19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਚੰਡੀਗੜ੍ਹ ’ਚ ਸੰਯੁਕਤ ਕਿਸਾਨ ਮੋਰਚੇ ਦੀ ਖੇਤੀਬਾੜੀ ਮੁੱਖ ਸਕੱਤਰ ਥਿੰਦ ਨਾਲ ਹੋਈ ਮੀਟਿੰਗ ’ਚ ਅਹਿਮ ਮੁੱਦੇ ਵਿਚਾਰੇ ਗਏ-ਚੌਹਾਨ ਤੇ ਮੱਲ੍ਹੀ ਨੰਗਲ

ਚੰਡੀਗੜ੍ਹ, 18 ਨਵੰਬਰ (ਅਜਾਇਬ ਸਿੰਘ ਔਜਲਾ) - ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਨੇ ਜੋ ਜਲੰਧਰ ਵਿਚ ਧਰਨੇ ਦਾ ਐਲਾਨ 20 ਨਵੰਬਰ ਦਾ ਐਲਾਨ ਕੀਤਾ ਸੀ, ਉਸ ਸਬੰਧੀ ਅੱਜ ਚੰਡੀਗੜ੍ਹ ’ਚ ਮੀਟਿੰਗ ਹੋਈ ਇਸ ਵਿਚ ਖੇਤੀਬਾੜੀ ਮੁੱਖ ਸਕੱਤਰ ਅਰਸ਼ਦੀਪ ਸਿੰਘ ਥਿੰਦ ਅਤੇ ਕੇਨ ਕਮਿਸ਼ਨਰ ਕਰਨਜੋਤਸਿੰਘ, ਖੇਤੀਬਾੜੀ ਡਾਇਰੈਕਟਰ ਗੁਰਮੀਤ ਸਿੰਘ ਆਦਿ ਮੀਟਿੰਗ ’ਚ ਸ਼ਾਮਿਲ ਹੋਏ। ਮੀਟਿੰਗ ’ਚ ਗੰਨੇ ਦੇ ਰੇਟ 500 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਨੂੰ ਲੈ ਕੇ ਇਕ ਕਾਊਂਟਰ ਇਕ ਪੇਮੈਂਟ ਨੂੰ ਲੈ ਕੇ ਪ੍ਰਾਈਵੇਟ ਖੰਡ ਮਿੱਲਾਂ ਦਾ ਜੋ ਪਿਛਲਾ ਬਕਾਇਆ ਫਗਵਾੜਾ ਖੰਡ ਮਿਲ ਦਾ ਜੋ ਬਕਾਇਆ ਚਾਹੇ ਕਿ ਉਹ ਪੰਜਾਬ ਸਰਕਾਰ ਨੇ ਦੇਣਾ ਹੋਵੇ ਚਾਹੇ ਕਿ ਉਹ ਮਿਲ ਮਾਲਕਾਂ ਨੇ ਦੇਣਾ ਹੋਵੇ ਤੇ ਪ੍ਰਾਈਵੇਟ ਖੰਡ ਮਿਲਾਂ ਦੀ ਪੰਜਾਬ ਸਰਕਾਰ ਨੇ ਜੋ ਸਬਸਿਡੀ ਦੇਣੀ ਹੈ ਨੂੰ ਲੈ ਕੇ ਵੀ ਚਰਚਾ ਹੋਈ।

ਅਜੀਤ ਡੈਸਕ 19-11-2026
ਚੰਡੀਗੜ੍ਹ, 18 ਨਵੰਬਰ (ਅਜਾਇਬ ਸਿੰਘ ਔਜਲਾ) - ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜਥੇਬੰਦੀਆਂ ਨੇ ਜੋ ਜਲੰਧਰ ਵਿਚ ਧਰਨੇ ਦਾ ਐਲਾਨ 20 ਨਵੰਬਰ ਦਾ ਐਲਾਨ ਕੀਤਾ ਸੀ, ਉਸ ਸਬੰਧੀ ਅੱਜ ਚੰਡੀਗੜ੍ਹ ’ਚ ਮੀਟਿੰਗ ਹੋਈ ਇਸ ਵਿਚ ਖੇਤੀਬਾੜੀ ਮੁੱਖ ਸਕੱਤਰ ਅਰਸ਼ਦੀਪ ਸਿੰਘ ਥਿੰਦ ਅਤੇ ਕੇਨ ਕਮਿਸ਼ਨਰ ਕਰਨਜੋਤਸਿੰਘ, ਖੇਤੀਬਾੜੀ ਡਾਇਰੈਕਟਰ ਗੁਰਮੀਤ ਸਿੰਘ ਆਦਿ ਮੀਟਿੰਗ ’ਚ ਸ਼ਾਮਿਲ ਹੋਏ। ਮੀਟਿੰਗ ’ਚ ਗੰਨੇ ਦੇ ਰੇਟ 500 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਨੂੰ ਲੈ ਕੇ ਇਕ ਕਾਊਂਟਰ ਇਕ ਪੇਮੈਂਟ ਨੂੰ ਲੈ ਕੇ ਪ੍ਰਾਈਵੇਟ ਖੰਡ ਮਿੱਲਾਂ ਦਾ ਜੋ ਪਿਛਲਾ ਬਕਾਇਆ ਫਗਵਾੜਾ ਖੰਡ ਮਿਲ ਦਾ ਜੋ ਬਕਾਇਆ ਚਾਹੇ ਕਿ ਉਹ ਪੰਜਾਬ ਸਰਕਾਰ ਨੇ ਦੇਣਾ ਹੋਵੇ ਚਾਹੇ ਕਿ ਉਹ ਮਿਲ ਮਾਲਕਾਂ ਨੇ ਦੇਣਾ ਹੋਵੇ ਤੇ ਪ੍ਰਾਈਵੇਟ ਖੰਡ ਮਿਲਾਂ ਦੀ ਪੰਜਾਬ ਸਰਕਾਰ ਨੇ ਜੋ ਸਬਸਿਡੀ ਦੇਣੀ ਹੈ ਨੂੰ ਲੈ ਕੇ ਵੀ ਚਰਚਾ ਹੋਈ। ਸ਼ੂਗਰ ਕੈਨ ਕੰਟਰੋਲ ਬੋਰਡ ਦੀ ਮੀਟਿੰਗ ਸਰਕਾਰ ਵੱਲੋਂ ਸੱਦ ਲਈ ਗਈ ਸੀ ,ਕੁਝ ਸਰਕਾਰ ਵੱਲੋਂ ਫੋਰਮੈਲਟੀ ਪੂਰੀ ਕਰਨ ਲਈ ਮੁੱਖ ਖੇਤੀਬਾੜੀ ਸਕੱਤਰ ਅਰਸ਼ਦੀਪ ਸਿੰਘ ਥਿੰਦ ਨੇ ਕਿਹਾ ਕਿ ਕੁਝ ਦਿਨਾਂ ਵਿਚ ਗੰਨੇ ਦਾ ਰੇਟ ਪਿਛਲਾ ਬਕਾਇਆ ਇਕ ਕਾਊਂਟਰ ਇਕ ਪੇਮੈਂਟ ਬਾਰੇ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਸਰਕਾਰ ਦੇ ਅਧਿਕਾਰੀਆਂ ਦੇ ਨਾਲ ਸਹਿਮਤੀ ਪ੍ਰਗਟਾਉਂਦੇ ਹੋਏ ਅਤੇ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਦਿਹਾੜੇ ਨੂੰ ਦੇਖਦੇ ਹੋਏ ਨਗਰ ਕੀਰਤਨ ਦੇ ਵਿਚ ਕੋਈ ਵਿਘਨ ਨਾ ਪਵੇ ਤਾਂ ਕੁਝ ਦਿਨ ਲਈ ਧਰਨਾ ਮੁਲਤਵੀ ਕਰ ਦਿੱਤਾ ਗਿਆ। ਇਸ ਮੌਕੇ ਜੰਗਵੀਰ ਸਿੰਘ ਚੌਹਾਨ ,ਬਲਵਿੰਦਰ ਸਿੰਘ ਮੱਲੀ ਨੰਗਲ ,ਬਲਵਿੰਦਰ ਸਿੰਘ ਰਾਜੂ ਔਲਖ,ਦਲਵੀਰ ਸਿੰਘ ਸਿੱਧੂਪੁਰ ,ਮੁਕੇਸ਼ ਚੰਦਰ ਸ਼ਰਮਾ ,ਬੂਟਾ ਸਿੰਘ ਸ਼ਾਦੀਪੁਰ ਭੁਪਿੰਦਰ ਸਿੰਘ ਔਲਖ ,ਜਸਕਰਨ ਸਿੰਘ ,ਪਵਿੱਤਰ ਸਿੰਘ ਧੁੱਗਾ ,ਵੀਰ ਸਿੰਘ ਵੜਵਾ , ਗੁਰਮੀਤ ਸਿੰਘ ਮਹਿਮਾ , ਹਰਮਿੰਦਰ ਸਿੰਘ ਖਹਿਰਾ ,ਬਲਵਿੰਦਰ ਸਿੰਘ ਪ੍ਰਿਤਪਾਲ ਸਿੰਘ ਗਰਾਇਆ ,ਮਹਿਤਾਬ ਸਿੰਘ ਹੁੰਦਲ , ,ਗੁਰਪ੍ਰੀਤ ਸਿੰਘ ,ਸੋਨੂ ਧੱਕੜ ,ਸੁਖਵਿੰਦਰ ਸਿੰਘ ਦਰਾਵਾ,ਭੁਪਿੰਦਰ ਸਿੰਘ ਔਲਖ,ਰਜਿੰਦਰ ਸਿੰਘ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ 5.50 ਗ੍ਰਾਮ ਚਿੱਟੇ ਸਮੇਤ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਹੈਵਲਜ਼ ਇੰਡੀਆ ਲਿਮਟਿਡ ਵਲੋਂ ਛੱਤ ਵਾਲੇ ਪੱਖਿਆਂ ਦੀ ਨਵੀਂ ਪੀੜ੍ਹੀ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।