04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਥਾਣਾ ਸਿਟੀ ਅੱਗੇ ਰਸਤੇ ’ ਚ ਖੜ੍ਹੀਆਂ ਐਕਸੀਡੈਂਟਲ ਗੱਡੀਆਂ ਨੂੰ ਤੁਰੰਤ ਚੁਕਵਾਇਆ ਜਾਵੇ - ਕੰਗ

ਖਰੜ, 3 ਅਕਤੂਬਰ (ਜੰਡਪੁਰੀ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਐਡਵੋਕੇਟ ਕੁਲਵੰਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਹੋਈ ਮੀਟਿੰਗ ‘ਚ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਗਈ। ਮੀਟਿੰਗ ‘ਚ ਹਾਜ਼ਰ ਵੱਖ-ਵੱਖ ਦੁਕਾਨਦਾਰਾਂ ਅਤੇ ਹੋਰਨਾਂ ਪਤਵੰਤਿਆਂ ਨੇ ਸਾਬਕਾ ਮੰਤਰੀ ਕੰਗ ਨੂੰ ਦੱਸਿਆ ਕਿ ਖਰੜ ਸ਼ਹਿਰ ਦੇ ਬਿਲਕੁੱਲ ਨਾਲ ਲੱਗਦੇ ਥਾਣਾ ਸਿਟੀ ਦੇ ਸਾਹਮਣੇ ਰਸਮੇ ‘ਚ ਬਹੁਤ ਸਾਰੀਆਂ ਐਕਸੀਡੈਂਟਲ ਗੱਡੀਆਂ ਖੜ੍ਹੀਆਂ ਹਨ।

ਅਜੀਤ ਡੈਸਕ 04-10-2026
ਖਰੜ, 3 ਅਕਤੂਬਰ (ਜੰਡਪੁਰੀ)-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਐਡਵੋਕੇਟ ਕੁਲਵੰਤ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਹੋਈ ਮੀਟਿੰਗ ‘ਚ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਗਈ। ਮੀਟਿੰਗ ‘ਚ ਹਾਜ਼ਰ ਵੱਖ-ਵੱਖ ਦੁਕਾਨਦਾਰਾਂ ਅਤੇ ਹੋਰਨਾਂ ਪਤਵੰਤਿਆਂ ਨੇ ਸਾਬਕਾ ਮੰਤਰੀ ਕੰਗ ਨੂੰ ਦੱਸਿਆ ਕਿ ਖਰੜ ਸ਼ਹਿਰ ਦੇ ਬਿਲਕੁੱਲ ਨਾਲ ਲੱਗਦੇ ਥਾਣਾ ਸਿਟੀ ਦੇ ਸਾਹਮਣੇ ਰਸਮੇ ‘ਚ ਬਹੁਤ ਸਾਰੀਆਂ ਐਕਸੀਡੈਂਟਲ ਗੱਡੀਆਂ ਖੜ੍ਹੀਆਂ ਹਨ। ਇਨ੍ਹਾਂ ਨੂੰ ਇਥੋਂ ਹਟਾਉਣ ਲਈ ਉਹ ਕਈ ਵਾਰ ਪੁਲਿਸ/ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਖ ਚੁੱਕੇ ਹਨ ਕਿਉਂਕਿ ਇਸ ਥਾਣੇ ਵਲੋਂ ਹੀ ਸ਼ਹਿਰ ਨੂੰ ਆਉਣ-ਜਾਣ ਦਾ ਮੁੱਖ ਲਾਂਘਾ ਹੈ ਅਤੇ ਬਾਜ਼ਾਰ ‘ਚ ਆਉਣ-ਜਾਣ ਵਾਲੀ ਟ੍ਰੈਫ਼ਿਕ ਲਈ ਪਾਰਕਿੰਗ ਵੀ ਇਥੇ ਹੀ ਮੌਜੂਦ ਹੈ, ਪ੍ਰੰਤੂ ਇਨ੍ਹਾਂ ਐਕਸੀਡੈਂਟਲ ਗੱਡੀਆਂ ਦੇ ਖੜ੍ਹੀਆਂ ਹੋਣ ਕਰਕੇ ਬਾਜ਼ਾਰ ‘ਚ ਰਾਹਗੀਰਾਂ/ਵਾਹਨ ਚਾਲਕਾਂ ਨੂੰ ਆਵਾਜਾਈ ਦੌਰਾਨ ਕੇਵਲ ਪ੍ਰੇਸ਼ਾਨੀਆਂ ਦਾ ਸਾਹਮਣਾ ਹੀ ਨਹੀਂ ਕਰਨ ਪੈਂਦਾ, ਸਗੋਂ ਉਨ੍ਹਾਂ ਖ਼ਰੀਦਦਾਰੀ ਕਰਨ ਢੁਕਵੀਂ ਪਾਰਕਿੰਗ ਵੀ ਨਹੀਂ ਮਿਲਦੀ। ਇਸ ਤੋਂ ਇਲਾਵਾ ਨਗਰ ਕੌਂਸਲ ਖਰੜ ਵਲੋਂ ਮੇਨ ਬਾਜ਼ਾਰ ‘ਚ ਢੁਕਵੀਂ ਸਾਫ਼-ਸਫ਼ਾਈ ਵੀ ਨਹੀਂ ਕਰਵਾਈ ਜਾ ਰਹੀ ਹੈ, ਜਿਸ ਕਾਰਨ ਥਾਂ-ਥਾਂ ‘ਤੇ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਇਸ ਤੋਂ ਇਲਾਵਾ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਵੀ ਟੁੱਟੀਆਂ ਹੋਈਆਂ ਹਨ ਅਤੇ ਗਲੀਆਂ ਤੇ ਸੜਕਾਂ ਕਿਨਾਰੇ ਲੱਗੀਆਂ ਸਟਰੀਟ ਲਾਈਟਾਂ ਵੀ ਨਹੀਂ ਜਗਦੀਆਂ। ਇਸ ਮੌਕੇ ਪਤਵੰਤਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਰ ‘ਚ ਚੋਰੀ ਆਦਿ ਦੀਆਂ ਵਾਰਦਾਤਾਂ ਵੀ ਸ਼ਰ੍ਹੇਆਮ ਹੋ ਰਹੀਆਂ ਹਨ, ਇਸ ਲਈ ਰਾਤ ਨੂੰ ਇਥੇ ਪੁਲਿਸ ਵਲੋਂ ਢੁਕਵੀਂ ਗਸ਼ਤ ਕੀਤੀ ਜਾਣੀ ਚਾਹੀਦੀ ਹੈ। ਇਸੇ ਦੌਰਾਨ ਸਾਬਕਾ ਮੰਤਰੀ ਕੰਗ ਨੇ ਹਾਜ਼ਰੀਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਕਤ ਮਸਲਿਆਂ ਸੰਬੰਧੀ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਇਨ੍ਹਾਂ ਨੂੰ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਨਾਲ ਹੀ ਐਸ. ਐਸ. ਪੀ. ਮੁਹਾਲੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਥਾਣੇ ਨੇੜੇ ਖੜ੍ਹੀਆਂ ਐਕਸੀਡੈਂਟਲ ਗੱਡੀਆਂ ਨੂੰ ਤੁਰੰਤ ਪਾਸੇ ਕਰਵਾਉਣ ਦੀ ਅਪੀਲ ਕਰਨਗੇ ਤਾਂ ਜੋ ਕਿ ਤਿਉਹਾਰਾਂ ਦੇ ਸੀਜ਼ਨ ‘ਚ ਲੋਕਾਂ ਨੂੰ ਬਾਜ਼ਾਰ ਆਉਣ-ਜਾਣ ‘ਚ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਿੰਦਰ ਸਿੰਘ ਰੋਮੀ ਕੰਗ, ਗੌਤਮ ਸਿੰਗਲਾ, ਰਾਜਨ ਗੁਪਤਾ, ਪਵਨ ਗੋਇਲ, ਦਵਿੰਦਰ ਸਿੰਘ, ਰਾਕੇਸ਼ ਗੁਪਤਾ, ਸੰਜੀਵ ਗੋਇਲ, ਲਲਿਤ ਕੁਮਾਰ, ਹਰਬੰਸ ਸਿੰਘ, ਜਗਰੂਪ ਸਿੰਘ ਗਿੱਲ, ਰਮਨ ਦੱਤਾ ਤੇ ਮਾਸਟਰ ਸ਼ਿੰਗਾਰਾ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਨਾਬਾਲਗ ਲੜਕੀ ਨਾਲ ਕਥਿਤ ਜ਼ਬਰ - ਜਨਾਹ ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ ਚ 5 ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਗੁਰਦੁਆਰਾ ਈਸ਼ਰ ਦਰਬਾਰ ਸਾਹਿਬ ਸੈਕਟਰ -104 ਮੁਹਾਲੀ ਵਿਖੇ ਮਹਾਨ ਗੁਰਮਤਿ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।