ਰਾਸ਼ਟਰੀ ਦੁੱਧ ਦਿਵਸ ਮਨਾਇਆ
ਲੁਧਿਆਣਾ, 29 ਨਵੰਬਰ (ਜਸਵਿੰਦਰ ਸਿੰਘ)- ਰਮੇਸ਼ਵਰ ਵੈੱਲਫੇਅਰ ਟਰੱਸਟ ਲੁਧਿਆਣਾ ਵਲੋਂ ਵਿਭਾਵਾਣੀ ਦੇ ਪ੍ਰਧਾਨ ਪੰਕਜ ਠਾਕੁਰ ਦੀ ਅਗਵਾਈ ਹੇਠ ਸਨਰਾਈਜਿੰਗ ਪਬਲਿਕ ਸਕੂਲ ਪਿੰਡ ਤਾਜਪੁਰ ਸਾਹਿਬਾਣਾ ਰੋਡ ਵਿਖੇ ਰਾਸ਼ਟਰੀ ਦੁੱਧ ਦਿਵਸ ਮਿਲਕਫੈੱਡ ਪੰਜਾਬ ਅਤੇ ਵੇਰਕਾ ਲੁਧਿਆਣਾ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਦਾ ਉਦੇਸ਼ ਰਾਸ਼ਟਰੀ ਦੁੱਧ ਦਿਹਾੜੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਦੁੱਧ ਉਤਪਾਦਨ ਅਤੇ ਦੁੱਧ ਕ੍ਰਾਂਤੀ ਦੇ ਜਨਕ ਅਤੇ ਮਿਲਕ ਮੈਨ ਆਫ਼ ਇੰਡੀਆ ਡਾਕਟਰ ਵਰਗੀਜ਼ ਕੁਰੀਅਨ ਦੀ ਜ਼ਿੰਦਗੀ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਰਾਸ਼ਟਰੀ ਦੁੱਧ ਦਿਵਸ ਵਜੋਂ ਹਰ ਸਾਲ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ।
ਅਜੀਤ ਡੈਸਕ
28-11-2026