24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਦਸਮੇਸ਼ ਸਕੂਲ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚੋਂ 172 ਤਗਮੇ ਜਿੱਤ ਕੇ ਬਣਿਆ ਜ਼ਿਲ੍ਹਾ ਚੈਂਪੀਅਨ

ਸਰਦੂਲਗੜ੍ਹ, 23 ਸਤੰਬਰ (ਜੀ. ਐਮ.

ਦਸਮੇਸ਼ ਕਾਨਵੈਂਟ ਸਕੂਲ ਤੇ ਦਸਮੇਸ਼ ਇੰਟਰਨੈਸ਼ਨਲ ਸਕੂਲ ਸਰਦੂਲਗੜ੍ਹ ਦੇ ਜੇਤੂ ਖਿਡਾਰੀ ਗਰੁੱਪ ਤਸਵੀਰ ’ਚ। ਤਸਵੀਰ : ਜੀ.ਐਮ. ਅਰੋੜਾ 24-09-2026
ਸਰਦੂਲਗੜ੍ਹ, 23 ਸਤੰਬਰ (ਜੀ.ਐਮ. ਅਰੋੜਾ)- ਸਥਾਨਕ ਦਸਮੇਸ਼ ਕਾਨਵੈਂਟ ਸਕੂਲ ਅਤੇ ਦਸਮੇਸ਼ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਨੇ 70ਵੀਆਂ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ’ਚ ਸਰਦੂਲਗੜ੍ਹ ਜ਼ੋਨ ਵਲੋਂ ਵੱਖ-ਵੱਖ ਖੇਡਾਂ ’ਚ ਭਾਗ ਲੈਂਦਿਆਂ ਲੜਕੇ-ਲੜਕੀਆਂ ਨੇ 63 ਸੋਨ, 62 ਚਾਂਦੀ ਤੇ 47 ਕਾਂਸੇ ਤਗਮਿਆਂ ਨਾਲ ਕੁੱਲ 17 2 ਤਗਮੇ ਜਿੱਤ ਕੇ ਜ਼ਿਲ੍ਹਾ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸੇ ਤਰ੍ਹਾਂ 150 ਖਿਡਾਰੀਆ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਵੀ ਚੋਣ ਹੋਈ ਹੈ। ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਅੰਡਰ-14, 17 ਤੇ 19 ਲੜਕੇ-ਲੜਕੀਆਂ ਦੀਆਂ ਹੈਂਡਬਾਲ ਟੀਮਾਂ ਨੇ ਜ਼ਿਲ੍ਹੇ ’ਚੋਂ ਪਹਿਲੇ ਸਥਾਨ ’ਤੇ ਰਹਿੰਦਿਆਂ 5 ਸੋਨ ਤੇ 1 ਚਾਂਦੀ ਤਗਮਾ ਜਿੱਤਿਆ। ਇਸ ਤੋਂ ਇਲਾਵਾ ਗਤਕਾ ਅੰਡਰ-19 ਲੜਕੇ-ਲੜਕੀਆਂ ਦੀਆਂ ਟੀਮਾਂ ਨੇ ਫ਼ਰੀ ਸੋਟੀ ’ਚ 3 ਸੋਨ ਤੇ 3 ਚਾਂਦੀ ਤਗਮੇ, ਅੰਡਰ-14 ਤੇ 17 ਲੜਕਿਆਂ ਨੇ 4 ਚਾਂਦੀ, ਵਾਲੀਬਾਲ ਅੰਡਰ-19 ਲੜਕਿਆਂ ਨੇ ਚਾਂਦੀ ਤਗਮਾ, ਫੁੱਟਬਾਲ ਅੰਡਰ-17 ਤੇ 19 ਲੜਕੇ-ਲੜਕੀਆਂ ਨੇ 2 ਚਾਂਦੀ, ਕੁਸ਼ਤੀ ਅੰਡਰ- 17 ਲੜਕਿਆਂ ਨੇ 2 ਸੋਨ, ਰੱਸਾ-ਕੱਸੀ ਅੰਡਰ-19 ਲੜਕਿਆਂ ਨੇ ਸੋਨ, ਬੈਡਮਿੰਟਨ ਅੰਡਰ-14 ਤੇ 19 ਲੜਕੇ-ਲੜਕੀਆਂ ਨੇ 1 ਸੋਨ, 2 ਚਾਂਦੀ ਤੇ 1 ਕਾਂਸੇ, ਯੋਗਾ ਅੰਡਰ-19 ਲੜਕੀਆਂ ਨੇ 2 ਚਾਂਦੀ, ਸਕੇਟਿੰਗ ਅੰਡਰ-14 ਦੇ ਲੜਕੇ-ਲੜਕੀਆਂ 1 ਸੋਨ ਤੇ 3 ਚਾਂਦੀ, ਮਾਰਸ਼ਲ ਆਰਟ ਖੇਡਾਂ ਜੂਡੋ, ਕਰਾਟੇ, ਕੋਰਾਸ਼, ਤਾਈਕਵਾਡੋ ਦੇ ਮੁਕਾਬਲਿਆਂ ’ਚ 42 ਸੋਨ, 44 ਚਾਂਦੀ ਤੇ 35 ਕਾਂਸੇ ਅਤੇ ਤੈਰਾਕੀ ਖਿਡਾਰੀਆਂ ਨੇ 5 ਸੋਨ, 3 ਚਾਂਦੀ ਤੇ 10 ਕਾਂਸੇ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਪ੍ਰਿੰਸੀਪਲ ਨੇ ਜੇਤੂ ਖਿਡਾਰੀਆਂ ਅਤੇ ਵੱਖ-ਵੱਖ ਖੇਡਾਂ ਦੇ ਕੋਚਾਂ ਨੂੰ ਵਧਾਈ ਦਿੱਤੀ। ਇਸ ਮੌਕੇ ਡੀ.ਪੀ.ਈ. ਮਨਦੀਪ ਸਿੰਘ, ਗੁਰਸੇਵਕ ਸਿੰਘ, ਗੁਰਜੀਤ ਸਿੰਘ, ਅਮਨਦੀਪ ਸਿੰਘ, ਰਮਨਦੀਪ ਸਿੰਘ, ਜੀਵਨਜੋਤ ਸਿੰਘ, ਬਲਜਿੰਦਰ ਸਿੰਘ ਵਿੱਕੀ, ਇਕਬਾਲ ਕੌਰ, ਰਮਨਦੀਪ ਕੌਰ, ਜਸਵੀਰ ਕੌਰ, ਕਿਰਨਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਕੀਤਾ ਜਾਵੇਗਾ ਵਿਸ਼ੇਸ਼ ਤੌਰ ’ਤੇ ਸਨਮਾਨਿਤ- ਡੀ.ਸੀ. ਕਿਹਾ, ਅੱਗ ਲਗਾਉਣ ਤੋਂ ਰੋਕਣ ਲਈ... ਅਗਲੀ ਖ਼ਬਰ ਐਡਵੋਕੇਟ ਸੰਦੀਪ ਘੰਡ ਦੀ ਪੁਸਤਕ ‘ਜੀਵਨ ਵਿਚਾਰ’ ਜ਼ਿਲ੍ਹਾ ਸੈਸ਼ਨ ਜੱਜ ਵਲੋਂ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।