09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਆਈ . ਕਿਊ . ਏ . ਸੀ .- ਸੀ . ਜੀ . ਸੀ . ਲਾਂਡਰਾਂ ਵਲੋਂ ‘ ਏ . ਆਈ . ਪਾਵਰਡ ਟੀਚਿੰਗ ’ ਵਿਸ਼ੇ ’ ਤੇ ਵਰਕਸ਼ਾਪ

ਐੱਸ. ਏ.

ਆਈ. ਕਿਊ. ਏ. ਸੀ.-ਸੀ. ਜੀ. ਸੀ. ਲਾਂਡਰਾਂ ਵਲੋਂ ਕਰਵਾਈ ਗਈ ਵਰਕਸ਼ਾਪ ‘ਚ ਹਿੱਸਾ ਲੈਣ ਵਾਲੇ ਫੈਕਲਟੀ ਮੈਂਬਰ ਤਸਵੀਰ ਸਾਂਝੀ ਕਰਵਾਉਂਦੇ ਹੋਏ। ਅਜੀਤ ਤਸਵੀਰ 09-10-2026
ਐੱਸ. ਏ. ਐੱਸ. ਨਗਰ, 8 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਸੀ. ਜੀ. ਸੀ. ਲਾਂਡਰਾਂ ਦੇ ਇੰਟਰਨਲ ਕੁਆਲਟੀ ਐਸ਼ੋਰੈਂਸ ਸੈੱਲ (ਆਈ. ਕਿਊ. ਏ. ਸੀ.) ਵਲੋਂ ‘ਏ. ਆਈ. ਪਾਵਰਡ ਟੀਚਿੰਗ : ‘ਆ ਹੈਂਡਸ ਆਨ ਐਪਰੋਚ ਟੂ ਟੂਲਜ਼ ਐਂਡ ਟੈਕਨੀਕਸ ਇਨ ਹਾਇਰ ਐਜੂਕੇਸ਼ਨ’ ਵਿਸ਼ੇ ‘ਤੇ ਇਕ ਰੋਜ਼ਾ ਵਿਵਹਾਰਕ ਆਨਲਾਈਨ ਟ੍ਰੇਨਿੰਗ ਵਰਕਸ਼ਾਪ ਕਰਵਾਈ ਗਈ, ਜਿਸ ‘ਚ 60 ਤੋਂ ਵੱਧ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸਿੱਖਿਅਕਾਂ ਨੂੰ ਉਚੇਰੀ ਸਿੱਖਿਆ ਦੇ ਖੇਤਰ ‘ਚ ਅਧਿਆਪਨ ਅਤੇ ਸਿਖਲਾਈ ‘ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਟੂਲਸ ਅਤੇ ਤਕਨੀਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਏਕੀਕ੍ਰਿਤ ਕਰਨ ਲਈ ਲੋੜੀਂਦੇ ਗਿਆਨ ਅਤੇ ਵਿਵਹਾਰਕ ਹੁਨਰਾਂ ਨਾਲ ਲੈਸ ਕਰਨਾ ਸੀ। ਵਰਕਸ਼ਾਪ ਦੌਰਾਨ ਐਨ. ਆਈ. ਟੀ. ਜਲੰਧਰ ਦੀ ਸਹਾਇਕ ਪ੍ਰੋਫੈਸਰ (ਡਾ.) ਨਿਤਿਕਾ ਨਿਗਮ ਨੇ ਰਿਸੋਰਸ ਪਰਸਨ ਵਜੋਂ ਭਾਗ ਲੈਂਦਿਆਂ ਭਾਗੀਦਾਰਾਂ ਨੂੰ ਵਿਸ਼ੇ ਨਾਲ ਸੰਬੰਧਿਤ ਮਾਹਿਰ ਮਾਰਗਦਰਸ਼ਨ ਪ੍ਰਦਾਨ ਕੀਤਾ। ਵਰਕਸ਼ਾਪ ਦੌਰਾਨ ਭਾਗੀਦਾਰਾਂ ਦੀ ਏ. ਆਈ. ਅਤੇ ਜਨਰੇਟਿਵ ਏ. ਆਈ. ਸੰਬੰਧੀ ਸਮਝ ਨੂੰ ਵਧਾਉਣ ਦੇ ਨਾਲ-ਨਾਲ ਪਾਠ-ਯੋਜਨਾ, ਸਮੱਗਰੀ ਸਿਰਜਣਾ, ਵਿਦਿਆਰਥੀ ਸ਼ਮੂਲੀਅਤ, ਮੁਲਾਂਕਣ ਅਤੇ ਵਿਅਕਤੀਗਤ ਸਿਖਲਾਈ ‘ਚ ਉਨ੍ਹਾਂ ਦੀ ਵਰਤੋਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਦੌਰਾਨ ਲਾਈਵ ਪ੍ਰਦਰਸ਼ਨਾਂ, ਵਿਵਹਾਰਕ ਅਭਿਆਸਾਂ, ਇੰਟਰਐਕਟਿਵ ਚਰਚਾਵਾਂ ਅਤੇ ਹੱਥੀਂ ਗਤੀਵਿਧੀਆਂ ਰਾਹੀਂ ਭਾਗੀਦਾਰਾਂ ਨੇ ਪ੍ਰਭਾਵਸ਼ਾਲੀ ਅਤੇ ਵਿਦਿਆਰਥੀ ਕੇਂਦਰਿਤ ਅਧਿਆਪਨ ਪ੍ਰਕਿਰਿਆਵਾਂ ਨੂੰ ਸਮਰਥਨ ਦੇਣ ਲਈ ਏ. ਆਈ. ਆਧਾਰਿਤ ਇਨਸਟਰੱਕਚੁਅਲ ਰਿਸੋਸਸਿਜ਼ ਦੀ ਨਵੀਨਤਮ ਢੰਗ ਨਾਲ ਵਰਤੋਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਇਕ ਵਿਸ਼ੇਸ਼ ਵਿਵਹਾਰਕ ਸੈਸ਼ਨ ਦੌਰਾਨ ਭਾਗੀਦਾਰਾਂ ਨੂੰ ਏ. ਆਈ. ਆਧਾਰਿਤ ਐਜੂਕੇਸ਼ਨਲ ਟੂਲਸ ਖਾਸ ਤੌਰ ‘ਤੇ ਬਰਿਸਕ ਏ. ਆਈ. ਅਤੇ ਸਕੂਲ ਏ. ਆਈ. ਨਾਲ ਜਾਣੂ ਕਰਵਾਇਆ ਗਿਆ। ਇਸ ਰਾਹੀਂ ਭਾਗੀਦਾਰਾਂ ਨੇ ਟੀਚਿੰਗ ਲਰਨਿੰਗ ਰਿਸੋਰਸਿਜ਼, ਇਨਟ੍ਰੈਕਟਿਵ ਐਕਟੀਵੀਟੀਜ਼, ਅਸੈਸਮੈਂਟਸ, ਪ੍ਰੈਜ਼ੇਟੇਸ਼ਨਜ਼ ਅਤੇ ਹੋਰ ਇਨਸਟਰੱਕਸ਼ਨਲ ਮਟੀਰੀਅਲ ਤਿਆਰ ਕਰਨ ਦੇ ਤਰੀਕੇ ਸਿੱਖੇ। ਸੈਸ਼ਨ ਦੌਰਾਨ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਏ. ਆਈ. ਰਾਹੀਂ ਤਿਆਰ ਕੀਤੇ ਸ੍ਰੋਤਾਂ ਨੂੰ ਲਰਨਿੰਗ ਓਬਜੈਕਟਿਵ ਅਤੇ ਵਿਦਿਆਰਥੀਆਂ ਤੋਂ ਉਮੀਦ ਕੀਤੇ ਲਰਨਿੰਗ ਆਊਟਕਮਸ ਦੇ ਅਨੁਕੂਲ ਬਣਾਇਆ ਜਾਵੇ ਅਤੇ ਅਕਾਦਮਿਕ ਅਭਿਆਸਾਂ ‘ਚ ਏ. ਆਈ. ਦੀ ਜ਼ਿੰਮੇਵਾਰ ਅਤੇ ਪ੍ਰਭਾਵਸ਼ਾਲੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇ। ਵਰਕਸ਼ਾਪ ਦੇ ਅੰਤ ‘ਚ ਡਾ. ਹਰਸਿਮਰਨ ਕੌਰ ਡੀਨ ਆਈ. ਕਿਊ. ਏ. ਸੀ.-ਸੀ. ਜੀ. ਸੀ. ਲਾਂਡਰਾਂ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸਿਰਫ਼ ਫੈਕਲਟੀ ਮੈਂਬਰਾਂ ਨੂੰ ਏ. ਆਈ. ਟੂਲਸ ਨਾਲ ਜਾਣੂ ਕਰਵਾਉਣਾ ਨਹੀਂ, ਸਗੋਂ ਇਨ੍ਹਾਂ ਤਕਨਾਲੋਜੀਆਂ ਨੂੰ ਅਰਥਪੂਰਨ ਅਤੇ ਜ਼ਿੰਮੇਵਾਰੀ ਨਾਲ ਵਰਤਣ ‘ਚ ਉਨ੍ਹਾਂ ਦੇ ਵਿਵਹਾਰਕ ਵਿਸ਼ਵਾਸ ਅਤੇ ਯੋਗਤਾ ਨੂੰ ਵਿਕਸਿਤ ਕਰਨਾ ਹੈ। ਵਰਕਸ਼ਾਪ ਦੀ ਸਮਾਪਤੀ ਅਕਾਦਮਿਕ ਅਭਿਆਸਾਂ ‘ਚ ਏ. ਆਈ. ਅਤੇ ਜਨਰੇਟਿਵ ਏ. ਆਈ. ਦੇ ਜ਼ਿੰਮੇਵਾਰ ਏਕੀਕਰਨ ਸੰਬੰਧੀ ਚਰਚਾਵਾਂ ਨਾਲ ਹੋਈ।
ਪਿਛਲੀ ਖ਼ਬਰ ਚੰਡੀਗੜ੍ਹ ਕਾਂਗਰਸ ਨੇ ਸੁਖਨਾ ਝੀਲ ’ ਤੇ ਮਨਾਇਆ ‘ ਬਲੈਕ ਡੇਅ ’ ਗਿਆਨੇਸ਼ ਕੁਮਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਕਾ... ਅਗਲੀ ਖ਼ਬਰ ਕਾਂਗਰਸ ਝੂਠ ਅਤੇ ਗਲਤ ਜਾਣਕਾਰੀ ਫੈਲਾਉਣ ਦੀ ਰਾਜਨੀਤੀ ਖੇਡ ਰਹੀ ਹੈ - ਮੁੱਖ ਮੰਤਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।