29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਵਿੱਤੀ ਯੋਜਨਾਬੰਦੀ, ਨਿਵੇਸ਼ ਦੇ ਜ਼ੋਖ਼ਮਾਂ ਅਤੇ ਸਾਈਬਰ ਸੁਰੱਖਿਆ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਐੱਸ. ਏ.

ਅਜੀਤ ਡੈਸਕ 29-10-2026
ਐੱਸ. ਏ. ਐੱਸ. ਨਗਰ, 28 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਰਿਆਤ-ਬਾਹਰਾ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ (ਯੂ. ਐੱਸ. ਐੱਮ. ਐੱਸ.) ਵਲੋਂ ਵਿਦਿਆਰਥੀਆਂ ‘ਚ ਵਿੱਤੀ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਸੋਚ-ਸਮਝ ਕੇ ਵਿੱਤੀ ਫ਼ੈਸਲੇ ਲੈਣ ਦੇ ਯੋਗ ਬਣਾਉਣ ਦੇ ਉਦੇਸ਼ ਤਹਿਤ ‘ਵਿੱਤੀ ਗਿਆਨ ਨਾਲ ਨੌਜਵਾਨ ਦਿਮਾਗਾਂ ਨੂੰ ਸਸ਼ਕਤ ਬਣਾਉਣਾ’ ਵਿਸ਼ੇ ‘ਤੇ ਗੈਸਟ ਲੈਕਚਰ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਦੋ ਵਿਸ਼ੇਸ਼ ਸੈਸ਼ਨ ਕਰਵਾਏ ਗਏ। ਪਹਿਲੇ ਸੈਸ਼ਨ ‘ਚ ਸੇਬੀ ਦੇ ਡਿਪਟੀ ਜਨਰਲ ਮੈਨੇਜਰ ਨਵਪ੍ਰੀਤ ਸਿੰਘ ਨੇ ਨਿਵੇਸ਼ਕਾਂ ਦੀ ਸਿੱਖਿਆ, ਵਿੱਤੀ ਸੁਰੱਖਿਆ ਅਤੇ ਸੋਚ-ਸਮਝ ਕੇ ਨਿਵੇਸ਼ ਕਰਨ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਨਿਵੇਸ਼ ਸੰਬੰਧੀ ਫ਼ੈਸਲੇ ਲੈਣ ਤੋਂ ਪਹਿਲਾਂ ਭਰੋਸੇਯੋਗ ਸ੍ਰੋਤਾਂ ਤੋਂ ਜਾਣਕਾਰੀ ਹਾਸਿਲ ਕਰਨ ਅਤੇ ਵਿੱਤੀ ਜ਼ੋਖ਼ਮਾਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਦੂਜੇ ਸੈਸ਼ਨ ‘ਚ ਡੀਨ ਕ੍ਰਿਸ਼ਨਾ ਬਾਂਸਲ ਨੇ ਨਿੱਜੀ ਅਤੇ ਪੇਸ਼ੇਵਰ ਜੀਵਨ ‘ਚ ਜ਼ਿੰਮੇਵਾਰ ਵਿੱਤੀ ਯੋਜਨਾਬੰਦੀ, ਬੱਚਤ ਅਤੇ ਪੈਸੇ ਦੇ ਸੁਚੱਜੇ ਪ੍ਰਬੰਧਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਮੌਕੇ ਰਿਆਤ-ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਅਤੇ ਪ੍ਰੋ-ਵਾਈਸ ਚਾਂਸਲਰ ਪ੍ਰੋ. ਸਤੀਸ਼ ਕੁਮਾਰ ਬਾਂਸਲ ਸਮੇਤ ਸਿਟੀਜਨਜ਼ ਅਵੇਅਰਨੈੱਸ ਗਰੁੱਪ ਦੇ ਚੇਅਰਮੈਨ ਸੁਰਿੰਦਰ ਵਰਮਾ, ਯੂ. ਐੱਸ. ਐੱਮ. ਐੱਸ. ਦੀ ਡੀਨ ਡਾ. ਸੁਨੈਨਾ ਖੁਰਾਨਾ ਅਤੇ ਡਾ. ਅੰਸ਼ੂ ਗੌਬਾ ਵੀ ਉਚੇਚੇ ਤੌਰ ‘ਤੇ ਹਾਜ਼ਰ ਰਹੇ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਬਜਟ ਬਣਾਉਣ, ਬੱਚਤ ਕਰਨ, ਨਿਵੇਸ਼ ਦੇ ਮੌਕਿਆਂ ਦਾ ਮੁਲਾਂਕਣ ਕਰਨ, ਡਿਜ਼ੀਟਲ ਵਿੱਤੀ ਸੁਰੱਖਿਆ ਯਕੀਨੀ ਬਣਾਉਣ ਅਤੇ ਧੋਖਾਧੜੀ ਵਾਲੀਆਂ ਵਿੱਤੀ ਯੋਜਨਾਵਾਂ ਤੋਂ ਬਚਣ ਬਾਰੇ ਜਾਗਰੂਕ ਕੀਤਾ। ਮਾਹਿਰਾਂ ਨੇ ਵਿੱਤੀ ਅਨੁਸ਼ਾਸਨ ਅਪਣਾਉਣ ਅਤੇ ਕਿਸੇ ਵੀ ਨਿਵੇਸ਼ ਸੰਬੰਧੀ ਜਾਣਕਾਰੀ ਦੀ ਭਰੋਸੇਯੋਗ ਸ੍ਰੋਤਾਂ ਰਾਹੀਂ ਪੁਸ਼ਟੀ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਪਿਛਲੀ ਖ਼ਬਰ ਰਣਜੀਤ ਸਿੰਘ ਗਿੱਲ ਟੈਗੋਰ ਨਿਕੇਤਨ ਮਾਡਲ .ਹਾਈ.ਸਕੂਲ ਖਰੜ ਵਲੋਂ ਕਰਵਾਇਆ ਸਾਲਾਨਾ ਸਮਾਗਮ ਅਗਲੀ ਖ਼ਬਰ ਰਾਮਗੜ੍ਹੀਆ ਭਵਨ ਮੁਹਾਲੀ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।