15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਠਾਕੁਰ ਦੁਆਰਾ ਮੰਦਰ ਦੇ ਬਾਹਰ ਹੋਏ ਗ੍ਰਨੇਡ ਧਮਾਕੇ ਦਾ ਮਾਮਲਾ ਮੁੜ ਚਰਚਾ ’ ਚ ਆਇਆ ਨਿਆਇਕ ਹਿਰਾਸਤ ’ਚ ਬੰਦ ਤਿੰਨ ਮੁਲਜ਼ਮਾਂ ਤੋਂ ਪੁੱਛਗਿੱਛ ਲਈ ਐੱਨ.ਆਈ.ਏ. ਨੂੰ ਮਿਲੀ ਇਜਾਜ਼ਤ

ਐੱਸ. ਏ.

ਅਜੀਤ ਡੈਸਕ 15-09-2026
ਐੱਸ. ਏ. ਐੱਸ. ਨਗਰ, 14 ਸਤੰਬਰ (ਕਪਿਲ ਵਧਵਾ)-ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਪੈਂਦੇ ਸ਼ਾਂਤੀ ਸੇਠ ਹਸਪਤਾਲ ਨੇੜੇ ਠਾਕੁਰਦੁਆਰਾ ਸਨਾਤਨ ਮੰਦਰ ਦੇ ਬਾਹਰ ਮਾਰਚ 2025 ਵਿਚ ਹੋਏ ਗ੍ਰਨੇਡ ਧਮਾਕੇ ਦੇ ਮਾਮਲੇ ਵਿਚ ਨਿਆਂਇਕ ਹਿਰਾਸਤ ‘ਚ ਬੰਦ ਤਿੰਨ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਲਈ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਵਿਸ਼ੇਸ਼ ਅਦਾਲਤ ਨੇ ਇਜਾਜ਼ਤ ਦੇ ਦਿੱਤੀ ਹੈ। ਵਿਸ਼ੇਸ਼ ਜੱਜ ਐੱਨ. ਆਈ. ਏ. ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਨੇ ਦੀਵਾਨ ਸਿੰਘ ਉਰਫ਼ ਸੰਨੀ ਉਰਫ਼ ਨੁੰਨੀ, ਵਿਸ਼ਾਲ ਉਰਫ਼ ਚੁੱਚੀ ਅਤੇ ਭਗਵੰਤ ਸਿੰਘ ਉਰਫ਼ ਮੰਨਾ ਭੱਟੀ ਤੋਂ ਜੇਲ੍ਹ ਵਿਚ ਪੁੱਛਗਿੱਛ ਕਰਨ ਦੀ ਐਨ. ਆਈ. ਏ. ਨੂੰ ਇਜਾਜ਼ਤ ਦਿੱਤੀ ਹੈ। ਤਿੰਨੋਂ ਮੁਲਜ਼ਮ ਇਸ ਸਮੇਂ ਕਪੂਰਥਲਾ, ਅੰਮ੍ਰਿਤਸਰ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਜੇਲ੍ਹਾਂ ਵਿਚ ਨਿਆਂਇਕ ਹਿਰਾਸਤ ਤਹਿਤ ਬੰਦ ਹਨ, ਜਿਨ੍ਹਾਂ ਖ਼ਿਲਾਫ਼ ਇਕ ਸਾਲ ਪਹਿਲਾਂ ਐਨ. ਆਈ. ਏ. ਵਲੋਂ ਚਾਰਜਸ਼ੀਟ ਦਾਖ਼ਲ ਕੀਤੀ ਜਾ ਚੁੱਕੀ ਹੈ। ਐੱਨ.ਆਈ.ਏ. ਵਲੋਂ ਪੇਸ਼ ਹੋਏ ਡੀ.ਐੱਸ.ਪੀ. ਪ੍ਰੀਤਿੰਦਰ ਕੌਰ ਵਿਰਕ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਜਾਂਚ ਦੌਰਾਨ ਸਾਹਮਣੇ ਆਏ ਤਕਨੀਕੀ ਡਾਟੇ ਅਤੇ ਗਵਾਹਾਂ ਦੇ ਬਿਆਨਾਂ ਤੋਂ ਪਤਾ ਚੱਲਿਆ ਹੈ ਕਿ ਉਕਤ ਮੁਲਜ਼ਮ ਭਗੌੜੇ ਮੁਲਜ਼ਮ ਗੁਰਦੀਪ ਸਿੰਘ ਉਰਫ਼ ਗੁਰੀ ਬੱਗਾ ਦੇ ਲਗਾਤਾਰ ਸੰਪਰਕ ਵਿਚ ਸਨ। ਐੱਨ. ਆਈ. ਏ. ਨੂੰ ਸ਼ੱਕ ਹੈ ਕਿ ਇਨ੍ਹਾਂ ਕੋਲ ਗ੍ਰਨੇਡ ਦੀ ਖ਼ਰੀਦ, ਆਵਾਜਾਈ ਅਤੇ ਅਦਲਾ-ਬਦਲੀ ਤੋਂ ਇਲਾਵਾ ਮੰਦਰ ‘ਤੇ ਹਮ ਲੇ ਅਤੇ ਵਿਦੇਸ਼ੀ ਹੈਂਡਲਰਾਂ ਨਾਲ ਸੰਬੰਧਿਤ ਅਹਿਮ ਜਾਣਕਾਰੀ ਮਿਲ ਸਕਦੀ ਹੈ। ਅਦਾਲਤ ਨੇ 15 ਦਿਨਾਂ ਦੀ ਮਿਆਦ ਦੌਰਾਨ ਜੇਲ੍ਹ ਵਿਚ ਹੀ ਐੱਨ. ਆਈ. ਏ. ਟੀਮ ਨੂੰ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਨਾਮਜ਼ਦ ਇਕ ਸਹਿ-ਮੁਲਜ਼ਮ ਗੁਰਸਿਦਕ ਸਿੰਘ 17 ਮਾਰਚ 2025 ਨੂੰ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ।
ਪਿਛਲੀ ਖ਼ਬਰ ਬਿਜਲੀ ਕੱਟਾਂ ਦੇ ਵਿਰੋਧ ’ ਚ ਲੱਖੋਵਾਲ ਯੂਨੀਅਨ ਵਲੋਂ ਐਕਸੀਅਨ ਦਫ਼ਤਰ ਅੱਗੇ ਧਰਨਾ ਲੰਮੇ ਬਿਜਲੀ ਕੱਟਾਂ ਕਾਰਨ ਕਿਸਾਨਾਂ ਦੀਆ... ਅਗਲੀ ਖ਼ਬਰ ਵਿਦੇਸ਼ਾਂ ’ ਚ ਲੁਕੇ ਗੈਂਗਸਟਰਾਂ ’ ਤੇ ਐੱਸ . ਟੀ . ਐੱਫ . ਦਾ ਸ਼ਿਕੰਜਾ 27 ਅਪਰਾਧੀ ਡਿਪੋਰਟ/ਐਕਸਟ੍ਰੇਡਾਈਟ ਕਰਵਾ ਕੇ ਭਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।