07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਹਲਕਾ ਇੰਚਾਰਜ ਗੋਲਡੀ ਨੇ ਵੱਖ - ਵੱਖ ਵਾਰਡਾਂ ’ ਚ ਕਰੀਬ 2.15 ਕਰੋੜ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ

ਖਰੜ, 6 ਅਕਤੂਬਰ (ਜੰਡਪੁਰੀ)-ਸਥਾਨਕ ਵਾ. ਨੰ.

ਅਜੀਤ ਡੈਸਕ 07-10-2026
ਖਰੜ, 6 ਅਕਤੂਬਰ (ਜੰਡਪੁਰੀ)-ਸਥਾਨਕ ਵਾ. ਨੰ. 16 ਅਤੇ 19 ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦੀ ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਗੋਲਡੀ ਵਲੋਂ ਸ਼ੁਰੂਆਤ ਕਰਵਾਈ ਗਈ। ਇਨ੍ਹਾਂ ਵਿਕਾਸ ਕਾਰਜਾਂ ਦਾ ਉਦਘਾਟਨ ਇਕ ਨੰਨ੍ਹੀ ਬੱਚੀ ਤੋਂ ਕਰਵਾਇਆ ਗਿਆ। ਇਸ ਮੌਕੇ ਹਲਕਾ ਇੰਚਾਰਜ ਗੋਲਡੀ ਨੇ ਕਿਹਾ ਕਿ ਵਾ. ਨੰ. 16 ‘ਚ ਕਰੀਬ 1 ਕਰੋੜ 18 ਲੱਖ ਰੁ. ਦੀ ਲਾਗਤ ਨਾਲ ਵੱਖ-ਵੱਖ ਸੜਕਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ। ਇਨ੍ਹਾਂ ‘ਚ ਗਿਲਕੋ ਬੰਗਲੋਜ਼ ਤੋਂ ਗਿਲਕੋ ਵਿਲ੍ਹਾ ਗੇਟ ਤੱਕ, ਮੁੱਖ ਸੜਕ ਤੋਂ ਗਿਲਕੋ ਗੇਟ ਨੰ. 1 ਤੱਕ, ਪਾਣੀ ਦੀ ਟੈਂਕੀ ਤੋਂ ਮਾਰਕੀਟ ਖੇਤਰ ਦੇ ਗੇਟ ਨੰ. 1 ਅਤੇ 2 ਤੱਕ ਸੜਕਾਂ ਦੇ ਕੰਮ ਸ਼ਾਮਿਲ ਹਨ। ਇਸ ਦੇ ਨਾਲ ਹੀ ਗਿਲਕੋ ਇੰਟਰਨੈਸ਼ਨਲ ਸਕੂਲ ਵੱਲ ਜਾਣ ਵਾਲੀ ਸੜਕ ਦਾ ਕੰਮ ਵੀ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਵਾ. ਨੰ. 19 ‘ਚ ਕਰੀਬ 97 ਲੱਖ ਰੁ. ਦੀ ਲਾਗਤ ਨਾਲ ਵੱਖ-ਵੱਖ ਗਲੀਆਂ ਅਤੇ ਸੜਕਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ। ਇਨ੍ਹਾਂ ‘ਚ ਵਾਰਡ ਦੀਆਂ ਵੱਖ-ਵੱਖ ਗਲੀਆਂ ਤੋਂ ਇਲਾਵਾ ਮੁੱਖ ਗਿਲਕੋ ਵੈਲੀ ਸੜਕ ਤੋਂ ਗਿਲਕੋ ਇੰਟਰਨੈਸ਼ਨਲ ਸਕੂਲ ਤੱਕ ਦੀ ਸੜਕ ਦਾ ਕੰਮ ਵੀ ਸ਼ਾਮਿਲ ਹੈ। ਗੋਲਡੀ ਨੇ ਕਿਹਾ ਕਿ ਖਰੜ ਦੇ ਵੱਖ-ਵੱਖ ਵਾਰਡਾਂ ‘ਚ ਵਿਕਾਸ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਦਿਆਂ ਸੜਕਾਂ ਸਮੇਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਵਾ. ਨੰ. 16 ਅਤੇ 19 ਦੇ ਵਸਨੀਕਾਂ ਨੂੰ ਰੋਜ਼ਾਨਾ ਆਉਣ-ਜਾਣ ‘ਚ ਸਹੂਲਤ ਮਿਲੇਗੀ। ਇਸ ਮੌਕੇ ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆ ਸਮੇਤ ਨਗਰ ਕੌਂਸਲ ਦਾ ਦਫ਼ਤਰੀ ਸਟਾਫ਼, ਬਲਾਕ ਸੰਮਤੀ ਖਰੜ ਦੇ ਚੇਅਰਮੈਨ ਰਘੁਬੀਰ ਸਿੰਘ ਮੋਦੀ, ਯਸ਼ਪਾਲ ਬਾਂਸਲ, ਅਮਨ ਬਾਠ, ਪਰਮਿੰਦਰ ਭਾਟੀਆ, ਰਾਮ ਸਰੂਪ, ਗੁਰਮੀਤ ਸਿੰਘ, ਪ੍ਰਿੰਸ ਧਾਲੀਵਾਲ ਤੇ ਸੁਖਵਿੰਦਰ ਬਾਠ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਟੈਕ ਇਨੋਵੇਸ਼ਨ ਫੋਰਮ ਨੇ ਚੰਡੀਗੜ੍ਹ ’ ਚ ਇੰਡੋਵੇਸ਼ਨ ਸੈਂਟਰ ਸਥਾਪਿਤ ਕਰਨ ਲਈ ਏ . ਆਈ . ਸੀ . ਟੀ . ਈ... ਅਗਲੀ ਖ਼ਬਰ ਨਾਈਪਰ ਦੇ ਗ਼ੈਰ - ਅਧਿਆਪਨ ਸਟਾਫ਼ ਵਲੋਂ ਭੁੱਖ ਹੜਤਾਲ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।