02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਇੰਦਰਾ ਗਲੋਬਲ ਸਕੂਲ ਆਫ਼ ਬਿਜ਼ਨੈੱਸ ਦੀ ਵਿਦਿਆਰਥੀ ਟੀਮ ਨੇ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਭਾਰਤ ਦੀ ਪਹਿਲੀ ਕਾਰਪੋਰੇਟ ਸੰਕਟ ਚੈਂਪੀਅਨਸ਼ਿਪ ‘ ਸੀ . ਈ . ਓ . ਅੰਡਰ ਫਾਇਰ ਐਕਸ ’ ਜਿੱਤੀ

ਐੱਸ. ਏ.

ਅਜੀਤ ਡੈਸਕ 02-10-2026

ਐੱਸ. ਏ. ਐੱਸ. ਨਗਰ, 1 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਵਿਦਿਆਰਥੀਆਂ ਨੂੰ ਸੰਕਟ ਪ੍ਰਬੰਧਨ ਲਈ ਲਾਗੂ ਸੂਝ ਅਤੇ ਵਿਵਹਾਰਕ ਹੁਨਰਾਂ ਨਾਲ ਲੈਸ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਨੇ ‘ਸੀ. ਈ. ਓ. ਅੰਡਰ ਫਾਇਰ ਐਕਸ’ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕੀਤੀ। ਭਾਰਤ ਦੀ ਇਸ ਪਹਿਲੀ ਅਲਟੀਮੇਟ ਕਾਰਪੋਰੇਟ ਸੰਕਟ ਚੈਂਪੀਅਨਸ਼ਿਪ ਨੇ ਦੇਸ਼ ਭਰ ਦੇ ਕਰੀਬ 150 ਅਦਾਰਿਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਚੰਡੀਗੜ੍ਹ ਯੂਨੀਵਰਸਿਟੀ ਦੇ ‘ਯੂਨੀਵਰਸਿਟੀ ਸਕੂਲ ਆਫ ਬਿਜ਼ਨੈੱਸ’ ਵਲੋਂ ਕਰਵਾਈ ਗਈ ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ‘ਚ ਸ਼ਾਮ ਕੁਮਾਰ (ਸਹਿ-ਸੰਸਥਾਪਕ ਅਤੇ ਸੀ. ਓ. ਓ. ਏਰੀਅਲ ਟੈਲੀਕਾਮ ਸਲਿਊਸ਼ਨਜ਼), ਗੌਰਵ ਮਲਿਕ (ਪ੍ਰਧਾਨ ਹੋਮਲੈਂਡ ਗਰੁੱਪ), ਅਸਿਤ ਪ੍ਰਕਾਸ਼ ਸ਼ਰਮਾ (ਵਾਈਸ ਪ੍ਰੈਜ਼ੀਡੈਂਟ ਸੀ ਐਕਸ ਸਮਰੱਥਾ ਅਤੇ ਪ੍ਰੀ-ਸੇਲਜ਼ ਲੀਡਰ ਟੈੱਕ ਮਹਿੰਦਰਾ), ਜ਼ੁਬੈਰ ਚੌਧਰੀ (ਸੰਸਥਾਪਕ ਤੇ ਸੀ. ਈ. ਓ. ਆਈਨਸਟੈਲਨ. ਏ. ਆਈ.), ਵਾਤਸਲਿਆ ਚਤੁਰਵੇਦੀ (ਡਾਇਰੈਕਟਰ ਅਤੇ ਸੀ. ਈ. ਓ. ਮਿੰਟਸਟੀਅਰ), ਰੋਹਿਤ ਗੁਪਤਾ (ਡਾਇਰੈਕਟਰ ਗ੍ਰਾਂਟ ਥੋਰਨਟਨ), ਪ੍ਰੋ. (ਡਾ.) ਸਤਬੀਰ ਸਿੰਘ ਸਹਿਗਲ (ਵਾਈਸ-ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ) ਅਤੇ ਪ੍ਰੋ. (ਡਾ.) ਨਿਲੇਸ਼ ਅਰੋੜਾ (ਕਾਰਜਕਾਰੀ ਡਾਇਰੈਕਟਰ ਮੈਨੇਜਮੈਂਟ ਚੰਡੀਗੜ੍ਹ ਯੂਨੀਵਰਸਿਟੀ) ਸ਼ਾਮਿਲ ਸਨ। ‘ਸੀ. ਈ. ਓ. ਅੰਡਰ ਫਾਇਰ ਐਕਸ’ ਦੇ ਹਿੱਸੇ ਵਜੋਂ ਚੰਡੀਗੜ੍ਹ ਯੂਨੀਵਰਸਿਟੀ ਦੇ ‘ਯੂਨੀਵਰਸਿਟੀ ਸਕੂਲ ਆਫ਼ ਬਿਜ਼ਨੈੱਸ’ ਵਲੋਂ ‘ਸੀ. ਐਕਸ. ਓ. ਸਮਿਟ’ ਕਰਵਾਈ ਗਈ, ਜਿਸ ‘ਚ ਵਿੱਤ, ਦੂਰਸੰਚਾਰ, ਰੀਅਲ-ਅਸਟੇਟ ਅਤੇ ਮਨੁੱਖੀ ਸ੍ਰੋਤ ਵਰਗੇ ਵੱਖ-ਵੱਖ ਕਾਰੋਬਾਰੀ ਖੇਤਰਾਂ ਦੇ ਸਟਾਰਟਅੱਪ ਸੰਸਥਾਪਕ, ਸੀ. ਈ. ਓ., ਸਹਿ-ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਸ਼ਾਮਿਲ ਹੋਏ, ਜਿਨ੍ਹਾਂ ਨੇ ਲੀਡਰਸ਼ਿਪ, ਰਣਨੀਤਿਕ ਉੱਤਮਤਾ, ਡਿਜ਼ੀਟਲ ਨਵੀਨਤਾ ਅਤੇ ਮਾਪਯੋਗ ਕਾਰੋਬਾਰੀ ਨਤੀਜਿਆਂ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ‘ਲੀਡਿੰਗ ਥਰੂ ਏ. ਆਈ., ਮਾਰਕੀਟ ਡਿਸਪਰਸ਼ਨ ਐਂਡ ਦਾ ਫਿਊਚਰ ਆਫ ਬਿਜ਼ਨੈੱਸ’ ਵਿਸ਼ੇ ‘ਤੇ ਇਕ ਪੈਨਲ ਚਰਚਾ ਵੀ ਕਰਵਾਈ ਗਈ, ਜਿਸ ‘ਚ ਏਰੀਅਲ ਟੈਲੀਕਾਮ ਸਲਿਊਸ਼ਨਜ਼ ਦੇ ਸਹਿ-ਸੰਸਥਾਪਕ ਤੇ ਸੀ. ਓ. ਓ. ਸ਼ਾਮ ਕੁਮਾਰ, ਟੈਕ ਮਹਿੰਦਰਾ ਦੇ ਵਾਈਸ ਪ੍ਰੈਜ਼ੀਡੈਂਟ (ਸੀ. ਐਕਸ ਸਮਰੱਥਾ ਅਤੇ ਪ੍ਰੀ-ਸੇਲਜ਼ ਲੀਡਰ) ਅਸਿਤ ਪ੍ਰਕਾਸ਼ ਸ਼ਰਮਾ, ਹੋਮਲੈਂਡ ਗਰੁੱਪ ਦੇ ਪ੍ਰਧਾਨ ਗੌਰਵ ਮਲਿਕ, ਆਈਨਸਟੈਲਨ. ਏ. ਆਈ. ਦੇ ਸੰਸਥਾਪਕ ਤੇ ਸੀ. ਈ. ਓ. ਜ਼ੁਬੈਰ ਚੌਧਰੀ ਅਤੇ ਮਿੰਟਸਟੀਅਰ ਦੇ ਡਾਇਰੈਕਟਰ ਤੇ ਸੀ. ਈ. ਓ. ਵਾਤਸਲਿਆ ਚਤੁਰਵੇਦੀ ਨੇ ਆਪੋ ਆਪਣੇ ਕੀਮਤੀ ਵਿਚਾਰ ਰੱਖੇ। ਇਸ ਤੋਂ ਪਹਿਲਾਂ ਸਵਾਗਤੀ ਭਾਸ਼ਣ ‘ਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਸਤਬੀਰ ਸਿੰਘ ਸਹਿਗਲ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਹੱਥੀਂ ਵਰਕਸ਼ਾਪਾਂ, ਉਦਯੋਗ ਸਹਿਯੋਗ ਅਤੇ ਅਸਲ-ਸੰਸਾਰ ਪ੍ਰਾਜੈਕਟਾਂ ਰਾਹੀਂ ਅਨੁਭਵੀ ਸਿੱਖਿਆ ਨੂੰ ਏਕੀਕ੍ਰਿਤ ਕਰਦੀ ਹੈ, ਜੋ ਕਿ ਸਿਧਾਂਤ ਅਤੇ ਅਭਿਆਸ ਵਿਚਕਾਰ ਪਾੜੇ ਨੂੰ ਪੂਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਇਸ ਚੈਂਪੀਅਨਸ਼ਿਪ ਦੌਰਾਨ ਪ੍ਰਾਪਤ ਕੀਤਾ ਗਿਆ ਹੱਥੀਂ ਸਿਖਲਾਈ ਦਾ ਤਜ਼ਰਬਾ ਵਿਦਿਆਰਥੀਆਂ ਨੂੰ ਅਸਲ-ਸੰਸਾਰ ਕਾਰਪੋਰੇਟ ਸੰਕਟ ਦੌਰਾਨ ਨਾਜ਼ੁਕ ਪਲਾਂ ਨੂੰ ਨੇਵੀਗੇਟ ਕਰਨ ਲਈ ਲਾਗੂ ਸੂਝ ਅਤੇ ਵਿਵਹਾਰਕ ਹੁਨਰਾਂ ਨਾਲ ਲੈਸ ਕਰੇਗਾ।

ਪਿਛਲੀ ਖ਼ਬਰ ਮੁਥੂਟ ਫਿਨਕੌਰਪ ਬਣਿਆ ਭਾਰਤ ਦੇ ਬੀਸੀਸੀਆਈ ਘਰੇਲੂ ਕ੍ਰਿਕਟ ਦਾ ਟਾਈਟਲ ਸਪਾਂਸਰ ਅਗਲੀ ਖ਼ਬਰ ਯੂ.ਟੀ. ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੁਲਿਸ ਹੈੱਡਕੁਆਰਟਰ ਵਿਖੇ ਨਸ਼ਾ ਵਿਰੋਧੀ ਮੁਹਿੰਮ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।