10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਦਿੱਲੀ ਤੇ ਰਾਜਸਥਾਨ ਟੂਰਿਜ਼ਮ ਨੂੰ ਮਿਲੇ ਐਵਾਰਡ

ਚੰਡੀਗੜ੍ਹ, 9 ਸਤੰਬਰ (ਅ. ਬ.)

ਅਜੀਤ ਡੈਸਕ 10-09-2026
ਚੰਡੀਗੜ੍ਹ, 9 ਸਤੰਬਰ (ਅ.ਬ.)-ਦਿੱਲੀ ਟੂਰਿਜ਼ਮ ਨੂੰ ਵਿਰਾਸਤੀ ਅਤੇ ਸੱਭਿਆਚਾਰਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਸੈਲਾਨੀਆਂ ਨੂੰ ਬਿਹਤਰੀਨ ਸ਼ਹਿਰੀ ਸੈਰ-ਸਪਾਟਾ ਤਜਰਬਾ ਪ੍ਰਦਾਨ ਕਰਨ ਲਈ ਬੈਸਟ ਹੈਰੀਟੇਜ ਐਂਡ ਕਲਚਰਲ ਟੂਰਿਜ਼ਮ ਪ੍ਰਮੋਸ਼ਨ ਅਤੇ ਬੈਸਟ ਸਿਟੀ ਟੂਰਿਜ਼ਮ ਐਕਸਪੀਰੀਅੰਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਰਾਜਸਥਾਨ ਟੂਰਿਜ਼ਮ ਨੂੰ ਅੰਮ੍ਰਿਤਸਰ ਵਿਖੇ ਕਰਵਾਏ ਗਏ ਆਈ.ਟੀ.ਐੱਮ. ਅੰਮ੍ਰਿਤਸਰ-2026 ਦੌਰਾਨ ਬੈਸਟ ਹੈਰੀਟੇਜ ਐਂਡ ਕਲਚਰਲ ਟੂਰਿਜ਼ਮ ਪ੍ਰਮੋਸ਼ਨ ਦੇ ਸਨਮਾਨ ਨਾਲ ਨਿਵਾਜਿਆ ਗਿਆ। ਇਸ ਮੌਕੇ ਪੰਜਾਬ ਟੂਰਿਜ਼ਮ ਵੱਲੋਂ ਆਪਣੇ ਵਿਰਾਸਤੀ ਸਰਕਟ, ਧਾਰਮਿਕ ਤੇ ਅਧਿਆਤਮਿਕ ਸੈਰ-ਸਪਾਟੇ ਦੇ ਨਾਲ-ਨਾਲ ਪੇਂਡੂ ਸੈਰ-ਸਪਾਟੇ ਨਾਲ ਜੁੜੇ ਤਜਰਬਿਆਂ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ ਗਿਆ। ਉਥੇ ਹੀ ਗੋਆ ਟੂਰਿਜ਼ਮ ਵੱਲੋਂ ਸਮੁੰਦਰੀ ਤੱਟਾਂ ਤੋਂ ਅੱਗੇ ਵਧਦਿਆਂ ਵੈਲਨੈੱਸ ਟੂਰਿਜ਼ਮ ਅਤੇ ਹੈਰੀਟੇਜ ਵਾਕ ਨੂੰ ਉਜਾਗਰ ਕੀਤਾ ਗਿਆ। ਰਾਜਸਥਾਨ ਟੂਰਿਜ਼ਮ ਨੇ ਆਪਣੇ ਇਤਿਹਾਸਕ ਮਹਿਲਾਂ, ਕਿਲ੍ਹਿਆਂ ਅਤੇ ਰੇਗਿਸਤਾਨੀ ਸੈਰ-ਸਪਾਟੇ ਨਾਲ ਸਬੰਧਤ ਤਜਰਬਿਆਂ ਨੂੰ ਦਰਸਾਇਆ। ਦਿੱਲੀ ਟੂਰਿਜ਼ਮ ਨੇ ਕੌਮੀ ਰਾਜਧਾਨੀ ਦੇ ਇਤਿਹਾਸਕ ਸਥਾਨਾਂ ਦੇ ਨਾਲ-ਨਾਲ ਆਧੁਨਿਕ ਸ਼ਹਿਰ ਦੀਆਂ ਸੈਰ-ਸਪਾਟਾ ਸਹੂਲਤਾਂ ਅਤੇ ਵਿਲੱਖਣ ਤਜਰਬਿਆਂ ਨੂੰ ਉਭਾਰਿਆ।
ਪਿਛਲੀ ਖ਼ਬਰ ਰਾਣਾ ਗਿੱਲ ਤੇ ਗੋਲਡੀ ਦੀ ਅਗਵਾਈ ਹੇਠ ਭਾਜਪਾ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਭਾਜਪਾ ਨੂੰ ਵੱਖਰੀਆਂ ਯਾਤਰਾਵਾਂ ਕੱਢਣ ਦੀ ਬਜਾਏ ਪੰਜਾਬ ਦੇ ‘ ਯੁੱਧ ਨਸ਼ਿਆਂ ਵਿਰੁੱਧ ’ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ :...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।