01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਦੇ ਮੱਦੇਨਜ਼ਰ ਸ਼ਹਿਰ ਦੇ ਕਈ ਰਸਤਿਆਂ ’ ਤੇ ਟ੍ਰੈਫਿਕ ਡਾਇਵਰਟ

ਚੰਡੀਗੜ੍ਹ, 31 ਅਕਤੂਬਰ (ਕਪਿਲ ਵਧਵਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 1 ਨਵੰਬਰ ਦਿਨ ਐਤਵਾਰ ਨੂੰ ਚੰਡੀਗੜ੍ਹ ਫੇਰੀ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫਿਕ ਪੁਲਿਸ ਵਲੋਂ ਸ਼ਹਿਰ ਵਿਚ ਸੁਰੱਖਿਆ ਅਤੇ ਆਵਾਜਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਅੱਜ ਸਵੇਰੇ 9:30 ਵਜੇ ਤੋਂ ਸ਼ਾਮ 4 ਵਜੇ ਤੱਕ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਨੂੰ ਨਿਯਮਿਤ ਕੀਤਾ ਜਾਵੇਗਾ ਅਤੇ ਕੁਝ ਰਸਤਿਆਂ ’ਤੇ ਟਰੈਫਿਕ ਡਾਇਵਰਟ ਰਹੇਗਾ।

ਅਜੀਤ ਡੈਸਕ 01-11-2026
ਚੰਡੀਗੜ੍ਹ, 31 ਅਕਤੂਬਰ (ਕਪਿਲ ਵਧਵਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 1 ਨਵੰਬਰ ਦਿਨ ਐਤਵਾਰ ਨੂੰ ਚੰਡੀਗੜ੍ਹ ਫੇਰੀ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫਿਕ ਪੁਲਿਸ ਵਲੋਂ ਸ਼ਹਿਰ ਵਿਚ ਸੁਰੱਖਿਆ ਅਤੇ ਆਵਾਜਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਅੱਜ ਸਵੇਰੇ 9:30 ਵਜੇ ਤੋਂ ਸ਼ਾਮ 4 ਵਜੇ ਤੱਕ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਨੂੰ ਨਿਯਮਿਤ ਕੀਤਾ ਜਾਵੇਗਾ ਅਤੇ ਕੁਝ ਰਸਤਿਆਂ ’ਤੇ ਟਰੈਫਿਕ ਡਾਇਵਰਟ ਰਹੇਗਾ। ਟਰੈਫਿਕ ਪੁਲਿਸ ਵਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਮੱਧ ਮਾਰਗ ’ਤੇ ਫਨ ਰਿਪਬਲਿਕ ਲਾਈਟ ਪੁਆਇੰਟ ਤੋਂ ਮਟਕਾ ਚੌਕ ਤੱਕ ਆਵਾਜਾਈ ਪ੍ਰਭਾਵਿਤ ਰਹੇਗੀ। ਇਸ ਤੋਂ ਇਲਾਵਾ ਸੈਕਟਰ-16/17 ਲਾਈਟ ਪੁਆਇੰਟ ਤੋਂ ਲਯੋਨਸ ਲਾਈਟ ਪੁਆਇੰਟ ਰਾਹੀਂ ਤਿਰੰਗਾ ਪਾਰਕ, ਸੈਕਟਰ-17 ਤੱਕ ਦਾ ਰਸਤਾ ਵੀ ਟਰੈਫਿਕ ਨਿਯਮਾਂ ਦੇ ਘੇਰੇ ਵਿਚ ਰਹੇਗਾ। ਇਸੇ ਤਰ੍ਹਾਂ ਰੇਲਵੇ ਲਾਈਟ ਪੁਆਇੰਟ ਤੋਂ ਪੁਲਿਸ ਲਾਈਨਜ਼ ਦੇ ਪਿਛਲੇ ਪਾਸੇ ਵਾਲੇ ਲਾਈਟ ਪੁਆਇੰਟ ਰਾਹੀਂ ਸ਼ਾਸਤਰੀ ਨਗਰ ਲਾਈਟ ਪੁਆਇੰਟ ਹੁੰਦੇ ਹੋਏ ਪੁਲਿਸ ਲਾਈਨਜ਼, ਸੈਕਟਰ-26 ਤੱਕ ਆਵਾਜਾਈ ਸੀਮਿਤ ਕੀਤੀ ਜਾਵੇਗੀ। ਪੁਲਿਸ ਲਾਈਨਜ਼ ਸੈਕਟਰ-26 ਤੋਂ ਸੇਂਟ ਕਬੀਰ ਲਾਈਟ ਪੁਆਇੰਟ, ਕਿਸ਼ਨਗੜ੍ਹ ਮੋੜ, ਸੈਕਟਰ-5/6-7/8 ਚੌਕ (ਹੀਰਾ ਸਿੰਘ ਚੌਕ) ਅਤੇ ਸੈਕਟਰ-7/8-18/19 ਚੌਕ (ਏ.ਪੀ. ਚੌਕ) ਤੱਕ ਦੇ ਰਸਤਿਆਂ ’ਤੇ ਵੀ ਟ੍ਰੈਫਿਕ ਪਾਬੰਦੀਆਂ ਲਾਗੂ ਰਹਿਣਗੀਆਂ। ਇਸ ਤੋਂ ਇਲਾਵਾ ਪੂਰਵ ਮਾਰਗ ’ਤੇ ਟਰਾਂਸਪੋਰਟ ਲਾਈਟ ਪੁਆਇੰਟ ਤੋਂ ਟ੍ਰਿਬਿਊਨ ਚੌਕ ਤੱਕ ਅਤੇ ਦੱਖਣ ਮਾਰਗ ’ਤੇ ਟ੍ਰਿਬਿਊਨ ਚੌਕ ਤੋਂ ਏਅਰਪੋਰਟ ਲਾਈਟ ਪੁਆਇੰਟ ਤੱਕ ਆਵਾਜਾਈ ਨੂੰ ਸੀਮਿਤ ਕੀਤਾ ਜਾਵੇਗਾ। ਸਾਈਕਲ ਟਰੈਕ ਤੇ ਪੈਦਲ ਰਸਤਿਆਂ ’ ਤੇ ਪਾਰਕਿੰਗ ਕਰਨ ’ ਤੇ ਹੋਵੇਗੀ ਕਾਰਵਾਈ ਟ੍ਰੈਫਿਕ ਪੁਲਿਸ ਨੇ ਮਹਿਮਾਨਾਂ, ਸੱਦੇ ਗਏ ਵਿਅਕਤੀਆਂ ਅਤੇ ਸਰਕਾਰੀ ਅਮਲੇ ਨੂੰ ਆਪਣੇ ਵਾਹਨ ਨਿਰਧਾਰਤ ਪਾਰਕਿੰਗ ਸਥਾਨਾਂ ’ਤੇ ਹੀ ਖੜ੍ਹੇ ਕਰਨ ਦੀ ਅਪੀਲ ਕੀਤੀ ਹੈ। ਆਮ ਲੋਕਾਂ ਨੂੰ ਸਾਈਕਲ ਟਰੈਕ, ਪੈਦਲ ਚੱਲਣ ਵਾਲੇ ਰਸਤਿਆਂ ਅਤੇ ਨੋ-ਪਾਰਕਿੰਗ ਵਾਲੇ ਖੇਤਰਾਂ ਵਿਚ ਵਾਹਨ ਖੜ੍ਹੇ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਟੋਅ ਵੀ ਕੀਤਾ ਜਾਵੇਗਾ। ਪੁਲਿਸ ਨੇ ਲੋਕਾਂ ਨੂੰ ਆਵਾਜਾਈ ਸਬੰਧੀ ਪਰੇਸ਼ਾਨੀ ਤੋਂ ਬਚਣ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਅਤੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਹੈਂਡਲਾਂ ’ਤੇ ਜਾਰੀ ਹੋਣ ਵਾਲੀਆਂ ਤਾਜ਼ਾ ਜਾਣਕਾਰੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਆਵਾਜਾਈ ਪਾਬੰਦੀਆਂ ਕਾਰਨ ਹੋਣ ਵਾਲੀ ਅਸੁਵਿਧਾ ਲਈ ਅਫ਼ਸੋਸ ਪ੍ਰਗਟਾਇਆ ਹੈ।
ਪਿਛਲੀ ਖ਼ਬਰ ਸੰਤ ਬਾਬਾ ਸੁੰਦਰ ਸਿੰਘ ਨੇਤਰਹੀਣ ਬਿਰਧ ਆਸ਼ਰਮ ’ਚ ਸਾਲਾਨਾ ਸਮਾਗਮ ਅੱਜ ਅਗਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।