06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਨੇ ਸਰਕਾਰੀ ਮਾਡਲ ਹਾਈ ਸਕੂਲ ਮਲੋਆ ਵਿਖੇ ਬੱਚਿਆਂ ਨੂੰ ਵੰਡੇ ਦੀਵਾਲੀ ਤੋਹਫ਼ੇ

ਚੰਡੀਗੜ੍ਹ, 5 ਨਵੰਬਰ (ਅ. ਬ.)

ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਬੱਚਿਆਂ ਨੂੰ ਤੋਹਫੇ ਵੰਡਦੇ ਹੋਏ। ਅਜੀਤ ਤਸਵੀਰ 06-11-2026
ਚੰਡੀਗੜ੍ਹ, 5 ਨਵੰਬਰ (ਅ.ਬ.)-ਤਿਉਹਾਰੀ ਮੌਸਮ ਵਿਚ ਹਮਦਰਦੀ ਦੀ ਇਕ ਸ਼ਾਂਤ ਪਹਿਲਕਦਮੀ ਵਜੋਂ ਟ੍ਰਾਈਸਿਟੀ ਇੰਟੈਲੀਜੈਂਸ਼ੀਆ ਨੇ ਵੀਰਵਾਰ ਨੂੰ ਸਰਕਾਰੀ ਮਾਡਲ ਹਾਈ ਸਕੂਲ ਪੁਨਰਵਾਸ ਕਾਲੋਨੀ ਨੰਬਰ 2, ਮਲੋਆ ਦੇ 58 ਵਿਦਿਆਰਥੀਆਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਹ ਉਹ ਬੱਚੇ ਹਨ ਜਿਨ੍ਹਾਂ ਨੇ ਡੂੰਘਾ ਦੁੱਖ ਝੱਲਿਆ ਹੈ। ਇਨ੍ਹਾਂ ਵਿਚੋਂ ਅੱਠ ਬੱਚਿਆਂ ਨੇ ਆਪਣੇ ਮਾਤਾ-ਪਿਤਾ ਦੋਵਾਂ ਨੂੰ ਗੁਆ ਦਿੱਤਾ ਹੈ, ਜਦਕਿ ਬਾਕੀ 50 ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਚੁੱਕਾ ਹੈ। ਇਨ੍ਹਾਂ ਲਈ ਰੌਸ਼ਨੀਆਂ ਦਾ ਇਹ ਤਿਉਹਾਰ ਹਨੇਰਿਆਂ ਦਾ ਮੌਸਮ ਵੀ ਬਣ ਸਕਦਾ ਹੈ ਤੇ ਇਸ ਪਹਿਲਕਦਮੀ ਦਾ ਮਕਸਦ ਉਨ੍ਹਾਂ ਦੀ ਜ਼ਿੰਦਗੀ ਵਿਚ ਪਿਆਰ ਦਾ ਨਿੱਘ ਤੇ ਭਰੋਸਾ ਲਿਆਉਣਾ ਸੀ। ਚੰਡੀਗੜ੍ਹ ਪ੍ਰਸ਼ਾਸਨ ਦੀ ਸਿੱਖਿਆ ਸਕੱਤਰ ਸ੍ਰੀਮਤੀ ਪ੍ਰੇਰਨਾ ਪੁਰੀ ਆਈ. ਏ. ਐੱਸ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖ਼ੁਦ ਬੱਚਿਆਂ ਨੂੰ ਦੀਵਾਲੀ ਦੇ ਤੋਹਫ਼ੇ ਤੇ ਮਠਿਆਈਆਂ ਭੇਟ ਕਰਦਿਆਂ ਹਰ ਬੱਚੇ ਨੂੰ ਅਸ਼ੀਰਵਾਦ ਦਿੱਤਾ। ਟ੍ਰਾਈਸਿਟੀ ਇੰਟੈਲੀਜੈਂਸ਼ੀਆ ਦੇ ਮੈਂਬਰ ਬੱਚਿਆਂ ਨੂੰ ਅਸ਼ੀਰਵਾਦ ਦੇਣ ਤੇ ਇਸ ਮੌਕੇ ਵਿਚ ਸ਼ਾਮਿਲ ਹੋਣ ਲਈ ਹਾਜ਼ਰ ਰਹੇ। ਟ੍ਰਾਈਸਿਟੀ ਇੰਟੈਲੀਜੈਂਸ਼ੀਆ ਨੇ ਸਰਕਾਰੀ ਮਾਡਲ ਹਾਈ ਸਕੂਲ ਪੁਨਰਵਾਸ ਕਲੋਨੀ ਨੰਬਰ 2, ਮਲੋਆ ਨੂੰ ਗੋਦ ਲਿਆ ਹੋਇਆ ਹੈ, ਤਾਂ ਜੋ ਉੱਥੋਂ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਸਹਾਇਤਾ ਦਿੱਤੀ ਜਾ ਸਕੇ। ਸੰਸਥਾ ਉਨ੍ਹਾਂ ਦੀ ਚੰਗੀ ਸਿਹਤ ਤੇ ਸ਼ਖ਼ਸੀਅਤ ਦੇ ਵਿਕਾਸ ਲਈ ਵੀ ਕੰਮ ਕਰ ਰਹੀ ਹੈ। ਦੀਵਾਲੀ ਦੀ ਇਹ ਪਹਿਲਕਦਮੀ ਸਕੂਲ ਦੇ ਬੱਚਿਆਂ ਪ੍ਰਤੀ ਇਸੇ ਨਿਰੰਤਰ ਵਚਨਬੱਧਤਾ ਦਾ ਹਿੱਸਾ ਹੈ। ਟ੍ਰਾਈਸਿਟੀ ਇੰਟੈਲੀਜੈਂਸ਼ੀਆ ਗਰੁੱਪ ਨੇ ਕੌਸ਼ਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਸ੍ਰੀਮਤੀ ਪੁਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਆਪਣੇ ਰੁਝੇਵਿਆਂ ਭਰੇ ਸਮੇਂ ਵਿਚੋਂ ਸਮਾਂ ਕੱਢ ਕੇ ਬੱਚਿਆਂ ਵਿਚਕਾਰ ਹਾਜ਼ਰੀ ਭਰੀ। ਗਰੁੱਪ ਨੇ ਉਨ੍ਹਾਂ ਦੀ ਹਾਜ਼ਰੀ ਨੂੰ ਉਨ੍ਹਾਂ ਦੀ ਹਮਦਰਦੀ ਅਤੇ ਹਰ ਬੱਚੇ ਦੀ ਭਲਾਈ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਦੱਸਿਆ।
ਪਿਛਲੀ ਖ਼ਬਰ ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ ਅਕਾਲੀ ਦਲ (ਬ) ਛੱਡ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਵਿੱਦਿਆ ਵੈਲੀ ਸਕੂਲ ਖਰੜ ਵਿਖੇ ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਮੈਰਾਥਨ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।