05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਗੁਰਤੇਜ ਸਿੰਘ ਜਗਰੀ ਨੂੰ ਵਰਲਡ ਹਿਊਮਨ ਰਾਈਟਸ ਫਾਊਂਡੇਸ਼ਨ ਮਾਨਸਾ ਦਾ ਪ੍ਰਧਾਨ ਚੁਣਿਆ

ਮਾਨਸਾ, 4 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਵਰਲਡ ਹਿਊਮਨ ਰਾਈਟਸ ਫਾਊਂਡੇਸ਼ਨ ਮਾਨਸਾ ਦੀ ਮੀਟਿੰਗ ਸੂਰਜ ਛਾਬੜਾ ਫਾਊਂਡਰ ਚੇਅਰਮੈਨ ਦੀ ਅਗਵਾਈ ਹੇਠ ਇੱਥੇ ਹੋਈ। ਫਾਊਂਡੇਸ਼ਨ ਦੀਆਂ ਗਤੀਵਿਧੀਆਂ ’ਤੇ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਨਵੀਂ ਚੋਣ ਕੀਤੀ ਗਈ।

ਅਜੀਤ ਡੈਸਕ 05-10-2026
ਮਾਨਸਾ, 4 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਵਰਲਡ ਹਿਊਮਨ ਰਾਈਟਸ ਫਾਊਂਡੇਸ਼ਨ ਮਾਨਸਾ ਦੀ ਮੀਟਿੰਗ ਸੂਰਜ ਛਾਬੜਾ ਫਾਊਂਡਰ ਚੇਅਰਮੈਨ ਦੀ ਅਗਵਾਈ ਹੇਠ ਇੱਥੇ ਹੋਈ। ਫਾਊਂਡੇਸ਼ਨ ਦੀਆਂ ਗਤੀਵਿਧੀਆਂ ’ਤੇ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਨਵੀਂ ਚੋਣ ਕੀਤੀ ਗਈ। ਕ੍ਰਿਸ਼ਨ ਕੁਮਾਰ ਨੂੰ ਮੁੱਖ ਚੋਣ ਅਧਿਕਾਰੀ ਐਲਾਨਿਆ ਗਿਆ। ਚੋਣ ਅਧਿਕਾਰੀ ਨੇ ਦੱਸਿਆ ਕਿ ਸੱਤਪਾਲ ਅਰੋੜਾ, ਮੁਨੀਸ਼ ਸ਼ਰਮਾ, ਨੀਰਜ ਬਾਂਸਲ, ਅੰਮ੍ਰਿਤ ਗੋਇਲ ਅਤੇ ਪਵਨ ਗਰਗ ਨੇ ਗੁਰਤੇਜ ਸਿੰਘ ਜਗਰੀ ਦਾ ਨਾਂਅ ਪ੍ਰਧਾਨਗੀ ਦੇ ਅਹੁਦੇ ਲਈ ਪ੍ਰਸਤਾਵਿਤ ਕੀਤਾ, ਜਿਸ ਦਾ ਸਮੂਹ ਮੈਂਬਰਾਂ ਵਲੋਂ ਸਮਰਥਨ ਕੀਤਾ ਗਿਆ ਅਤੇ ਸ੍ਰੀ ਜਗਰੀ ਨੂੰ 2027 ਲਈ ਫਾਊਂਡੇਸ਼ਨ ਦਾ ਪ੍ਰਧਾਨ ਚੁਣਿਆ ਗਿਆ। ਬਾਕੀ ਅਹੁਦੇਦਾਰ ਚੁਣਨ ਦੇ ਅਧਿਕਾਰ ਵੀ ਪ੍ਰਧਾਨ ਨੂੰ ਦਿੱਤੇ ਗਏ। ਨਵਨਿਯੁਕਤ ਪ੍ਰਧਾਨ ਨੇ ਕਿਹਾ ਕਿ ਫਾਊਂਡੇਸ਼ਨ ਦੀ ਬਿਹਤਰੀ ਲਈ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਸੰਤ ਲਾਲ ਨਾਗਪਾਲ, ਰਜਿੰਦਰ ਗਰਗ, ਰੋਹਿਤ ਭੰਮਾ ਐਡਵੋਕੇਟ, ਚਿਮਨ ਲਾਲ ਐਡਵੋਕੇਟ, ਗੌਰਵ ਬਜਾਜ, ਡਿੰਪਲ ਅਰੋੜਾ, ਪੁਨੀਤ ਗੋਇਲ, ਪਰਮਿੰਦਰ ਕੁਮਾਰ, ਮੱਖਣ ਲਾਲ, ਰੋਹਤਾਸ਼ ਕੁਮਾਰ, ਵਿਕਾਸ ਬੱਬੂ ਦਾਨੇਵਾਲੀਆ, ਮਾਧੋ ਮੁਰਾਰੀ ਸ਼ਰਮਾ, ਲਵਲੀ ਬਾਂਸਲ, ਡਾ. ਕ੍ਰਿਸ਼ਨ ਸੇਠੀ, ਡਾ. ਕੰਚਨ ਸੇਠੀ, ਰੀਆ ਅਰੋੜਾ, ਅੰਜਨਾ ਗਰਗ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਰੌਇਲ ਕਾਲਜ ਬੋੜਾਵਾਲ ਦੀਆਂ ਕਬੱਡੀ ਟੀਮਾਂ ਨੇ ਜਿੱਤੇ ਸੋਨ ਤਗਮੇ ਅਗਲੀ ਖ਼ਬਰ ਸਮਾਜ ਸੇਵੀ ਸੰਸਥਾ ਵਲੋਂ ਦੋ ਵਿਅਕਤੀਆਂ ਨੂੰ ਗੰਭੀਰ ਹਾਲਤ ’ਚ ਹਸਪਤਾਲ ਪਹੁੰਚਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।