29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪਰਿਵਾਰਾਂ ਦੇ ਦੁੱਖਾਂ 'ਤੇ ਕਿਸੇ ਨੂੰ ਵੀ ਆਪਣੀ ਜ਼ਿੰਦਗੀ ਉਸਾਰਨ ਨਹੀਂ ਦਿੱਤੀ ਜਾਵੇਗੀ - ਐੱਸ.ਐੱਸ.ਪੀ. ਖੱਖ

ਮਾਲੇਰਕੋਟਲਾ, 29 ਅਕਤੂਬਰ (ਮੁਹੰਮਦ ਹਨੀਫ ਥਿੰਦ) - "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਆਪਣਾ ਸਖ਼ਤ ਰੁਖ਼ ਜਾਰੀ....

ਅਜੀਤ ਡੈਸਕ 29-10-2026

ਮਾਲੇਰਕੋਟਲਾ, 29 ਅਕਤੂਬਰ (ਮੁਹੰਮਦ ਹਨੀਫ ਥਿੰਦ) - "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਆਪਣਾ ਸਖ਼ਤ ਰੁਖ਼ ਜਾਰੀ ਰੱਖਦਿਆਂ ਮਾਲੇਰਕੋਟਲਾ ਪੁਲਿਸ ਨੇ ਅੱਜ ਵਾਰਡ ਨੰਬਰ 4, ਅਹਿਮਦਗੜ੍ਹ ਵਿਖੇ ਨਸ਼ਾ ਤਸਕਰੀ ਦੇ ਇਕ ਮੁਲਜ਼ਮ ਦਾ ਘਰ ਢਾਹ ਦਿੱਤਾ। ਇਹ ਕਾਰਵਾਈ ਲਾਗੂ ਕਾਨੂੰਨ ਅਨੁਸਾਰ ਕੀਤੀ ਗਈ। ਕਾਰਵਾਈ ਤੋਂ ਪਹਿਲਾਂ ਜਾਇਦਾਦ ਦੀ ਮਾਲਕੀ ਅਤੇ ਸਬੰਧਤ ਰਿਕਾਰਡ ਦੀ ਪੜਤਾਲ ਕੀਤੀ ਗਈ ਅਤੇ ਸਮਰੱਥ ਅਧਿਕਾਰੀ ਤੋਂ ਪ੍ਰਵਾਨਗੀ ਲਈ ਗਈ।

ਮੁਲਜ਼ਮ ਦੀ ਪਛਾਣ ਸਲੀਮ ਪੁੱਤਰ ਗਾਮਾ ਰਾਮ ਵਾਸੀ ਵਾਰਡ ਨੰਬਰ 4, ਅਹਿਮਦਗੜ੍ਹ, ਜ਼ਿਲ੍ਹਾ ਮਾਲੇਰਕੋਟਲਾ ਵਜੋਂ ਹੋਈ ਹੈ। ਇਹ ਕਾਰਵਾਈ ਸੀਨੀਅਰ ਕਪਤਾਨ ਪੁਲਿਸ (ਐੱਸ.ਐੱਸ.ਪੀ.) ਹਰਕਮਲ ਪ੍ਰੀਤ ਸਿੰਘ ਖੱਖ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਕਾਰਵਾਈ ਦੀ ਅਗਵਾਈ ਐੱਸ.ਪੀ. (ਡੀ) ਰਮਨਦੀਪ ਸਿੰਘ ਭੁੱਲਰ, ਡੀ.ਐੱਸ.ਪੀ. ਅਹਿਮਦਗੜ੍ਹ  ਇੰਦਰਪਾਲ ਸਿੰਘ ਚੌਹਾਨ ਅਤੇ ਐੱਸ.ਐੱਚ.ਓ. ਥਾਣਾ ਸਿਟੀ ਅਹਿਮਦਗੜ੍ਹ ਐੱਸ.ਆਈ. ਬਲੌਰ ਸਿੰਘ ਨੇ ਕੀਤੀ।

ਪਿਛਲੀ ਖ਼ਬਰ ਪਿੰਡ ਚੂਚਕਵਾਲ ਦੇ 30 ਪਰਿਵਾਰ ਮਾਹਲ ਦੀ ਅਗਵਾਈ ਹੇਠ ਭਾਜਪਾ 'ਚ ਸ਼ਾਮਿਲ ਅਗਲੀ ਖ਼ਬਰ ਚੰਡੀਗੜ੍ਹ ਤੋਂ ਆਈ ਪਨਸਪ ਦੀ ਟੀਮ ਨੇ ਅਨਾਜ ਮੰਡੀ ਸੰਗਰੂਰ ਦੇ ਦੌਰੇ ਦੌਰਾਨ ਕਈ ਆੜਤੀਆਂ ਦਾ ਰਿਕਾਰਡ ਕੀਤਾ ਚੈੱਕ