04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਖੁਸ਼ੀ ’ ਚ ਵੰਡੇ ਲੱਡੂ

ਮਾਜਰੀ, 3 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਕਸਬਾ ਬਲਾਕ ਮਾਜਰੀ ਵਿਖੇ ਗੁਰਮੀਤ ਸਿੰਘ ਢਕੌਰਾਂ ਵਾਈਸ ਪ੍ਰਧਾਨ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹੇਠ ਬਲਾਕ ਮਾਜਰੀ ਖੇਤਰ ਦੇ ਕਾਂਗਰਸ ਕਿਸਾਨ ਸੈੱਲ ਅਤੇ ਐੱਸ. ਸੀ.

ਅਜੀਤ ਡੈਸਕ 04-10-2026
ਮਾਜਰੀ, 3 ਅਕਤੂਬਰ (ਕੁਲਵੰਤ ਸਿੰਘ ਧੀਮਾਨ)-ਕਸਬਾ ਬਲਾਕ ਮਾਜਰੀ ਵਿਖੇ ਗੁਰਮੀਤ ਸਿੰਘ ਢਕੌਰਾਂ ਵਾਈਸ ਪ੍ਰਧਾਨ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਹੇਠ ਬਲਾਕ ਮਾਜਰੀ ਖੇਤਰ ਦੇ ਕਾਂਗਰਸ ਕਿਸਾਨ ਸੈੱਲ ਅਤੇ ਐੱਸ. ਸੀ./ਬੀ. ਸੀ. ਸੈੱਲ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ, ਜਿਸ ਦੌਰਾਨ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਚੁਣੇ ਜਾਣ ਦੀ ਖੁਸ਼ੀ ‘ਚ ਲੱਡੂ ਵੰਡੇ ਗਏ। ਇਸ ਮੌਕੇ ਗੁਰਮੀਤ ਸਿੰਘ ਢਕੌਰਾਂ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਵਲੋਂ ਪ ਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਮੇਟੀ ਦਾ ਪ੍ਰਧਾਨ ਥਾਪ ਕੇ ਸ਼ਲਾਘਾਯੋਗ ਕਾਰਜ ਕੀਤਾ ਗਿਆ ਹੈ, ਜਿਸ ਨਾਲ ਪਾਰਟੀ ਆਗੂਆਂ ਦੀ ਆਪਸੀ ਖਿੱਚੋਤਾਣ ਖ਼ਤਮ ਹੋਵੇਗੀ ਅਤੇ ਪਾਰਟੀ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਹੋ ਕੇ ਆਗਾਮੀ ਵਿਧਾਨ ਸਭਾ ਚੋਣਾਂ ਲੜੇਗੀ। ਇਸ ਮੌਕੇ ਸੁਰਿੰਦਰ ਸਿੰਘ ਚੰਡੀਗੜ੍ਹ, ਹਰਚੰਦ ਸਿੰਘ ਤੱਕੀਪੁਰ, ਸੁਰਿੰਦਰ ਸਿੰਘ ਢਕੌਰਾਂ, ਸੁਖਦੇਵ ਸਿੰਘ ਸੁੱਖਾ, ਰਜਿੰਦਰ ਸਿੰਘ ਬੱਗਾ, ਹਰਨੇਕ ਸਿੰਘ ਤੱਕੀਪੁਰ, ਮਦਨ ਸਿੰਘ ਮਾਣਕਪੁਰ ਸ਼ਰੀਫ, ਗੁਰਦੇਵ ਸਿੰਘ ਪੱਲਣਪੁਰ, ਸੁਖਦੇਵ ਕੁਮਾਰ ਨੰਬਰਦਾਰ, ਦਰਸ਼ਨ ਸਿੰਘ ਖੇੜਾ, ਰਵਿੰਦਰ ਸਿੰਘ ਰਾਠੌਰ, ਸੁਪਿੰਦਰ ਸਿੰਘ ਬੜੌਦੀ ਤੇ ਕੁਲਦੀਪ ਸਿੰਘ ਕਰਤਾਰਪੁਰ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਭਗਵਾਸੀ ’ ਚ ਘਰ - ਘਰ ਪਹੁੰਚੇ ਵਿਧਾਇਕ ਰੰਧਾਵਾ ਅਗਲੀ ਖ਼ਬਰ ਨਾਬਾਲਗ ਲੜਕੀ ਨਾਲ ਕਥਿਤ ਜ਼ਬਰ - ਜਨਾਹ ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ ਚ 5 ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।