ਚੰਡੀਗੜ੍ਹ ਵਿਚ ਕਰਵਾਈ ਜਾਵੇਗੀ 20 ਤੋਂ 24 ਨਵੰਬਰ ਤੱਕ ‘ਕੌਮੀ ਫਲੋਰਬਾਲ ਚੈਂਪੀਅਨਸ਼ਿਪ-2026’- ਦਿਲਪ੍ਰੀਤ ਸੇਖੋਂ
ਚੰਡੀਗੜ੍ਹ, 18 ਨਵੰਬਰ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਵਿਚ 20 ਤੋਂ 24 ਨਵੰਬਰ ਤੱਕ ਕੌਮੀ ਫਲੋਰਬਾਲ ਚੈਂਪੀਅਨਸ਼ਿਪ-2026 ਕਰਵਾਈ ਜਾਵੇਗੀ। ਸਪੈਸ਼ਲ ਉਲੰਪਿਕਸ ਭਾਰਤ ਦੇ ਚੰਡੀਗੜ੍ਹ ਚੈਪਟਰ ਵੱਲੋਂ ਕਰਵਾਏ ਜਾ ਰਹੇ ਇਸ ਪੰਜ ਰੋਜ਼ਾ ਮੁਕਾਬਲੇ ਵਿਚ ਦੇਸ਼ ਦੇ 22 ਸੂਬਿਆਂ ਤੋਂ ਵਿਸ਼ੇਸ਼ ਖਿਡਾਰੀ ਹਿੱਸਾ ਲੈਣਗੇ।
ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ‘ਕੌਮੀ ਫਲੋਰਬਾਲ ਚੈਂਪੀਅਨਸ਼ਿਪ-2026’ ਸੰਬੰਧੀ ਪੱਤਰਕਾਰਾਂ ਸੰਮੇਲਨ ਦੌਰਾਨ ਦਿਲਪ੍ਰੀਤ ਕੌਰ ਸੇਖੋਂ, ਸ਼ੀਤਲ ਨੇਗੀ ਸ਼ਰਮਾ, ਪ੍ਰੀਆ, ਸੰਜੀਵ ਗੁਪਤਾ ਅਤੇ ਵਿਨੋਦ ਕੁਮਾਰ ਮਲਿਕ। ਤਸਵੀਰ : ਕਮਲਜੀਤ ਸਿੰਘ
19-11-2026