ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਵਾਹਨਾਂ ਲਈ ਰੂਟ ਮੈਪ ਤਿਆਰ ਕਰਨ ਦੀ ਮੰਗ ਤਿੰਨ ਸਾਲ ਪਹਿਲਾਂ ਐਸ . ਡੀ . ਐਮ . ਨੇ ਦਿੱਤੇ ਸਨ ਹੁਕਮ , ਅੱਜ ਤੱਕ ਨਹੀਂ ਬਣੀ ਕੋਈ ਠੋਸ ਵਿਵਸਥਾ
ਡੇਰਾਬੱਸੀ, 21 ਨਵੰਬਰ (ਗੁਰਮੀਤ ਸਿੰਘ)-ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਸੜਕ ਹਾਦਸਿਆਂ ਨੂੰ ਰੋਕਣ ਲਈ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰਾਂ ਤੇ ਟਰੱਕਾਂ ਦੀ ਆਵਾਜਾਈ ਦਾ ਸਮਾਂ ਤੈਅ ਕਰ ਦਿੱਤਾ ਹੈ। ਦੂਜੇ ਪਾਸੇ ਡੇਰਾਬੱਸੀ ਹਲਕੇ ਵਿਚ ਸੈਂਕੜੇ ਲੋਕਾਂ ਤੇ ਮਾਸੂਮ ਬੱਚਿਆਂ ਦੀਆਂ ਜਾਨਾਂ ਲੈਣ ਵਾਲੇ ਟਿੱਪਰ ਅਤੇ ਟਰੱਕ ਅੱਜ ਵੀ ਬਿਨਾਂ ਕਿਸੇ ਸਮਾਂ ਸੀਮਾ ਦੇ ਸੜਕਾਂ ’ਤੇ ਦੌੜ ਰਹੇ ਹਨ।
ਚਿੱਟੇ ਦਿਨੀ ਸੜਕ ’ਤੇ ਦੌੜਦੇ ਟਿੱਪਰ ਦੀ ਤਸਵੀਰ। ਤਸਵੀਰ : ਗੁਰਮੀਤ ਸਿੰਘ
22-11-2026