਨਕ ਉੱਛਲਨ ਤੇ ਲੋਕਾਂ ਦੇ ਡਿੱਗਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਸੀ। ਇਸੇ ਨੂੰ ਧਿਆਨ ’ਚ ਰੱਖਦਿਆਂ ਰਾਹਗੀਰਾਂ ਦੀ ਸਹੂਲਤ ਤੇ ਸੁਰੱਖਿਆ ਲਈ ਇਹ ਉਪਰਾਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਦੁਕਾਨਦਾਰਾਂ ਵੱਲੋਂ ਵੀ ਸਹਿਯੋਗ ਤੇ ਫ਼ੰਡ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਸੰਸਥਾ ਦੇ ਆਗੂ ਮਾਸਟਰ ਕੁਲਵੰਤ ਸਿੰਘ ਨੇ ਸੇਵਾ ਕਾਰਜ ’ਚ ਪਹੁੰਚੇ ਸੇਵਾਦਾਰਾਂ ਤੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਸ਼ਹਿਰ ਦੇ ਹੋਰ ਖ਼ਤਰਨਾਕ ਖੱਡਿਆਂ ਨੂੰ ਵੀ ਭਰਿਆ ਜਾਵੇਗਾ। ਸੰਸਥਾ ਦੇ ਇਸ ਉਪਰਾਲੇ ਦੀ ਰਾਹਗੀਰਾਂ ਤੇ ਦੁਕਾਨਦਾਰਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।