30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਚੰਡੀਗੜ੍ਹ ਦੇ ਧਨਾਸ ਇਲਾਕੇ ’ਚ ਲਾਲ ਥਾਰ ਦਾ ਕਹਿਰ

ਚੰਡੀਗੜ੍ਹ, 29 ਸਤੰਬਰ (ਕਪਿਲ ਵਧਵਾ)- ਧਨਾਸ ਇਲਾਕੇ ’ਚ ਸੋਮਵਾਰ ਰਾਤ ਤੇਜ਼ ਰਫ਼ਤਾਰ ਲਾਲ ਥਾਰ ਨੇ ਬਾਈਕ ਸਵਾਰ ਦੋ ਨੌਜਵਾਨਾਂ ਅੰਸ਼ ਅਤੇ ਸ਼ਾਮ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਏ। ਟੱਕਰ ਤੋਂ ਬਾਅਦ ਥਾਰ ਚਲਾ ਰਹੀ ਲੜਕੀ ਰੁਕਣ ਦੀ ਬਜਾਏ ਕੁੱਝ ਦੂਰ ਤੱਕ ਗੱਡੀ ਲੈ ਗਈ, ਜਿੱਥੇ ਥਾਰ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਟਕਰਾ ਗਈ।

ਚੰਡੀਗੜ੍ਹ ਦੇ ਥਾਣਾ ਸਾਰੰਗਪੁਰ ਦੀ ਪੁਲਿਸ ਵਲੋਂ ਜ਼ਬਤ ਹਾਦਸੇ ਨੂੰ ਅੰਜਾਮ ਦੇਣ ਵਾਲੀ ਥਾਰ ਗੱਡੀ। ਤਸਵੀਰ ਰਾਕੇਸ਼ ਸ਼ਾਹ 30-09-2026
ਚੰਡੀਗੜ੍ਹ, 29 ਸਤੰਬਰ (ਕਪਿਲ ਵਧਵਾ)- ਧਨਾਸ ਇਲਾਕੇ ’ਚ ਸੋਮਵਾਰ ਰਾਤ ਤੇਜ਼ ਰਫ਼ਤਾਰ ਲਾਲ ਥਾਰ ਨੇ ਬਾਈਕ ਸਵਾਰ ਦੋ ਨੌਜਵਾਨਾਂ ਅੰਸ਼ ਅਤੇ ਸ਼ਾਮ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਏ। ਟੱਕਰ ਤੋਂ ਬਾਅਦ ਥਾਰ ਚਲਾ ਰਹੀ ਲੜਕੀ ਰੁਕਣ ਦੀ ਬਜਾਏ ਕੁੱਝ ਦੂਰ ਤੱਕ ਗੱਡੀ ਲੈ ਗਈ, ਜਿੱਥੇ ਥਾਰ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਲੋਕਾਂ ਨੇ ਥਾਰ ਨੂੰ ਘੇਰ ਕੇ ਲੜਕੀ ਨੂੰ ਗੱਡੀ ’ਚੋਂ ਬਾਹਰ ਕੱਢਿਆ। ਦੱਸਿਆ ਜਾ ਰਿਹਾ ਹੈ ਕਿ ਲੜਕੀ ਚੰਡੀਗੜ੍ਹ ਦੇ ਡੈਂਟਲ ਕਾਲਜ ਦੀ ਵਿਦਿਆਰਥਣ ਹੈ ਅਤੇ ਸੈਕਟਰ-38 ਦੀ ਰਹਿਣ ਵਾਲੀ ਹੈ। ਮੌਕੇ ’ਤੇ ਲੜਕੀ ਦੇ ਰੋਣ ਦੀ ਗੱਲ ਵੀ ਸਾਹਮਣੇ ਆਈ ਹੈ। ਕੱੁਝ ਲੋਕਾਂ ਵਲੋਂ ਉਸ ਦੇ ਨਸ਼ੇ ’ਚ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਗਿਆ, ਪਰ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਪੁਲਿਸ ਨੇ ਲੜਕੀ ਦਾ ਮੈਡੀਕਲ ਕਰਵਾਉਣ ਦੇ ਨਾਲ-ਨਾਲ ਖ਼ੂਨ ਦਾ ਸੈਂਪਲ ਵੀ ਲਿਆ ਹੈ। ਮੈਡੀਕਲ ਰਿਪੋਰਟ ਤੋਂ ਬਾਅਦ ਸਥਿਤੀ ਸਪੱਸ਼ਟ ਹੋਵੇਗੀ। ਜ਼ਖ਼ਮੀ ਦੋਵਾਂ ਨੌਜਵਾਨਾਂ ਨੂੰ ਸੈਕਟਰ-16 ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸਾਰੰਗਪੁਰ ਥਾਣਾ ਪੁਲਿਸ ਨੇ ਥਾਰ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਆਈ. ਐਸ. ਐਸ. ਈ. ਆਰ. ਨੇ ਆਪਣਾ ਪਹਿਲਾ ਵਿਦਿਆਰਥੀ ਮੈਗਜ਼ੀਨ ‘ਦਿ ਸੋਸ਼ਲ ਲੈਂਸ’ ਕੀਤਾ ਲਾਂਚ ਅਗਲੀ ਖ਼ਬਰ ਸਮੂਹ ਜਥੇਬੰਦੀਆਂ ਤੇ ਸਿੱਖ ਸੰਗਤਾਂ ‘ਬੰਦੀ ਸਿੰਘ ਰਿਹਾਈ ਮਾਰਚ’ ਵਿਚ ਸ਼ਾਮਿਲ ਹੋਣ-ਗਿਆਨੀ ਹਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।