28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਚੰਡੀਗੜ੍ਹ ਟ੍ਰੈਫਿਕ ਪੁਲਿਸ ਵਲੋਂ ਅੱਜ ਤੋਂ ਦੀਵਾਲੀ ਤੱਕ ਟ੍ਰੈਫਿਕ ਹਦਾਇਤਾਂ ਜਾਰੀ

ਬਾਜ਼ਾਰਾਂ ਨੇੜੇ ਸਰਕਾਰੀ ਸਕੂਲਾਂ ’ਚ ਪਾਰਕਿੰਗ ਦੀ ਸਹੂਲਤ ਚੰਡੀਗੜ੍ਹ, 27 ਅਕਤੂਬਰ (ਕਪਿਲ ਵਧਵਾ)- ਤਿਉਹਾਰਾਂ ਦੇ ਮੱਦੇਨਜ਼ਰ ਵਧਣ ਵਾਲੀ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ 28 ਅਕਤੂਬਰ ਤੋਂ 8 ਨਵੰਬਰ ਦਿਵਾਲੀ ਵਾਲੇ ਦਿਨ ਤੱਕ ਲੋਕਾਂ ਲਈ ਟ੍ਰੈਫਿਕ ਹਦਾਇਤਾਂ ਜਾਰੀ ਕੀਤੀਆਂ ਹਨ। ਲੋਕਾਂ ਨੂੰ ਨੇੜਲੇ ਬਾਜ਼ਾਰਾਂ ਵਿਚ ਪੈਦਲ ਜਾਣ, ਭੀੜ ਵਾਲੇ ਸਮੇਂ ਤੋਂ ਬਚਣ ਅਤੇ ਸਾਂਝੇ ਵਾਹਨਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ।

ਅਜੀਤ ਡੈਸਕ 28-10-2026
ਬਾਜ਼ਾਰਾਂ ਨੇੜੇ ਸਰਕਾਰੀ ਸਕੂਲਾਂ ’ਚ ਪਾਰਕਿੰਗ ਦੀ ਸਹੂਲਤ ਚੰਡੀਗੜ੍ਹ, 27 ਅਕਤੂਬਰ (ਕਪਿਲ ਵਧਵਾ)- ਤਿਉਹਾਰਾਂ ਦੇ ਮੱਦੇਨਜ਼ਰ ਵਧਣ ਵਾਲੀ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ 28 ਅਕਤੂਬਰ ਤੋਂ 8 ਨਵੰਬਰ ਦਿਵਾਲੀ ਵਾਲੇ ਦਿਨ ਤੱਕ ਲੋਕਾਂ ਲਈ ਟ੍ਰੈਫਿਕ ਹਦਾਇਤਾਂ ਜਾਰੀ ਕੀਤੀਆਂ ਹਨ। ਲੋਕਾਂ ਨੂੰ ਨੇੜਲੇ ਬਾਜ਼ਾਰਾਂ ਵਿਚ ਪੈਦਲ ਜਾਣ, ਭੀੜ ਵਾਲੇ ਸਮੇਂ ਤੋਂ ਬਚਣ ਅਤੇ ਸਾਂਝੇ ਵਾਹਨਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਸੜਕਾਂ, ਸਾਈਕਲ ਟਰੈਕਾਂ ਅਤੇ ਪੈਦਲ ਰਸਤਿਆਂ ’ਤੇ ਵਾਹਨ ਪਾਰਕ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਟੋਅ ਜਾਂ ਕਲੈਂਪ ਕੀਤਾ ਜਾ ਸਕਦਾ ਹੈ। ਬਾਜ਼ਾਰਾਂ ਵਿਚ ਪਾਰਕਿੰਗ ਦੀ ਸਹੂਲਤ ਲਈ ਸੈਕਟਰ-8, 15, 18, 19, 20, 22, 29, 30, 32, 34, 35, 36, 37, 38, 40, 41, 44, 45, 46 ਅਤੇ 47 ਸਮੇਤ ਮਨੀਮਾਜਰਾ ਦੇ ਸਰਕਾਰੀ ਸਕੂਲਾਂ ਵਿਚ ਨਿਰਧਾਰਤ ਥਾਵਾਂ ’ਤੇ ਵਾਹਨ ਖੜ੍ਹੇ ਕੀਤੇ ਜਾ ਸਕਣਗੇ। ਇਹ ਸਹੂਲਤ ਸਕੂਲ ਸਮੇਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਪੂਰਾ ਦਿਨ ਦੀਵਾਲੀ ਤੱਕ ਉਪਲਬਧ ਰਹੇਗੀ। ਪੁਲਿਸ ਨੇ ਵਾਹਨਾਂ ਵਿਚ ਕੀਮਤੀ ਸਾਮਾਨ ਨਾ ਛੱਡਣ ਅਤੇ ਭੀੜ ਦੌਰਾਨ ਬੇਲੋੜੇ ਹਾਰਨ ਨਾ ਵਜਾਉਣ ਦੀ ਅਪੀਲ ਵੀ ਕੀਤੀ ਹੈ। ਵਾਹਨ ਟੋਅ ਜਾਂ ਕਲੈਂਪ ਹੋਣ ’ਤੇ ਟ੍ਰੈਫਿਕ ਹੈਲਪਲਾਈਨ 1073 ਜਾਂ ਐਮਰਜੈਂਸੀ ਨੰਬਰ 112 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਸ੍ਰੀ ਅਨੰਦਪੁਰ ਸਾਹਿਬ, 27 ਅਕਤੂਬਰ (ਜੇ ਐਸ ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ ਪੁਲਿਸ ਨੂੰ ਇੱਕ ਨਾਮਲੂਮ ਤੇ ਲਵਾਰਿਸ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਤਫਤੀਸੀ ਅਫਸਰ ਏ.ਐੱਸ.ਆਈ. ਜੁਝਾਰ ਸਿੰਘ ਨੇ ਦੱਸਿਆ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ ਲਾਗਿਓਂ ਇੱਕ ਨਾਮਲੂਮ ਉਮਰ ਕਰੀਬ 80 ਸਾਲ, ਹਲਕੇ ਭੂਰੇ ਰੰਗ ਦਾ ਕੁੜਤਾ-ਪਜਾਮਾ ਪਹਿਨੇ ਹੋਏ, ਕੇਸ ਦਾੜੀ ਰੱਖੇ ਹੋਏ, ਸਰੀਰ ਕਮਜੋਰ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਲਾਸ਼ ਨੂੰ ਸ਼ਨਾਖਤ ਲਈ ਭਾਈ ਜੈਤਾ ਜੀ ਵਿਸਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰੱਖ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਡੇਰਾਬੱਸੀ - ਗੁਲਾਬਗੜ੍ਹ ਸੜਕ ’ ਤੇ ਗਟਰ ਦੀ ਟੁੱਟੇ ਲੋਹੇ ਦੀ ਜਾਲੀ ਰਾਹਗੀਰਾਂ ਲਈ ਬਣੀ ਖ਼ਤਰਾ * ਸੜਕ ਦੀ ਸਫ਼ਾਈ ਕਰਦੀ ਮਸ਼ੀਨ... ਅਗਲੀ ਖ਼ਬਰ ਭਾਰਤ ਵਲੋਂ ਵਰਲਡ ਸਕੂਲ ਖੇਡਾਂ ਬ੍ਰਾਜ਼ੀਲ ਲਈ ਚੰਡੀਗੜ੍ਹ ਦੀ ਖਿਡਾਰਨ ਜੋਆਏ ਬੈਦਵਾਣ ਨੇ ਕੀਤੀ ਸੀਟ ਪੱਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।