28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ‘ਰੋਟਰੀ ਕਲੱਬ ਖਰੜ ਹੈਰੀਟੇਜ’ ਨੂੰ ਸੌਂਪਿਆ ਅਧਿਕਾਰਤ ਚਾਰਟਰ

ਖਰੜ, 28 ਨਵੰਬਰ (ਤਰਸੇਮ ਸਿੰਘ ਜੰਡਪੁਰੀ)-‘ਰੋਟਰੀ ਕਲੱਬ ਖਰੜ ਹੈਰੀਟੇਜ’ ਦਾ ਸ਼ਾਨਦਾਰ ਤਾਜਪੋਸ਼ੀ ਸਮਾਗਮ ਤੇ ਚਾਰਟਰ ਸਮਾਰੋਹ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਇਆ। ਇਸ ਇਤਿਹਾਸਕ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤੀ।

ਅਜੀਤ ਡੈਸਕ 29-11-2026
ਖਰੜ, 28 ਨਵੰਬਰ (ਤਰਸੇਮ ਸਿੰਘ ਜੰਡਪੁਰੀ)-‘ਰੋਟਰੀ ਕਲੱਬ ਖਰੜ ਹੈਰੀਟੇਜ’ ਦਾ ਸ਼ਾਨਦਾਰ ਤਾਜਪੋਸ਼ੀ ਸਮਾਗਮ ਤੇ ਚਾਰਟਰ ਸਮਾਰੋਹ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਹੋਇਆ। ਇਸ ਇਤਿਹਾਸਕ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤੀ। ਸਮਾਰੋਹ ਵਿਚ ਪਹੁੰਚਣ ‘ਤੇ ਕਲੱਬ ਦੇ ਸੀਨੀਅਰ ਮੈਂਬਰਾਂ ਕੁਲਦੀਪ ਸਿੰਘ ਹੀਰਾ, ਬਲਜਿੰਦਰ ਸਿੰਘ ਮੰਡੇਰ, ਹਰਦੀਪ ਸਿੰਘ, ਰਾਜਵੀਰ ਸਿੰਘ ਖੱਟੜਾ, ਆਸ਼ੀਸ਼ ਅਗਰਵਾਲ ਅਤੇ ਵਿਕਾਸ ਸ਼ੁਕਲਾ ਵਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਸਮਾਰੋਹ ਦਾ ਸਭ ਤੋਂ ਯਾਦਗਾਰੀ ਅਤੇ ਭਾਵੁਕ ਪਲ ਉਦੋਂ ਆਇਆ ਜਦੋਂ ਰਾਜਪਾਲ ਨੇ ਨਵੇਂ ਕਲੱਬ ਨੂੰ ਅਧਿਕਾਰਤ ਚਾਰਟਰ ਸਰਟੀਫਿਕੇਟ ਭੇਟ ਕੀਤਾ ਅਤੇ ਰੋਟੇਰੀਅਨ ਹਰਸਿਮਰਨ ਸਿੰਘ ਲਹਿਲ ਨੂੰ ਸੰਸਥਾਪਕ (ਚਾਰਟਰ) ਪ੍ਰਧਾਨ ਵਜੋਂ ਕਾਲਰ ਪਹਿਨਾ ਕੇ ਸਮਾਜ ਸੇਵਾ ਦੀਆਂ ਨਵੀਆਂ ਜ਼ਿੰਮੇਵਾਰੀਆਂ ਦਾ ਆਗਾਜ਼ ਕੀਤਾ। ਆਪਣੇ ਸੰਬੋਧਨ ਵਿਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰੋਟਰੀ ਇੰਟਰਨੈਸ਼ਨਲ ਵਲੋਂ ਵਿਸ਼ਵ ਭਰ ਵਿਚ ਕੀਤੇ ਜਾ ਰਹੇ ਮਾਨਵਤਾਵਾਦੀ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨਵੀਂ ਟੀਮ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ‘ਰੋਟਰੀ ਕਲੱਬ ਖਰੜ ਹੈਰੀਟੇਜ’ ਸਿਰਫ਼ ਇਕ ਸੰਸਥਾ ਨਹੀਂ, ਸਗੋਂ ਲੋਕਾਂ ਦੀਆਂ ਉਮੀਦਾਂ ਦਾ ਕੇਂਦਰ ਬਣਨਾ ਚਾਹੀਦਾ ਹੈ। ਇਸ ਗੌਰਵਮਈ ਮੌਕੇ ‘ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਤੇ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ, ਗਿਲਕੋ ਗਰੁੱਪ ਦੇ ਸੰਸਥਾਪਕ ਅਤੇ ਪੰਜਾਬ ਦੇ ਉਪ ਪ੍ਰਧਾਨ ਰਣਜੀਤ ਸਿੰਘ ਗਿੱਲ ਅਤੇ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3080 ਦੇ ਡਿਸਟ੍ਰਿਕਟ ਗਵਰਨਰ ਇਲੈਕਟ (2027-28) ਰੋਟੇਰੀਅਨ ਐਮ. ਪੀ. ਗੁਪਤਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਰੋਟੇਰੀਅਨ ਹਿੰਮਤ ਸਿੰਘ, ਰੋਟੇਰੀਅਨ ਸੁਖਵਿੰਦਰ ਸਿੰਘ ਲੌਂਗੀਆਂ, ਰੋਟੇਰੀਅਨ ਹਰਿੰਦਰ ਸਿੰਘ ਪਾਲ, ਰੋਟੇਰੀਅਨ ਵਿਕਾਸ ਸ਼ੁਕਲਾ, ਰੋਟੇਰੀਅਨ ਨਿਤਿਨ ਗਰਗ, ਰੋਟੇਰੀਅਨ ਹਰਦੀਪ ਸਿੰਘ, ਰੋਟੇਰੀਅਨ ਬਲਜਿੰਦਰ ਸਿੰਘ ਮੰਡੇਰ, ਰੋਟੇਰੀਅਨ ਕੁਲਦੀਪ ਸਿੰਘ ਹੀਰਾ, ਰੋਟੇਰੀਅਨ ਕ੍ਰਿਤਿਕਾ ਕੌਸ਼ਲ, ਰੋਟੇਰੀਅਨ ਆਸ਼ੀਸ਼ ਅਗਰਵਾਲ, ਰੋਟੇਰੀਅਨ ਹਰਵਿੰਦਰ ਸਿੰਘ ਔਲਖ, ਰੋਟੇਰੀਅਨ ਹਰਦਰਸ਼ਨ ਸਿੰਘ ਖੱਟੜਾ, ਰੋਟੇਰੀਅਨ ਸਿਮਰਨਜੀਤ ਸਿੰਘ ਟਿਵਾਣਾ, ਰੋਟੇਰੀਅਨ ਅਸ਼ੋਕ ਸ਼ਰਮਾ, ਰੋਟੇਰੀਅਨ ਰਾਜਵੀਰ ਸਿੰਘ ਖੱਟੜਾ ਅਤੇ ਰੋਟੇਰੀਅਨ ਅਮਰੀਸ਼ ਸ਼ੁਕਲਾ ਸ਼ਾਮਿਲ ਸਨ। ਸਮਾਰੋਹ ਦੇ ਅੰਤ ਵਿਚ ਨਵ-ਨਿਯੁਕਤ ਪ੍ਰਧਾਨ ਰੋਟੇਰੀਅਨ ਹਰਸਿਮਰਨ ਸਿੰਘ ਲੇਹਲ, ਸਕੱਤਰ ਰੋਟੇਰੀਅਨ ਜਸਕਰਨ ਸਿੰਘ ਟਿਵਾਣਾ, ਅਸਿਸਟੈਂਟ ਗਵਰਨਰ ਜ਼ੋਨ 9 (ਆਰ. ਆਈ. ਡੀ. 3080) ਰੋਟੇਰੀਅਨ ਕਮਲਦੀਪ ਸਿੰਘ ਟਿਵਾਣਾ ਅਤੇ ਪ੍ਰਾਜੈਕਟ ਚੇਅਰਮੈਨ ਰੋਟੇਰੀਅਨ ਸਿਮਰਨਪ੍ਰੀਤ ਸਿੰਘ ਗਰੇਵਾਲ ਨੇ ਸਮੂਹ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ਅੰਜੂ ਬੇਦੀ ਨੇ ਨਿਊ ਚੰਡੀਗੜ੍ਹ ਪੀ. ਸੀ. ਏ. ਸਟੇਡੀਅਮ ਵਿਖੇ ਬਿਸ਼ਨ ਸਿੰਘ ਬੇਦੀ ਦੇ ਸੁਨਹਿਰੀ ਦੌਰ ਦੀਆਂ ਯਾਦਾਂ ਕੀਤੀਆਂ ਤ... ਅਗਲੀ ਖ਼ਬਰ ਸੈਣੀ ਨੇ ਬੂਥ ਪੱਧਰ ’ਤੇ ਮਜ਼ਬੂਤੀ ਲਈ ਵਿੱਢੀ ਲਾਮਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।